ਨਵੀਂ ਦਿੱਲੀ- ਸੀਡਸ ਵੀ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਕੱਦੂ ਦੇ ਬੀਜ, ਖਰਬੂਜ਼ੇ ਦੇ ਬੀਜ, ਚੀਆ ਸੀਡਸ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਚੀਆ ਸੀਡਸ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਚੀਆ ਸੀਡਸ ਤੁਹਾਡੇ ਵਾਲਾਂ, ਸਕਿਨ ਅਤੇ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ 'ਚ ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਮੈਗਨੀਜ਼, ਓਮੇਗਾ-3 ਫੈਟੀ ਐਸਿਡ, ਫਾਸਫੋਰਸ ਅਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਤੁਹਾਡਾ ਭਾਰ ਘਟਾਉਣ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਚੀਆ ਸੀਡਸ ਦਾ ਸੇਵਨ ਕਰਨ ਦੌਰਾਨ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਤਾਂ ਚਲੋ ਜਾਣਦੇ ਹਾਂ ਉਨ੍ਹਾਂ ਦੇ ਬਾਰੇ 'ਚ...।
ਭਾਰ ਘਟਾਉਣ 'ਚ ਮਦਦਗਾਰ
ਚੀਆ ਸੀਡਸ 'ਚ ਫਾਈਬਰ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਸਿਹਤਮੰਦ ਰਹਿੰਦਾ ਹੈ ਅਤੇ ਭਾਰ ਵੀ ਤੇਜ਼ੀ ਨਾਲ ਘੱਟ ਕਰਨ 'ਚ ਸਹਾਇਤਾ ਮਿਲਦੀ ਹੈ, ਕਿਉਂਕਿ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਇਕਦਮ ਦਰੁੱਸਤ ਰਹਿੰਦਾ ਹੈ ਅਤੇ ਤੁਸੀਂ ਖਾਣਾ ਵੀ ਆਸਾਨੀ ਨਾਲ ਪਚਾ ਪਾਉਂਦੇ ਹੋ। ਚੀਆ ਸੀਡਸ ਨਾਲ ਤੁਸੀਂ ਅਪਚ, ਕਬਜ਼ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਾ ਸਕਦੇ ਹੋ।
ਨੀਂਦ ਆਵੇਗੀ ਚੰਗੀ
ਅੱਜ ਕੱਲ੍ਹ ਦੇ ਬਹੁਤ ਸਾਰੇ ਲੋਕ ਅਨਿੰਦਰਾ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਚੰਗੀ ਨੀਂਦ ਨਾ ਆ ਪਾਉਣ ਦਾ ਅਸਰ ਉਨ੍ਹਾਂ ਦੀ ਸਿਹਤ 'ਤੇ ਵੀ ਪੈਂਦਾ ਹੈ। ਅਜਿਹੇ 'ਚ ਤੁਸੀਂ ਚੀਆ ਸੀਡਸ ਦਾ ਸੇਵਨ ਕਰ ਸਕਦੇ ਹੋ। ਇਸ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਹ ਚਿੰਤਾ, ਤਣਾਅ ਤੇ ਅਨਿੰਦਰਾ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਦਿਲ ਸਬੰਧੀ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਵੀ ਘੱਟ ਹੁੰਦਾ ਹੈ।
ਹੱਡੀਆਂ ਕਰੇ ਮਜ਼ਬੂਤ
ਚੀਆ ਸੀਡਸ ਹੱਡੀਆਂ ਨੂੰ ਮਜ਼ਬੂਤ ਕਰਨ 'ਚ ਸਹਾਇਤਾ ਕਰਦੇ ਹਨ। ਜੇਕਰ ਤੁਹਾਨੂੰ ਹੱਡੀਆਂ ਨਾਲ ਸਬੰਧਤ ਕੋਈ ਬੀਮਾਰੀ ਹੈ ਤਾਂ ਇਸ ਦਾ ਸੇਵਨ ਕਰਨ ਨਾਲ ਠੀਕ ਹੋ ਸਕਦੀ ਹੈ। ਇਸ 'ਚ ਕੈਲਸ਼ੀਅਮ ਅਤੇ ਫਾਸਫੋਰਸ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। ਤੁਸੀਂ ਇਸ ਦਾ ਸੇਵਨ ਸਮੂਦੀ ਜਾਂ ਫਿਰ ਫਲਾਂ ਦੇ ਨਾਲ ਕਰ ਸਕਦੇ ਹੋ।
