ਅੱਜ ਅਸੀਂ ਤੁਹਾਨੂੰ ਓਟਸ ਅਤੇ ਖਜੂਰ ਦੇ ਲੱਡੁ ਬਣਾਉਂਣੇ ਸਿਖਾਵਾਂਗੇ ਜੋ ਬਣਾਉਣ 'ਚ ਤਾਂ ਆਸਾਨ ਹੁੰਦੇ ਹੀ ਹਨ ਇਸ ਤੋਂ ਇਲਾਵਾ ਖਾਣ 'ਚ ਵੀ ਬਹੁਤ ਸੁਆਦ ਹੁੰਦੇ ਹਨ ਅਤੇ ਜੇਕਰ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਡੱਬੇ 'ਚ ਰੱਖ ਕੇ ਕਾਫੀ ਲੰਬੇ ਸਮੇਂ ਤੱਕ ਚਲਾ ਸਕਦੇ ਹੋ। ਇਹ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਜਾਣੋ ਕੀ ਹੈ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ—ਓਟਸ-1 ਕੱਪ, ਪਿਸਤਾ-ਅੱਧਾ ਕੱਪ, ਖਜੂਰ-20 ਤੋਂ 25,ਅਖਰੋਟ-ਅੱਧਾ ਕੱਪ।
ਵਿਧੀ—ਓਟਸ ਅਤੇ ਖਜੂਰ ਦੇ ਲੱਡੂ ਬਣਾਉਣ ਲਈ ਸਭ ਤੋਂ ਪਹਿਲਾਂ ਗੈਸ 'ਤੇ ਕੜਾਹੀ ਗਰਮ ਕਰੋ, ਫਿਰ ਉਸ 'ਚ ਓਟਸ, ਪਿਸਤਾ ਅਤੇ ਅਖਰੋਟ ਨੂੰ 5 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਭੁੰਨ੍ਹੋੋ। ਅੱਗ ਨੂੰ ਹੌਲੀ ਹੀ ਰੱਖੋ ਅਤੇ ਇਸ ਨੂੰ ਲਗਾਤਾਰ ਹਿਲਾਉਂਦੇ ਰਹੋ। ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ। ਹੁਣ ਇਸ 'ਚ ਖਜੂਰ ਵੀ ਮਿਕਸ ਕਰੋ ਅਤੇ ਦੁਬਾਰਾ ਪੀਸ ਲਓ। ਫਿਰ ਇਸ ਨੂੰ ਇਕ ਥਾਲੀ 'ਚ ਕੱਢ ਕੇ ਆਪਣੇ ਹੱਥਾਂ ਨਾਲ ਮਿਕਸ ਕਰੋ ਅਤੇ ਲੱਡੂ ਬਣਾਓ। ਹੁਣ ਤਿਆਰ ਹਨ ਤੁਹਾਡੇ ਓਟਸ ਅਤੇ ਖਜੂਰ ਦੇ ਲੱਡੂ।
ਕੀ ਤੁਹਾਨੂੰ ਨਜ਼ਰ ਆ ਰਹੀਆਂ ਹਨ ਇਸ ਤਸਵੀਰ 'ਚ ਤਿੰਨ ਲੜਕੀਆਂ
NEXT STORY