ਅੰਮ੍ਰਿਤਸਰ- ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ 'ਚ 8 ਮਾਰਚ ਨੂੰ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਗੁਰਸੇਵਕ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਦਾ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਐਨਕਾਊਂਟਰ ਦੌਰਾਨ ਕਰਨ ਸਿੰਘ ਦੇ ਸੱਜੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update
ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮਹਿਤਾ ਦੀ ਪੁਲਸ ਟੀਮ ਨੇ ਐਸਐਚਓ ਇੰਸਪੈਕਟਰ ਹਰਪਾਲ ਸਿੰਘ ਦੀ ਅਗਵਾਈ ਹੇਠ ਬੋਜਾ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਚੈੱਕਿੰਗ ਦੌਰਾਨ ਕਰਨ ਸਿੰਘ ਮੋਟਰਸਾਈਕਲ 'ਤੇ ਆਇਆ ਅਤੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਉਸ ਨੇ ਪੁਲਸ 'ਤੇ ਗੋਲੀ ਚਲਾਈ। ਪੁਲਸ ਵੱਲੋਂ ਜਵਾਬੀ ਕਾਰਵਾਈ 'ਚ ਫਾਇਰਿੰਗ ਕੀਤੀ ਗਈ ਜਿਸ 'ਚ ਉਹ ਜ਼ਖਮੀ ਹੋ ਗਿਆ। ਮੁਲਜ਼ਮ ਕੋਲੋਂ ਇੱਕ 9 ਐੱਮਐੱਮ ਪਿਸਤੌਲ, ਤਿੰਨ ਜਿੰਦਾ ਰੌੰਦ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਥਾਣਾ ਮਹਿਤਾ ਵਿਖੇ ਦਰਜ ਮੁਕੱਦਮਾ ਨੰ. 17 ਮਿਤੀ 08.03.2025 ਜੁਰਮ 103(1),3(5) BNS, 25 ਆਰਮਜ ਐਕਟ 'ਚ ਲੋੜੀਂਦਾ ਸੀ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਪਿੰਡ ਖੱਬੇ ਰਾਜਪੂਤਾ 'ਚ ਹੋ ਰਹੇ ਫੁੱਟਬਾਲ ਮੈਚ ਦੇ ਇਨਾਮ ਵੰਡ ਸਮਾਰੋਹ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਪ੍ਰੀਤ ਸਿੰਘ ਉਰਫ ਫੌਜੀ ਨੂੰ ਨਿਸ਼ਾਨਾ ਬਣਾਉਣ ਲਈ ਫਾਇਰਿੰਗ ਕੀਤੀ ਗਈ ਸੀ, ਜਿਸ ਦੌਰਾਨ ਇਕ ਗੋਲੀ 14 ਸਾਲਾ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਨੂੰ ਲੱਗ ਗਈ ਸੀ। ਜ਼ਖਮਾਂ ਕਾਰਨ ਗੁਰਸੇਵਕ ਦੀ ਮੌਤ ਹੋ ਗਈ ਸੀ। ਉਕਤ ਮਾਮਲੇ ਤੋਂ ਬਾਅਦ ਲਗਾਤਾਰ ਪੁਲਸ ਵੱਲੋਂ ਕਥਿਤ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਪੁਲਸ ਕਮਿਸ਼ਨਰੇਟ ਦੀ ਵੱਡੀ ਕਾਰਵਾਈ, 6 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
NEXT STORY