ਵੈੱਬ ਡੈਸਕ - ਰਸੋਈ 'ਚ ਵਰਤਿਆ ਜਾਣ ਵਾਲਾ ਲੋਹੇ ਦਾ ਤਵਾ ਸਿਰਫ਼ ਇਕ ਬਰਤਨ ਨਹੀਂ, ਸਗੋਂ ਸਾਡੀ ਰੋਜ਼ਾਨਾ ਦੀ ਲੋੜ ਹੈ। ਰੋਟੀ, ਪਰੌਂਠਾ ਜਾਂ ਚੀਲਾ, ਸਭ ਕੁਝ ਇਸੇ 'ਤੇ ਬਣਦਾ ਹੈ ਪਰ ਲਗਾਤਾਰ ਵਰਤੋਂ ਅਤੇ ਸਹੀ ਸਫਾਈ ਨਾ ਹੋਣ ਕਾਰਨ ਅਕਸਰ ਤਵੇ 'ਤੇ ਜੰਗ ਜੰਮ ਜਾਂਦੀ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਘਰ 'ਚ ਮੌਜੂਦ ਚੀਜ਼ਾਂ ਨਾਲ ਤੁਸੀਂ ਇਸ ਨੂੰ ਮੁੜ ਤੋਂ ਨਵਾਂ ਬਣਾ ਸਕਦੇ ਹੋ।
ਤਵੇ ਨੂੰ ਚਮਕਾਉਣ ਦੇ 5 ਪ੍ਰਭਾਵਸ਼ਾਲੀ ਘਰੇਲੂ ਨੁਸਖੇ :-
ਨਮਕ, ਬੇਕਿੰਗ ਸੋਡਾ ਅਤੇ ਸਿਰਕਾ
- ਜੇਕਰ ਤਵੇ 'ਤੇ ਜ਼ਿੱਦੀ ਜੰਗ ਹੈ, ਤਾਂ ਇਕ ਚਮਚ ਨਮਕ ਅਤੇ ਬੇਕਿੰਗ ਸੋਡਾ ਪਾ ਕੇ ਉੱਪਰੋਂ ਸਿਰਕਾ ਪਾਓ। ਇਸ ਨਾਲ ਹੋਣ ਵਾਲੀ ਪ੍ਰਤੀਕਿਰਿਆ ਜੰਗ ਦੀ ਪਰਤ ਨੂੰ ਢਿੱਲਾ ਕਰ ਦਿੰਦੀ ਹੈ, ਜਿਸ ਤੋਂ ਬਾਅਦ ਸਕ੍ਰਬਰ ਨਾਲ ਰਗੜ ਕੇ ਇਸਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ।
ਨਿੰਬੂ ਅਤੇ ਨਮਕ
- ਨਿੰਬੂ 'ਚ ਮੌਜੂਦ ਸਿਟਰਿਕ ਐਸਿਡ ਜੰਗ ਹਟਾਉਣ 'ਚ ਮਦਦਗਾਰ ਹੁੰਦਾ ਹੈ। ਤਵੇ 'ਤੇ ਨਮਕ ਛਿੜਕ ਕੇ ਨਿੰਬੂ ਦੇ ਛਿਲਕੇ ਨਾਲ 10 ਮਿੰਟ ਤੱਕ ਰਗੜੋ।
ਸਿਰਕੇ ਨਾਲ ਡੀਪ ਕਲੀਨਿੰਗ
- ਜੇਕਰ ਜੰਗ ਬਹੁਤ ਜ਼ਿਆਦਾ ਹੈ, ਤਾਂ ਤਵੇ 'ਤੇ ਸਿਰਕਾ ਪਾ ਕੇ 1 ਤੋਂ 2 ਘੰਟੇ ਲਈ ਛੱਡ ਦਿਓ ਅਤੇ ਫਿਰ ਸਕ੍ਰਬਰ ਨਾਲ ਸਾਫ਼ ਕਰੋ।
ਬੇਕਿੰਗ ਸੋਡਾ ਪੇਸਟ
- ਹਲਕੀ ਜੰਗ ਲਈ ਬੇਕਿੰਗ ਸੋਡਾ ਅਤੇ ਪਾਣੀ ਦਾ ਪੇਸਟ ਬਣਾ ਕੇ ਅੱਧੇ ਘੰਟੇ ਲਈ ਤਵੇ 'ਤੇ ਲਗਾਓ ਅਤੇ ਫਿਰ ਸਕ੍ਰਬ ਕਰੋ।
ਆਲੂ ਦਾ ਕਮਾਲ
- ਅੱਧਾ ਕੱਟਿਆ ਹੋਇਆ ਆਲੂ ਲੈ ਕੇ ਉਸ 'ਤੇ ਡਿਸ਼ ਸੋਪ ਲਗਾਓ ਅਤੇ ਤਵੇ 'ਤੇ ਰਗੜੋ। ਆਲੂ 'ਚ ਮੌਜੂਦ ਕੁਦਰਤੀ ਐਸਿਡ ਜੰਗ ਨੂੰ ਸਾਫ਼ ਕਰਨ 'ਚ ਮਦਦ ਕਰਦਾ ਹੈ।
ਇਹ ਗਲਤੀ ਕਦੇ ਨਾ ਕਰੋ :-
ਬਹੁਤ ਸਾਰੇ ਲੋਕ ਤਵਾ ਧੋਣ ਤੋਂ ਬਾਅਦ ਉਸ ਨੂੰ ਗਿੱਲਾ ਹੀ ਛੱਡ ਦਿੰਦੇ ਹਨ, ਜੋ ਜੰਗ ਲੱਗਣ ਦਾ ਮੁੱਖ ਕਾਰਨ ਹੈ। ਤਵੇ ਨੂੰ ਸਾਫ਼ ਕਰਨ ਤੋਂ ਬਾਅਦ ਉਸ ਨੂੰ ਹਲਕਾ ਗਰਮ ਕਰਕੇ ਉਸ 'ਤੇ ਥੋੜ੍ਹਾ ਜਿਹਾ ਤੇਲ ਲਗਾ ਦਿਓ। ਇਸ ਨਾਲ ਤਵੇ 'ਤੇ ਇਕ ਸੁਰੱਖਿਆ ਪਰਤ ਬਣ ਜਾਂਦੀ ਹੈ ਅਤੇ ਜੰਗ ਦੁਬਾਰਾ ਨਹੀਂ ਲੱਗਦੀ।
ਇਨ੍ਹਾਂ ਆਸਾਨ ਤਰੀਕਿਆਂ ਨਾਲ ਤੁਹਾਡਾ ਲੋਹੇ ਦਾ ਤਵਾ ਸਾਲਾਂ ਤੱਕ ਨਵਾਂ ਰਹੇਗਾ ਅਤੇ ਤੁਹਾਡਾ ਖਾਣਾ ਵੀ ਸੁਰੱਖਿਅਤ ਰਹੇਗਾ।
ਬੇਸਨ ਦੇ ਗੱਟੇ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਆਸਾਨ ਅਤੇ ਸਹੀ ਤਰੀਕਾ
NEXT STORY