ਮੁੰਬਈ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਮੁਟਿਆਰਾਂ ਅਜਿਹੀ ਡ੍ਰੈਸਿੰਗ ਦੀ ਤਲਾਸ਼ ਕਰਦੀਆਂ ਹਨ ਜੋ ਉਨ੍ਹਾਂ ਨੂੰ ਠੰਡ ਤੋਂ ਬਚਾਉਣ ਦੇ ਨਾਲ-ਨਾਲ ਖੂਬਸੂਰਤ ਅਤੇ ਸਟਾਈਲਿਸ਼ ਲੁੱਕ ਵੀ ਦੇਣ। ਇਸੇ ਕਾਰਨ ਗਰਮ ਸੂਟ, ਸਵੈਟਰ, ਟਾਪ, ਜੈਕਟ ਤੋਂ ਇਲਾਵਾ ਕੋਟ ਉਨ੍ਹਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਕੋਟ ਨਾ ਸਿਰਫ ਗਰਮਾਹਟ ਪ੍ਰਦਾਨ ਕਰਦੇ ਹਨ ਸਗੋਂ ਹਰ ਮੌਕੇ ’ਤੇ ਮੁਟਿਆਰਾਂ ਅਤੇ ਔਰਤਾਂ ਨੂੰ ਸਪੈਸ਼ਲ ਅਤੇ ਐਲੀਗੈਂਟ ਫੀਲ ਕਰਾਉਂਦੇ ਹਨ।
ਇਹ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਸਾਰੇ ਤਰ੍ਹਾਂ ਦੀਆਂ ਡਰੈੱਸਾਂ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ ਅਤੇ ਲੁੱਕ ਵਿਚ ਚਾਰ ਚੰਦ ਲਗਾ ਦਿੰਦੇ ਹਨ। ਮਾਰਕੀਟ ਵਿਚ ਕੋਟਾਂ ਦੀ ਭਰਮਾਰ ਹੈ। ਲੰਬਾਈ ਦੇ ਹਿਸਾਬ ਨਾਲ ਲਾਂਗ ਕੋਟ, ਮੀਡੀਅਮ ਅਤੇ ਸ਼ਾਰਟ ਕੋਟ ਮੁਹੱਈਆ ਹਨ। ਡਿਜ਼ਾਈਨ ਵਿਚ ਏ ਸ਼ੇਪ ਕੋਟ, ਫਾਰਕ ਟਾਈਪ, ਫਿਟਿਡ ਕੋਟ ਆਦਿ ਸ਼ਾਮਲ ਹਨ। ਕਾਲਰ ਡਿਟੇਲਿੰਗ ਇਨ੍ਹਾਂ ਦੀ ਖਾਸੀਅਤ ਹੈ।
ਕੁਝ ’ਚ ਵੱਡੀ ਕਾਲਰ, ਕੁਝ ਵਿਚ ਛੋਟੀ ਜਾਂ ਕਈਆਂ ਵਿਚ ਕਾਲਰ ਨਹੀਂ ਹੁੰਦੀ ਹੈ। ਪਾਕੇਟਾਂ ਵੀ ਸਟਾਈਲ ਵਧਾਉਂਦੀਆਂ ਹਨ। ਕੁਝ ਵਿਚ 2 ਜੇਬਾਂ ਤਾਂ ਕੁਝ ਵਿਚ 4 ਜੇਬਾਂ ਵੀ ਦੇਖੀਆਂ ਜਾ ਸਕਦੀਆਂ ਹਨ। ਕੋਟ ਵਿਚ ਜੀਪ, ਬਟਨ ਜਾਂ ਬੈਲਟ ਡਿਟੇਲਿੰਗ ਹੁੰਦੀ ਹੈ। ਕਈਆਂ ਵਿਚ ਕਈ ਬਟਨ ਤਾਂ ਕੁਝ ਵਿਚ ਇਕ ਵੱਡਾ ਜਾਂ 2 ਬਟਨ ਵੀ ਦੇਖੇ ਜਾ ਸਕਦੇ ਹਨ। ਬੈਲਟ ਵਾਲੇ ਕੋਟ ਵੈਸਟ ਨੂੰ ਸ਼ੇਪ ਦਿੰਦੇ ਹਨ ਜਦਕਿ ਹੋਰ ਕੋਟ ’ਚ ਵੀ ਕਈ ਵਾਰ ਮੁਟਿਆਰਾਂ ਵੱਖਰੇ ਤੌਰ ’ਤੇ ਬੈਲਟ ਨੂੰ ਸਟਾਈਲ ਕਰਦੀਆਂ ਹਨ।
