ਵੈੱਬ ਡੈਸਕ - ਮੇਕਅੱਪ 'ਚ 'ਬਲੱਸ਼' ਚਿਹਰੇ ਨੂੰ ਤੁਰੰਤ ਤਾਜ਼ਗੀ, ਸਿਹਤਮੰਦ ਅਤੇ ਕੁਦਰਤੀ ਚਮਕ ਦਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਲਤ ਸ਼ੇਡ ਦੀ ਚੋਣ ਤੁਹਾਡੇ ਪੂਰੇ ਮੇਕਅੱਪ ਨੂੰ ਫਿੱਕਾ ਜਾਂ ਅਨਕੁਦਰਤੀ ਦਿਖਾ ਸਕਦੀ ਹੈ? ਸਰੋਤਾਂ ਅਨੁਸਾਰ, ਸਹੀ ਬਲੱਸ਼ ਉਹ ਹੈ ਜੋ ਤੁਹਾਡੀ ਚਮੜੀ 'ਚ ਪੂਰੀ ਤਰ੍ਹਾਂ ਘੁਲ ਜਾਵੇ ਅਤੇ ਅਜਿਹਾ ਲੱਗੇ ਕਿ ਇਹ ਚਮਕ ਤੁਹਾਡੀ ਚਮੜੀ ਦੇ ਅੰਦਰੋਂ ਹੀ ਆ ਰਹੀ ਹੈ।
ਅੰਡਰਟੋਨ ਨੂੰ ਸਮਝਣਾ ਹੈ ਜ਼ਰੂਰੀ
ਬਲੱਸ਼ ਚੁਣਨ ਵੇਲੇ ਸਿਰਫ ਸਕਿਨ ਦਾ ਰੰਗ ਦੇਖਣਾ ਕਾਫ਼ੀ ਨਹੀਂ ਹੈ, ਸਗੋਂ ਅੰਡਰਟੋਨ ਨੂੰ ਸਮਝਣਾ ਸਭ ਤੋਂ ਮਹੱਤਵਪੂਰਨ ਹੈ। ਇਸ ਨੂੰ ਪਛਾਣਨ ਦੇ ਕੁਝ ਆਸਾਨ ਤਰੀਕੇ ਹਨ :-
- ਜੇਕਰ ਕਲਾਈ ਦੀਆਂ ਨਸਾਂ ਹਰੀਆਂ ਦਿਖਾਈ ਦੇਣ ਤਾਂ ਤੁਹਾਡਾ 'ਵਾਰਮ ਅੰਡਰਟੋਨ' ਹੈ, ਜੇ ਨੀਲੀਆਂ ਜਾਂ ਪਰਪਲ ਦਿਖਣ ਤਾਂ 'ਕੂਲ ਅੰਡਰਟੋਨ' ਅਤੇ ਜੇਕਰ ਦੋਵਾਂ ਦਾ ਮਿਸ਼ਰਣ ਹੋਵੇ ਤਾਂ 'ਨਿਊਟਰਲ ਅੰਡਰਟੋਨ' ਹੁੰਦਾ ਹੈ।
- ਜੇਕਰ ਤੁਹਾਡੀ ਸਕਿਨ 'ਤੇ ਸੋਨੇ ਦੇ ਗਹਿਣੇ ਜ਼ਿਆਦਾ ਜਚਦੇ ਹਨ ਤਾਂ ਇਹ ਵਾਰਮ ਅੰਡਰਟੋਨ ਦੀ ਨਿਸ਼ਾਨੀ ਹੈ, ਜਦਕਿ ਚਾਂਦੀ ਦੇ ਗਹਿਣੇ ਕੂਲ ਅੰਡਰਟੋਨ 'ਤੇ ਵਧੀਆ ਲੱਗਦੇ ਹਨ।
ਆਪਣੀ ਸਕਿਨ ਮੁਤਾਬਕ ਚੁਣੋ ਸ਼ੇਡ :-
- ਲਾਈਟ ਪਿੰਕ, ਬੇਬੀ ਪਿੰਕ ਜਾਂ ਸਾਫਟ ਪੀਚ ਸ਼ੇਡ ਸਭ ਤੋਂ ਵਧੀਆ ਰਹਿੰਦੇ ਹਨ। ਬਹੁਤ ਜ਼ਿਆਦਾ ਡਾਰਕ ਸ਼ੇਡ ਚਿਹਰੇ ਨੂੰ ਖਰਾਬ ਦਿਖਾ ਸਕਦੇ ਹਨ।
- ਪੀਚ, ਕੋਰਲ, ਰੋਜ਼ ਗੋਲਡ ਅਤੇ ਵਾਰਮ ਪਿੰਕ ਸ਼ੇਡ ਚਿਹਰੇ ਦੀ ਖੂਬਸੂਰਤੀ ਵਧਾਉਂਦੇ ਹਨ।
- ਡੀਪ ਬੇਰੀ, ਵਾਈਨ ਅਤੇ ਆਰੇਂਜ ਟੋਨ ਵਾਲੇ ਬਲੱਸ਼ ਸ਼ਾਨਦਾਰ ਦਿਖਾਈ ਦਿੰਦੇ ਹਨ। ਇੱਥੇ ਪਿਗਮੈਂਟਡ ਬਲੱਸ਼ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ।
ਸਕਿਨ ਟਾਈਪ ਦਾ ਵੀ ਰੱਖੋ ਖਿਆਲ :-
- ਸਹੀ ਟੈਕਸਚਰ ਦੀ ਚੋਣ ਵੀ ਅਹਿਮ ਹੈ। ਡ੍ਰਾਈ ਸਕਿਨ ਲਈ ਕ੍ਰੀਮ ਜਾਂ ਲਿਕਵਿਡ ਬਲੱਸ਼ ਜ਼ਿਆਦਾ ਕੁਦਰਤੀ ਲੱਗਦੇ ਹਨ, ਜਦਕਿ ਆਇਲੀ ਸਕਿਨ ਲਈ ਪਾਊਡਰ ਬਲੱਸ਼ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ।
ਕੀ ਤੁਹਾਡੇ ਘਰ ਵੀ ਬਚ ਗਈ ਹੈ ਰਾਤ ਦੀ ਦਾਲ? ਸੁੱਟਣ ਦੀ ਬਜਾਏ ਬਣਾਓ ਇਹ 'ਸਪੈਸ਼ਲ ਡਿਸ਼'
NEXT STORY