ਜਲੰਧਰ — ਨਾਸ਼ਤੇ ਜਾਂ ਸ਼ਾਮ ਦੀ ਚਾਹ ਦੇ ਨਾਲ ਕੁਝ ਕਰਾਰਾ ਖਾਣ ਦਾ ਮਨ ਕਰ ਰਿਹਾ ਹੈ ਤਾਂ ਆਲੂ ਬਾੱਲਸ ਜ਼ਰੂਰ ਬਣਾ ਕੇ ਦੇਖੋ। ਇਹ ਖਾਣ 'ਚ ਬਹੁਤ ਹੀ ਸੁਆਦੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ....
ਬਣਾਉਣ ਦਾ ਤਰੀਕਾ —
- ਦੋ ਉਬਲੇ ਆਲੂ
- ਇਕ ਪਿਆਜ(ਕੱਟਿਆ ਹੋਇਆ)
- ਇਕ ਹਰੀ ਮਿਰਚ(ਬਰੀਕ ਕੱਟੀ ਹੋਈ)
- ਇਕ ਵੱਡਾ ਚਮਚ ਹਰਾ ਧਨੀਆ
- ਦੋ ਵੱਡੇ ਚਮਚ ਮੈਦੇ ਦਾ ਘੋਲ
- ਨਮਕ ਸੁਆਦ ਅਨੁਸਾਰ
- 2-3 ਵੱਡੇ ਚਮਚ ਪੋਹਾ
ਬਣਾਉਣ ਦਾ ਤਰੀਕਾ —
- ਸਭ ਤੋਂ ਪਹਿਲਾਂ ਆਲੂ ਨੂੰ ਕੱਸ ਲਓ। ਇਸ 'ਚ ਨਮਕ, ਪਿਆਜ਼, ਹਰੀ ਮਿਰਚ, ਪਾਣੀ 'ਚ ਭਿੱਜਾ ਪੋਹਾ ਅਤੇ ਹਰਾ ਧਨੀਆ ਮਿਲਾ ਕੇ ਛੋਟੇ ਗੋਲੇ ਬਣਾ ਲਓ।
- ਹੁਣ ਇਨ੍ਹਾਂ ਗੋਲਿਆਂ ਨੂੰ ਮੈਦੇ ਦੇ ਘੋਲ 'ਚ ਲਪੇਟ ਕੇ, ਕੜਾਈ 'ਚ ਗਰਮ ਤੇਲ 'ਚ ਤਲ ਲਓ।
- ਆਲੂ ਦੇ ਗੋਲੇ ਤਿਆਰ ਹਨ। ਇਨ੍ਹਾਂ ਨੂੰ ਹਰੀ ਅਤੇ ਲਾਲ ਚਟਨੀ ਨਾਲ ਪਰੋਸੋ।
ਇਹ ਟਿੱਪਸ ਅਪਣਾਉਣ ਨਾਲ ਚਮਕਦਾਰ ਬਣੇਗਾ ਚਿਹਰਾ
NEXT STORY