ਕੈਂਸਰ ਵਰਗੀ ਭਿਆਨਕ ਬੀਮਾਰੀ ਦੀ ਲਪੇਟ 'ਚ ਆ ਕੇ ਹੁਣ ਤੱਕ ਬਹੁਤ ਸਾਰੇ ਲੋਕ ਮੌਤ ਦੀ ਨੀਂਦ ਸੋ ਚੁੱਕੇ ਹਨ। ਜਾਗਰੂਕਤਾ ਅਤੇ ਸਹੀ ਸਮੇਂ 'ਤੇ ਇਲਾਜ ਦੀ ਕਮੀ ਦੇ ਚੱਲਦੇ ਲੋਕ ਇਸ ਬੀਮਾਰੀ ਨੂੰ ਮਾਤ ਨਹੀਂ ਦੇ ਪਾ ਰਹੇ ਹਨ ਪਰ ਇਨੀਂ ਦਿਨੀਂ ਇੰਟਰਨੈੱਟ 'ਤੇ ਇਕ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਇਕ ਅਜਿਹਾ ਫਲਾ ਲੱਭਿਆ ਗਿਆ ਹੈ ਜੋ ਮਿੰਟਾਂ 'ਚ ਹੀ ਕੈਂਸਰ ਦਾ ਇਲਾਜ ਕਰਨ 'ਚ ਸਮੱਰਥ ਹੈ।
ਜੰਗਲੀ ਫਲ ਦੇ ਬੀਜ ਦਾ ਸਾਰਾ ਕਮਾਲ—ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੈਂਸਰ ਦੀ ਕੁਦਰਤੀ ਦਵਾਈ ਲੱਭ ਲਈ ਹੈ, ਜਿਸ ਨਾਲ ਮਿੰਟਾਂ 'ਚ ਇਸ ਬੀਮਾਰੀ ਨੂੰ ਮਾਤ ਮਿਲੇਗੀ। ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਕ ਜੰਗਲੀ ਫਲ ਦੇ ਬੀਜਾਂ 'ਚ ਇਹ ਜਾਦੁਈ ਇਲਾਜ ਲੁੱਕਿਆ ਹੈ। ਦਰਅਸਲ ਕੈਂਸਰ ਦੀਆਂ ਦਵਾਈਆਂ ਬਣਾਉਣ 'ਚ ਜਿਸ ਚੀਜ਼ ਦੀ ਵਰਤੋਂ ਹੁੰਦੀ ਹੈ, ਉਹ ਇਸ ਫਲ ਦੇ ਬੀਜ਼ਾਂ 'ਚ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ।
ਆਸਟ੍ਰੇਲੀਆ ਦੇ ਜੰਗਲਾਂ 'ਚ ਹੈ ਇਹ ਫਲ—ਉੱਤਰੀ ਆਸਟ੍ਰੇਲੀਆ ਦੇ ਜੰਗਲਾਂ 'ਚ ਪਾਇਆ ਜਾਣ ਵਾਲਾ ਇਹ ਦਰਖਤ ਦੁਰਲੱਭ ਬਨਸਪਤੀ ਹੈ ਜੋ ਕੁਝ ਖਾਸ ਇਲਾਕਿਆਂ 'ਚ ਹੀ ਪਾਈ ਜਾਂਦੀ ਹੈ। ਦਰਅਸਲ ਵਿਗਿਆਨੀਆਂ ਨੂੰ ਵੀ ਇਹ ਕੈਂਸਰ ਦੀ ਦਵਾਈ ਇਤਫਾਕ ਨਾਲ ਮਿਲ ਗਈ ਹੈ। ਆਸਟ੍ਰੇਲੀਆ ਕਿਸੇ ਚੀਜ਼ ਦਾ ਖੋਜ ਕਰਦੇ ਵਿਗਿਆਨੀਆਂ ਨੇ ਦੇਖਿਆ ਕਿ ਆਸਟ੍ਰੇਲੀਅਨ ਬਲਸ਼ਵੁੱਡ ਨਾਂ ਦੇ ਇਕ ਜੰਗਲੀ ਦਰਖਤ 'ਤੇ ਕੁਝ ਫਲ ਲੱਗੇ ਹੋਏ ਸਨ ਜਿਵੇਂ ਹੀ ਜੰਗਲੀ ਜਾਨਵਰ ਇਨ੍ਹਾਂ ਫਲਾਂ ਨੂੰ ਖਾਂਦੇ ਤਾਂ ਬੀਜਾਂ ਨੂੰ ਤੁਰੰਤ ਥੁੱਕ ਦਿੰਦੇ ਸਨ। ਜਾਨਵਰਾਂ ਦੇ ਇਸ ਅਜੀਬੋ-ਗਰੀਬ ਵਿਵਹਾਰ ਦੀ ਜਾਂਚ ਕਰਨ ਲਈ ਵਿਗਿਆਨੀਆਂ ਨੇ ਇਨ੍ਹਾਂ ਬੀਜਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਸ 'ਚ ਕੈਂਸਰ ਨਸ਼ਟ ਕਰਨ ਵਾਲੇ ਤੱਤ ਇੰਨੀ ਜ਼ਿਆਦਾ ਮਾਤਰਾ 'ਚ ਹਨ ਕਿ ਇਨ੍ਹਾਂ ਨੂੰ ਖਾਣ ਨਾਲ ਕੈਂਸਰ ਕੁਝ ਹੀ ਮਿੰਟਾਂ 'ਚ ਠੀਕ ਹੋ ਸਕਦਾ ਹੈ।
ਇੰਝ ਤਿਆਰ ਕਰੋ ਓਟਸ ਅਤੇ ਖਜੂਰ ਦੇ ਲੱਡੂ
NEXT STORY