ਕੋਟ ਦੇ ਰੰਗਾਂ ਅਤੇ ਪੈਟਰਨਾਂ ਵਿਚ ਵਿਭਿੰਨਤਾ ਕਮਾਲ ਦੀ ਹੈ। ਬ੍ਰਾਊਨ, ਰੈੱਡ, ਗ੍ਰੇਅ, ਬਲਿਊ, ਯੈਲੋ, ਪਿੰਕ, ਪੀਚ ਵਰਗੇ ਰੰਗ ਆਸਾਨੀ ਨਾਲ ਮਿਲ ਜਾਂਦੇ ਹਨ। ਪਲੇਨ ਕੋਟ ਰਾਇਲ ਅਤੇ ਫਾਰਮਲ ਲੁੱਕ ਦਿੰਦੇ ਹਨ ਜਦਕਿ ਚੈੱਕ ਜਾਂ ਹੋਰ ਪੈਟਰਨ ਟਰੈਂਡੀ ਅਤੇ ਮਾਡਰਨ ਫੀਲ ਕਰਾਉਂਦੇ ਹਨ। ਪਲੇਨ ਕੋਟ ਮੁਟਿਆਰਾਂ ਦਫਤਰ, ਇੰਟਰਵਿਊ, ਸੈਮੀਨਾਰ ਵਰਗੇ ਫਾਰਮਲ ਮੌਕਿਆਂ ’ਤੇ ਪਸੰਦ ਕਰਦੀਆਂ ਹਨ, ਜੋ ਪ੍ਰੋਫੈਸ਼ਨਲ ਇਮੇਜ਼ ਬਣਾਉਂਦੇ ਹਨ।
ਚੈੱਕ ਜਾਂ ਪੈਟਰਨ ਵਾਲੇ ਕੋਟ ਪਿਕਨਿਕ, ਆਊਟਿੰਗ, ਸ਼ਾਪਿੰਗ ਲਈ ਪਰਫੈਕਟ ਲੱਗਦੇ ਹਨ। ਕੋਟ ਨੂੰ ਸਟਾਈਲ ਕਰਨ ਦੇ ਆਪਸ਼ਨ ਅਣਗਿਣਤ ਹਨ। ਜੀਨਸ-ਟਾਪ, ਸਿੰਪਲ ਸੂਟ, ਫਰਾਕ ਸੂਟ ਜਾਂ ਸਾੜ੍ਹੀ ’ਤੇ ਵੀ ਇਹ ਬਹੁਤ ਜਚਦੇ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਇਨ੍ਹਾਂ ਨਾਲ ਅਸੈੱਸਰੀਜ਼ ਵਿਚ ਸਟੌਲ, ਕੈਪ, ਗਾਗਲਜ਼, ਵਾਚ ਜੋੜਨਾ ਪਸੰਦ ਕਰਦੀਆਂ ਹਨ।
ਜਿਊਲਰੀ ਵਿਚ ਈਅਰਰਿੰਗਸ, ਟਾਪਸ, ਚੇਨ, ਬ੍ਰੇਸਲੈਟ ਲੁੱਕ ਕੰਪਲੀਟ ਕਰਦੇ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ਨਾਲ ਖੁੱਲ੍ਹੇ ਵਾਲ, ਹਾਈ ਪੋਨੀ ਜਾਂ ਹਾਫ ਪੋਨੀ ਪਸੰਦ ਕਰਦੀਆਂ ਹਨ। ਫੁੱਟਵੀਅਰ ਡਰੈੱਸ ਮੁਤਾਬਕ ਚੁਣੇ ਜਾਂਦੇ ਹਨ। ਜਿਵੇਂ ਵੈਸਟਨਰ ਨਾਲ ਲਾਂਗ ਬੂਟਸ, ਹੀਲਸ ਜਦਕਿ ਇੰਡੀਅਨ ਲੁੱਕ ਵਿਚ ਹਾਈ ਹੀਲਸ ਜਾਂ ਫਲੈਟਸ ਮੁਟਿਆਰਾਂ ਕੈਰੀ ਕਰ ਰਹੀਆਂ ਹਨ।
ਕੋਟ ਸਰਦੀਆਂ ’ਚ ਮੁਟਿਆਰਾਂ ਨੂੰ ਸਟਾਈਲਿਸ਼ ਬਣਾਉਂਦੇ ਹਨ ਅਤੇ ਠੰਡ ਤੋਂ ਪੂਰੀ ਤਰ੍ਹਾਂ ਰਾਹਤ ਦਿੰਦੇ ਹਨ। ਇਹੋ ਕਾਰਨ ਹੈ ਕਿ ਕੋਟ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੇ ਵਾਰਡਰੋਬ ਦਾ ਜ਼ਰੂਰੀ ਹਿੱਸਾ ਬਣ ਗਏ ਹਨ।
ਪਾਰਟੀ ਵੀਅਰ ’ਚ ਔਰਤਾਂ ਦਾ ਫੇਵਰੇਟ ਬਣਿਆ ਗੋਲਡਨ ਬੇਜ ਕਲਰ
NEXT STORY