ਨਵੀਂ ਦਿੱਲੀ, (ਭਾਸ਼ਾ)– ਪੂਰੇ ਦੇਸ਼ ਵਿਚ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ ਕੌਮੀ ਰਾਜਮਾਰਗਾਂ ’ਤੇ ਹੋਏ ਹਾਦਸਿਆਂ ਵਿਚ 26,770 ਲੋਕਾਂ ਦੀ ਜਾਨ ਚਲੀ ਗਈ। ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜ ਸਭਾ ਨੂੰ ਇਕ ਲਿਖਿਤ ਜਵਾਬ ਵਿਚ ਇਹ ਵੀ ਦੱਸਿਆ ਕਿ ਸਾਲ 2024 ਵਿਚ ਕੌਮੀ ਰਾਜਮਾਰਗਾਂ ’ਤੇ 52,609 ਘਾਤਕ ਹਾਦਸੇ ਵਾਪਰੇ।
ਗਡਕਰੀ ਨੇ ਦੱਸਿਆ ਕਿ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ (ਐੱਨ. ਐੱਚ. ਏ. ਆਈ.) ਨੇ ਵਧੇਰੇ ਆਵਾਜਾਈ ਵਾਲੇ ਕੌਮੀ ਰਾਜਮਾਰਗਾਂ ਅਤੇ ਐਕਸਪ੍ਰੈੱਸ-ਵੇਅ ਵਰਗੇ ਦਿੱਲੀ-ਮੇਰਠ ਐਕਸਪ੍ਰੈੱਸ-ਵੇਅ, ਟ੍ਰਾਂਸ-ਹਰਿਆਣਾ, ਈਸਟਰਨ ਪੈਰੀਫੇਰਲ ਐਕਸਪ੍ਰੈੱਸ-ਵੇਅ ਅਤੇ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ’ਤੇ ‘ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ’ (ਏ. ਟੀ. ਐੱਮ. ਐੱਸ.) ਸਥਾਪਤ ਕੀਤਾ ਹੈ।
ਨਿਤਿਨ ਗਡਕਰੀ ਨੇ ਦੱਸਿਆ ਕਿ ਏ. ਟੀ. ਐੱਮ. ਐੱਸ. ਵਿਚ ਇਲੈਕਟ੍ਰਾਨਿਕ ਐਕਚੁਏਸ਼ਨ ਉਪਕਰਣਾਂ ਦੀ ਵਿਵਸਥਾ ਹੈ, ਜੋ ਸੜਕ ਹਾਦਸਿਆਂ ਦੀ ਤੁਰੰਤ ਪਛਾਣ ਕਰਨ ਅਤੇ ਰਾਜਮਾਰਗਾਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਵਿਚ ਮਦਦ ਕਰਦੇ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਗਡਕਰੀ ਨੇ ਦੱਸਿਆ ਕਿ ਪਿਛਲੇ 3 ਸਾਲਾਂ ਵਿਚ 1,12,561 ਕਿਲੋਮੀਟਰ ਕੌਮੀ ਰਾਜਮਾਰਗਾਂ ਦਾ ਸੜਕ ਸੁਰੱਖਿਆ ਆਡਿਟ ਕੀਤਾ ਗਿਆ ਹੈ। ਇਸ ਦਾ ਉਦੇਸ਼ ਸੜਕ ਹਾਦਸਿਆਂ ਨੂੰ ਰੋਕਣ ਲਈ ਜੋਖਿਮਪੂਰਨ ਥਾਵਾਂ ਦੀ ਪਛਾਣ ਅਤੇ ਸੁਧਾਰ ਕਰਨਾ ਹੈ।
ਖੁੱਲ੍ਹੇ 'ਚ ਨਹਾਉਣਾ ਪੈਂਦਾ, ਬਾਥਰੂਮ 'ਚ ਲੱਗੇ ਕੈਮਰੇ...! ਟ੍ਰੇਨਿੰਗ ਦੌਰਾਨ ਮਹਿਲਾ ਸਿਪਾਹੀਆਂ ਨੇ ਕੀਤੇ ਵੱਡੇ ਖੁਲਾਸੇ
NEXT STORY