ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਅੱਜ ਜਿਸ ਮੁਕਾਮ 'ਤੇ ਹਨ ਅਜਿਹੇ 'ਚ ਸ਼ਾਇਦ ਹੀ ਕੋਈ ਅਜਿਹਾ ਸਨਮਾਨ ਜਾਂ ਟ੍ਰਾਫੀ ਹੋਵੇਗੀ ਜੋ ਉਨ੍ਹਾਂ ਨੇ ਆਪਣੇ ਨਾਮ ਨਹੀਂ ਕੀਤੀ ਹੋਵੇਗੀ। ਇਸਦੇ ਬਾਵਜੂਦ ਕੋਹਲੀ ਨਹੀਂ ਚਾਹੁੰਦੇ ਹਨ ਕਿ ਉਹ ਆਪਣੇ ਘਰ 'ਚ ਰੱਖਣ, ਉਨ੍ਹਾਂ ਨੇ ਹਾਲ ਹੀ 'ਚ ਈ.ਐੱਸ.ਪੀ.ਐੱਨ. ਨੂੰ ਦਿੱਤੇ ਇੰਟਰਵਿਊ 'ਚ ਇਸਦੀ ਵਜ੍ਹਾ ਜਾ ਖੁਲਾਸਾ ਕੀਤਾ।
ਉਨ੍ਹਾਂ ਨੇ ਕਿਹਾ, ਮੈਂ ਚਾਹੁੰਦਾ ਹਾਂ ਕਿ ਜਦੋਂ ਵੀ ਮੇਰੇ ਬੱਚੇ ਵੱਡੇ ਹੋਣਗੇ ਤਾਂ ਮੈਂ ਆਪਣੇ ਘਰ 'ਚ ਮੇਰੀ ਉਪਲਬਧੀਆਂ ਨਾਲ ਜੁੜੀਆਂ ਕੋਈ ਵੀ ਚੀਜ਼ਾਂ ਨਾ ਰੱਖਾਂ, ਮੈਂ ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਘਰ ਤੋਂ ਹਟਾ ਦੇਵਾਂਗਾ ਜੋ ਮੇਰੇ ਕਰੀਅਰ ਦੀਆਂ ਉਪਲਬਧੀਆਂ ਦਿਖਾਉਣ। ਇਹ ਫੈਸਲਾ ਮੈਂ ਅਤੇ ਅਨੁਸ਼ਕਾ ਨੇ ਮਿਲ ਕੇ ਲਿਆ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਬੱਚਿਆਂ ਨੂੰ ਸੈਲੇਬ੍ਰਿਟੀ ਸਟੇਸ ਦਾ ਅਹਿਸਾਸ ਹੋਵੇ।
ਉਨ੍ਹਾਂ ਨੇ ਕਿਹਾ ਕਿ 'ਪਿਛਲੇ ਸਾਲਾਂ 'ਚ ਮੈਂ ਅਨੁਸ਼ਕਾ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਮਹਿਸੂਸ ਕੀਤਾ। ਜੋ ਮੈਂ ਪਹਿਲਾਂ ਕਦੀ ਨਹੀਂ ਕੀਤਾ ਸੀ। ਉਹ ਬਹੁਤ ਹੀ ਧਾਰਮਿਕ ਹੈ ਅਤੇ ਮੈਂ ਵੀ ਬਹੁਤ ਹੱਦ ਤੱਕ ਵੈਸੇ ਹੋ ਚੁੱਕਿਆ ਹਾਂ। ਇਸ ਨਾਲ ਮੇਰੇ 'ਚ ਬਹੁਤ ਸਕਾਰਾਤਮਕ ਬਦਲਾਅ ਆਏ ਹਨ। ਇਸ ਜੋੜੀ 'ਚ ਇਕ ਦੂਸਰੇ ਦੇ ਪ੍ਰਤੀ ਖਾਸ ਲਗਾਅ ਹੈ ਅਤੇ ਇਹੀ ਵਜ੍ਹਾ ਹੈ ਕਿ ਵਿਰਾਟ ਕੋਹਲੀ ਆਪਣੀ ਪਤਨੀ ਨੂੰ ਆਫ ਫੀਲਡ ਕੈਪਟਨ ਮੰਨਦੇ ਹਨ। ਜਦੋਂ ਇੰਟਰਵਿਊ 'ਚ ਵਿਰਾਟ ਤੋਂ ਪੁੱਛਿਆ ਗਿਆ ਕਿ ਆਫ ਫੀਲਡ ਕੈਪਟਨ ਕੌਣ ਹੈ ਤਾਂ ਉਨ੍ਹਾਂ ਨੇ ਕਿਹਾ ਅਨੁਸ਼ਕਾ, ਉਹ ਹਮੇਸ਼ਾ ਸਕਾਰਾਤਮਕ ਸੋਚਦੀ ਹੈ। ਉਨ੍ਹਾਂ ਦੇ ਲਏ ਫੈਸਲੇ ਬਹੁਤ ਸਹੀ ਹੁੰਦੇ ਹਨ।
4 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਚਾਲਕ ਗ੍ਰਿਫਤਾਰ
NEXT STORY