ਕੋਲੈਸਟਰਾਲ ਘੱਟ ਕਰਨ 'ਚ ਕਰੇ ਮਦਦ
ਚੀਆ ਸੀਡਸ ਦਾ ਸੇਵਨ ਕਰਨ ਨਾਲ ਹਾਈ ਕੋਲੈਸਟਰਾਲ ਵਰਗੀਆਂ ਸਮੱਸਿਆਵਾਂ ਵੀ ਘੱਟ ਕਰਨ 'ਚ ਸਹਾਇਤਾ ਮਿਲਦੀ ਹੈ। ਇਸ 'ਚ ਪਾਏ ਜਾਣ ਵਾਲੇ ਵਿਟਾਮਿਨ-ਡੀ ਅਤੇ ਐਂਟੀ-ਆਕਸੀਡੈਂਟ ਸਰੀਰ ਨੂੰ ਡਿਟਾਕਸ ਕਰਨ 'ਚ ਅਤੇ ਵਾਧੂ ਚਰਬੀ ਨੂੰ ਸਰੀਰ 'ਚੋਂ ਬਾਹਰ ਕੱਢਣ 'ਚ ਸਹਾਇਆ ਕਰਦੇ ਹਨ। ਇਸ ਨਾਲ ਤੁਹਾਡੇ ਸਰੀਰ 'ਚ ਕੋਲੈਸਟਰਾਲ ਸੰਤੁਲਿਤ ਮਾਤਰਾ 'ਚ ਰਹਿੰਦਾ ਹੈ।
ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ
ਇਸ 'ਚ ਪ੍ਰੋਟੀਨ ਅਤੇ ਮੈਗਨੀਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸਕਿਨ ਚਮਕਦਾਰ ਅਤੇ ਸਾਫ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਚਿਹਰੇ ਦੀ ਫਾਈਨ ਲਾਈਨਸ ਅਤੇ ਝੁਰੜੀਆਂ ਵੀ ਘੱਟ ਕਰਨ 'ਚ ਸਹਾਇਆ ਮਿਲਦੀ ਹੈ। ਚੀਆ ਸੀਡਸ ਵਾਲਾਂ ਲਈ ਵੀ ਬਹੁਤ ਹੀ ਫਾਇਦੇਮੰਦ ਹੁੰਦੇ ਹਨ।
ਕਿੰਝ ਕਰੀਏ ਇਸ ਦਾ ਸੇਵਨ?
ਚੀਆ ਸੀਡਸ ਕਦੇ ਵੀ ਕੱਚੇ ਨਹੀਂ ਖਾਣੇ ਚਾਹੀਦੈ। ਕੱਚੇ ਚੀਆ ਸੀਡਸ ਖਾਣ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਇਸ ਨਾਲ ਤੁਹਾਨੂੰ ਪਾਚਨ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਤੁਸੀਂ ਇਸ ਨੂੰ ਭਿਓਂ ਕੇ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਇਸ ਦਾ ਸੇਵਨ ਕਰ ਸਕਦੇ ਹੋ। ਮਾਹਿਰਾਂ ਮੁਤਾਬਕ ਤੁਸੀਂ ਇਕ ਦਿਨ 'ਚ 1 ਚਮਚਾ ਜਾਂ ਫਿਰ 15 ਗ੍ਰਾਮ ਚੀਆ ਸੀਡਸ ਦਾ ਸੇਵਨ ਕਰ ਸਕਦੇ ਹੋ।
ਇਨ੍ਹਾਂ ਚੀਜ਼ਾਂ ਦੇ ਨਾਲ ਮਿਲਾ ਕੇ ਖਾਓ
-ਤੁਸੀਂ ਚੀਆ ਸੀਡਸ ਨੂੰ ਭਿਓਂ ਕੇ ਸਮੂਦੀ ਦੇ ਉਪਰ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ।
-ਦਲੀਆ ਜਾਂ ਫਿਰ ਓਟਸ ਦੇ ਉਪਰ ਵੀ ਤੁਸੀਂ ਇਸ ਨੂੰ ਪਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੇ ਖਾਣੇ ਦਾ ਸਵਾਦ ਵੀ ਵਧ ਜਾਵੇਗਾ।
-ਖੀਰਾ, ਟਮਾਟਰ, ਚੁਕੰਦਰ ਤੇ ਗਾਜਰ ਵਰਗੀਆਂ ਸਬਜ਼ੀਆਂ 'ਚ ਸਲਾਦ 'ਚ ਇਸ ਨੂੰ ਪਾ ਕੇ ਖਾ ਸਕਦੇ ਹੋ।
-ਰਾਤ ਨੂੰ ਚੀਆ ਸੀਡਸ ਭਿਓਂ ਕੇ ਸਵੇਰੇ ਅਖਰੋਟ, ਬਦਾਮ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਡਰਾਈ ਫਰੂਟਸ ਦੇ ਨਾਲ ਦਾ ਸੇਵਨ ਕਰ ਸਕਦੇ ਹੋ।
-ਤੁਸੀਂ ਫਲਾਂ ਅਤੇ ਦਹੀਂ 'ਚ ਮਿਲਾ ਕੇ ਵੀ ਇਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਲੱਸੀ 'ਚ ਮਿਲਾ ਕੇ ਵੀ ਚੀਆ ਸੀਡਸ ਪੀ ਸਕਦੇ ਹੋ।
ਚਾਹ ਨਾਲ ਖਾਂਦੇ ਹੋ ਨਮਕੀਨ ਤਾਂ ਹੋ ਜਾਵੋ ਸਾਵਧਾਨ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ!
NEXT STORY