ਵਾਸ਼ਿੰਗਟਨ ਡੀ.ਸੀ. (ਸਰਬਜੀਤ ਸਿੰਘ ਬਨੂੜ) - ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਖ਼ਾਲਿਸਤਾਨ ਹਮਾਇਤੀਆਂ ਵੱਲੋਂ ਵੱਡੀ ਰਾਜਨੀਤਿਕ ਸਰਗਰਮੀ ਦੇਖਣ ਨੂੰ ਮਿਲੀ, ਜਿੱਥੇ ਸਿਖਸ ਫ਼ਾਰ ਜਸਟਿਸ ਨੇ ‘ਬੋਰਡ ਆਫ ਪੀਸ’ ਦੀ ਪਹਿਲੀ ਅਧਿਕਾਰਕ ਮੀਟਿੰਗ ਦੌਰਾਨ $1 ਬਿਲੀਅਨ ਡਾਲਰ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਮੌਕੇ ਅਮਰੀਕਾ ਭਰ ਤੋਂ ਪਹੁੰਚੇ ਸਿੱਖਾਂ ਨੇ ਇਕੱਠੇ ਹੋ ਕੇ “ਖ਼ਾਲਿਸਤਾਨ ਪੀਸ ਰੈਲੀ” ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੀ ਰਾਜਨੀਤਿਕ ਮੰਗ ਨੂੰ ਦੁਹਰਾਇਆ।
SFJ ਦੇ ਜਨਰਲ ਕਾਊਂਸਲ ਵੱਲੋਂ ਵਾਈਟ ਹਾਊਸ ਨੂੰ $1 ਬਿਲੀਅਨ ਦੀ ਪੱਕੀ ਵਚਨਬੱਧਤਾ ਵੀ ਸੌਂਪੀ ਗਈ। ਇਸ ਪ੍ਰਸਤਾਵ ਦੇ ਨਾਲ ਇਕ ਸਿੱਧੀ ਮੰਗ ਜੋੜੀ ਗਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਕਿ ਉਹ ਅਮਰੀਕੀ ਸਟੇਟ ਡਿਪਾਰਟਮੈਂਟ ਦੀ ਨਿਗਰਾਨੀ ਹੇਠ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿੱਚ ਆਜ਼ਾਦੀ ਸੰਬੰਧੀ ਰੈਫਰੈਂਡਮ ਕਰਵਾਉਣ। ਇਸ ਮੌਕੇ SFJ ਦੇ ਕਾਰਕੁਨਾਂ ਨੇ $1 ਬਿਲੀਅਨ ਦਾ ਚੈੱਕ ਹੱਥਾਂ ਵਿੱਚ ਚੁੱਕਿਆ ਹੋਇਆ ਸੀ।

SFJ ਜਨਰਲ ਕਾਊਂਸਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ “ਪੰਜਾਬ ਇੱਕ ਟਿਕਿੰਗ ਬੰਬ'' ਵਾਂਗ ਹੈ। ਖ਼ਾਲਿਸਤਾਨ ਰੈਫਰੈਂਡਮ ਦੇ ਸਮਰਥਕਾਂ ਨੂੰ ਕਥਿਤ ਫ਼ਰਜ਼ੀ ਐਨਕਾਊਂਟਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 11 ਹਜ਼ਾਰ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਰਾਜਨੀਤਿਕ ਵਿਚਾਰਾਂ ਕਾਰਨ ‘ਗੈਂਗਸਟਰ’ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਹੋਰ ਕਿਹਾ ਕਿ ‘ਬੋਰਡ ਆਫ ਪੀਸ’ ਦਾ ਮਕਸਦ ਸੰਘਰਸ਼ਾਂ ਨੂੰ ਖੂਨੀ ਟਕਰਾਅ ਤੋਂ ਪਹਿਲਾਂ ਸ਼ਾਂਤੀਪੂਰਕ ਢੰਗ ਨਾਲ ਹੱਲ ਕਰਨਾ ਹੈ। ਕਿਸੇ ਵੀ ਸੰਭਾਵਿਤ ਟਕਰਾਅ ਤੋਂ ਪਹਿਲਾਂ ਲਾਜ਼ਮੀ ਹੈ ਕਿ ਅਮਰੀਕੀ ਨੇਤ੍ਰਿਤਵ ਦਖ਼ਲ ਦੇ ਕੇ ਲੋਕਤੰਤਰਕ ਅਤੇ ਸ਼ਾਂਤੀਪੂਰਕ ਹੱਲ ਇਕ ਨਿਗਰਾਨੀ ਹੇਠ ਰੈਫਰੈਂਡਮ ਨੂੰ ਯਕੀਨੀ ਬਣਾਏ।
ਰੈਲੀ ਦੌਰਾਨ ਸ਼ਾਮਲ ਸੰਗਤ ਨੇ ਅਮਰੀਕੀ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਪੰਜਾਬ ਮਸਲੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ ਵਿੱਚ ਸੁਣਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਵੱਡਾ ਝਟਕਾ: ਦੁਨੀਆ ਭਰ 'ਤੇ ਲਗਾਏ ਗਏ ਟੈਰਿਫ ਨੂੰ ਐਲਾਨਿਆ ਗੈਰ-ਕਾਨੂੰਨੀ
NEXT STORY