ਅੰਮ੍ਰਿਤਸਰ, (ਅਰੁਣ)- ਰਣਜੀਤ ਐਵੀਨਿਊ ਵਾਸੀ ਇਕ ਔਰਤ ਦੇ ਪਤੀ ਦੀ ਸ਼ਿਕਾਇਤ 'ਤੇ ਉਸ ਦੀ ਪਤਨੀ ਨੂੰ ਨਕਦੀ ਤੇ ਗਹਿਣਿਆਂ ਸਮੇਤ ਅਗਵਾ ਕਰ ਕੇ ਲਿਜਾਣ ਵਾਲੇ ਮੁਲਜ਼ਮ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਗਮੋਹਨ ਸਿੰਘ ਦੀ ਸ਼ਿਕਾਇਤ 'ਤੇ ਉਸ ਦੀ ਪਤਨੀ ਨੂੰ ਘਰ 'ਚ ਪਈ 5 ਹਜ਼ਾਰ ਦੀ ਨਕਦੀ ਤੇ ਸੋਨੇ ਦੇ ਗਹਿਣਿਆਂ ਸਮੇਤ ਅਗਵਾ ਕਰਨ ਵਾਲੇ ਮੁਲਜ਼ਮ ਵਿੱਕੀ ਪੁੱਤਰ ਇੰਦਰਜੀਤ ਸਿੰਘ ਵਾਸੀ ਨਵੀਂ ਆਬਾਦੀ ਫਤਿਹਗੜ੍ਹ ਚੂੜੀਆਂ ਰੋਡ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ। ਰਣਜੀਤ ਐਵੀਨਿਊ ਚੌਕੀ ਇੰਚਾਰਜ ਐੱਸ. ਆਈ. ਅਮਨਜੋਤ ਕੌਰ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸਿੱਧੂ ਮਜੀਠੀਏ ਵਿਰੁੱਧ ਕਰ ਰਿਹੈ ਕੂੜ ਪ੍ਰਚਾਰ : ਯੂਥ ਅਕਾਲੀ ਦਲ
NEXT STORY