ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ CBSE 10ਵੀਂ ਦੇ ਨਤੀਜੇ 2024 ਦਾ ਐਲਾਨ ਕਰ ਦਿੱਤਾ ਹੈ। ਜਿਸ ਵਿਚ 93.6 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਜਿਨ੍ਹਾਂਵਿਦਿਆਰਥੀ ਜਿਨ੍ਹਾਂ ਨੇ ਦੇਸ਼ ਭਰ ਵਿਚ CBSE 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਹੈ, ਉਹ ਆਪਣੇ ਸਕੋਰ ਜਾਂ ਮਾਰਕਸ਼ੀਟ CBSE ਦੀ ਅਧਿਕਾਰਤ ਵੈੱਬਸਾਈਟ https://cbseresults.nic.in/ 'ਤੇ ਦੇਖ ਸਕਦੇ ਹਨ। ਇਸ ਤੋਂ ਇਲਾਵਾ ਹੋਰ ਅਧਿਕਾਰਤ ਵੈੱਬਸਾਈਟਾਂ ਜਿੱਥੇ CBSE 10ਵੀਂ ਦੇ ਨਤੀਜੇ ਚੈੱਕ ਕੀਤੇ ਜਾ ਸਕਦੇ ਹਨ, ਉਹ ਹਨ - cbseresults.nic.in, results.cbse.nic.in, cbse.nic.in, digilocker.gov.in, results.gov.in।
ਇਹ ਵੀ ਪੜ੍ਹੋ- CBSE ਬੋਰਡ: 12ਵੀਂ ਦਾ ਨਤੀਜਾ ਜਾਰੀ, ਕੁੜੀਆਂ ਨੇ ਮਾਰੀ ਬਾਜ਼ੀ
CBSE ਜਮਾਤ 10 ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ, 2024 ਤੱਕ ਆਯੋਜਿਤ ਕੀਤੀ ਗਈ ਸੀ। ਇਹ ਪ੍ਰੀਖਿਆ ਦਿਨ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਇੱਕੋ ਸ਼ਿਫਟ ਵਿਚ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ। ਦੇਸ਼ ਭਰ ਵਿਚ ਲਗਭਗ 39 ਲੱਖ ਉਮੀਦਵਾਰਾਂ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈਆਂ ਸਨ। ਇਸ ਸਾਲ ਪਾਸ ਫ਼ੀਸਦੀ 0.48 ਫ਼ੀਸਦੀ ਵਧੀ ਹੈ। 2023 ਵਿਚ 10ਵੀਂ ਜਮਾਤ ਦੀ ਪਾਸ ਫ਼ੀਸਦੀ 92.12 ਫ਼ੀਸਦੀ ਸੀ, ਪਰ ਇਸ ਸਾਲ ਪਾਸ ਫ਼ੀਸਦੀ 93.6 ਫ਼ੀਸਦੀ ਹੈ।
ਇਹ ਵੀ ਪੜ੍ਹੋ- CM ਕੇਜਰੀਵਾਲ ਨੇ ਭਾਜਪਾ ਸਰਕਾਰ ਨੂੰ ਘੇਰਿਆ, ਲੋਕ ਸਭਾ ਚੋਣਾਂ ਲਈ ਦਿੱਤੀਆਂ '10 ਗਾਰੰਟੀਆਂ'
ਅਧਿਕਾਰੀਆਂ ਨੇ ਦੱਸਿਆ ਕਿ 10ਵੀਂ ਜਮਾਤ ਦੇ ਨਤੀਜਿਆਂ 'ਚ 94.75 ਫੀਸਦੀ ਵਿਦਿਆਰਥਣਾਂ ਪਾਸ ਹੋਈਆਂ ਹਨ। ਮੁੰਡਿਆਂ ਦੇ ਮੁਕਾਬਲੇ 2.04 ਫ਼ੀਸਦੀ ਤੋਂ ਵੱਧ ਕੁੜੀਆਂ ਪਾਸ ਹੋਈਆਂ ਹਨ। ਇਸ ਵਾਰ47 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਬਨ। 2.12 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 1.32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 'ਕੰਪਾਰਟਮੈਂਟ' ਸ਼੍ਰੇਣੀ ਵਿਚ ਰੱਖਿਆ ਗਿਆ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ ਮਾਮੂਲੀ ਗਿਰਾਵਟ ਆਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ
NEXT STORY