ਗਰਮੀਆਂ 'ਚ ਪੁਦੀਨੇ ਦੀ ਵਰਤੋਂ ਅਸੀਂ ਜ਼ਿਆਦਾਤਰ ਚਟਨੀ ਅਤੇ ਪੀਣ ਵਾਲਾ ਪਾਣੀ ਬਣਾਉਣ ਲਈ ਕਰਦੇ ਹਾਂ। ਇਸ ਦੀ ਵਰਤੋਂ ਕਰਨ ਨਾਲ ਸਾਨੂੰ ਠੰਡਕ ਮਿਲਦੀ ਹੈ। ਪੁਦੀਨਾ ਐਂਟੀਬਾਓਟਿਕ ਦੀ ਤਰ੍ਹਾਂ ਵੀ ਕੰਮ ਕਰਨ ਦੇ ਨਾਲ ਸੋਂਦਰਯ ਨਿਖਾਰ ਲਈ ਵੀ ਕਾਰਗਾਰ ਹੈ। ਤਾਂ ਆਓ ਜਾਣਦੇ ਹਾਂ ਗਰਮੀਆਂ 'ਚ ਪੁਦੀਨੇ ਦੇ ਫਾਇਦੇ....
—ਪੇਟ ਨਾਲ ਸੰਬੰਧਿਤ ਬੀਮਾਰੀਆਂ ਨੂੰ ਠੀਕ ਕਰਦਾ ਹੈ।
—ਪੁਦੀਨੇ 'ਚ ਮੌਜੂਦ ਫਾਈਬਰ ਕੋਲੇਸਟ੍ਰਾਲ ਲੈਵਲ ਨੂੰ ਘੱਟ ਕਰਦਾ ਹੈ।
—ਇਸ ਦਾ ਵਰਤੋਂ ਕਰਨ ਨਾਲ ਤੁਰੰਤ ਹਿਚਕੀ ਆਉਣੀ ਬੰਦ ਹੋ ਜਾਂਦੀ ਹੈ।
—ਪੁਦੀਨੇ ਵਾਲੀ ਚਾਹ ਪੀਣ ਨਾਲ ਬੁਖਾਰ, ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ।
—ਮਹਾਵਾਰੀ ਸਮੇਂ 'ਤੇ ਨਾ ਆਉਣ 'ਤੇ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਦਾ ਚੂਰਣ ਅਤੇ ਸ਼ਹਿਦ ਨੂੰ ਮਿਲਾ ਕੇ ਦਿਨ 'ਚ ਦੋ ਤਿੰਨ ਵਾਰ ਚਾਹ ਪੀਣ ਨਾਲ ਫਾਇਦਾ ਹੁੰਦਾ ਹੈ।
—ਕਿਸੇ ਵੀ ਤਰ੍ਹਾਂ ਦੇ ਜ਼ਖਮ 'ਤੇ ਪੁਦੀਨੇ ਦਾ ਰਸ ਲਗਾਉਣ ਨਾਲ ਜ਼ਖਮ ਜ਼ਲਦੀ ਭਰ ਜਾਂਦਾ ਹੈ।
—ਮੂੰਹ ਦੀ ਬੰਦਬੂ ਨੂੰ ਦੂਰ ਕਰਨ ਲਈ ਪੁਦੀਨੇ ਦੇ ਮੰਜਨ ਦੀ ਵਰਤੋਂ ਕਰੋ।
—ਆਇਲੀ ਚਮੜੀ 'ਤੇ ਪੁਦੀਨੇ ਦਾ ਫੇਸ਼ੀਅਲ ਕਰਨ ਨਾਲ ਚਿਹਰੇ 'ਚ ਚਮਕ ਆਉਂਦੀ ਹੈ।
ਖਾਸ ਦਿੱਸਣ ਲਈ ਅਪਣਾਓ ਇਹ ਹੇਅਰਸਟਾਈਲ
NEXT STORY