ਜਲੰਧਰ— ਪਾਸਤਾ ਖਾਣਾ ਸਭ ਨੂੰ ਪਸੰਦ ਹੁੰਦਾ ਹੈ। ਬੱਚੇ ਇਸ ਨੂੰ ਬਹੁਤ ਖੁਸ਼ ਹੋ ਖਾਂਦੇ ਹਨ। ਇਹ ਖਾਣ 'ਚ ਬਹੁਤ ਹੀ ਸਵਾਦ ਹੁੰਦਾ ਹੈ। ਇਸ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕ੍ਰੀਮੀ ਪਾਸਤਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਆਸਾਨੀ ਨਾਲ ਘਰ 'ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 200 ਗ੍ਰਾਮ ਪਾਸਤਾ
- 1 ਕੱਪ ਬਾਰੀਕ ਕੱਟੀ ਬੰਦ
- ਕੱਪ ਗਾਜਰ ਅਤੇ ਸ਼ਿਮਲਾ ਮਿਰਚਾਂ ਬਾਰੀਕ ਕੱਟੀਆਂ
- 2 ਵੱਡੇ ਚਮਚ ਮੱਖਣ
- 100 ਗ੍ਰਾਮ ਕ੍ਰੀਮ, ਨਮਕ ਸਵਾਦ ਅਨੁਸਾਰ
- ਇੱਕ ਵੱਡਾ ਟੁਕੜਾ ਅਦਰਕ ਦਾ ਕੱਦੂਕਸ ਕੀਤਾ ਹੋਇਆ
- ਇੱਕ ਚੌਥਾਈ ਛੋਟਾ ਚਮਚ ਕਾਲੀ ਮਿਰਚ
- ਇੱਕ ਛੋਟਾ ਜਿਹਾ ਨਿੰਬੂ
- ਇੱਕ ਵੱਡਾ ਚਮਚ ਹਰਾ ਧਨੀਆ
ਵਿਧੀ-
1.ਇਕ ਬਰਤਨ ਵਿੱਚ ਇੰਨਾ ਪਾਣੀ ਪਾਓ ਕਿ ਪਾਸਤਾ ਉਸ 'ਚ ਚੰਗੀ ਤਰ੍ਹਾਂ ਉਬਾਲਿਆਂ ਜਾ ਸਕੇ।
2. ਪਾਣੀ ਵਿੱਚ ਅੱਧਾ ਛੋਟੇ ਚਮਚ ਨਮਕ ਅਤੇ 1-2 ਚਮਚ ਤੇਲ ਪਾ ਦਿਓ।
3.ਹੁਣ ਪਾਣੀ ਵਿੱਚ ਉਬਾਲ ਆਉਣ ਤੋਂ ਬਾਅਦ ਪਾਸਤੇ ਨੂੰ ਪਾਣੀ ਵਿੱਚ ਪਾਓ ਅਤੇ ਉਬਲਣ ਦਿਉ ।
4.ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਚਮਚ ਨਾਲ ਹਿਲਾਉਂਦੇ ਰਹੋ। ਇਸ 'ਚ ਉਬਾਲ ਆਉਣ 'ਤੇ ਸੇਕ ਘੱਟ ਕਰ ਦਿਓ 5.ਲੱਗਭਗ 15-20 ਮਿੰਟਾਂ ਵਿੱਚ ਪਾਸਤਾ ਉਬਲ ਜਾਂਦਾ ਹੈ।
6.ਪਾਸਤਾ ਉਬਾਲਣ ਲਈ ਰੱਖ ਕੇ ਸਾਰੀਆਂ ਸਬਜ਼ੀਆਂ ਨੂੰ ਬਰੀਕ ਕੱਟ ਲਓ।
7.ਉਬਲੇ ਹੋਏ ਪਾਸਤੇ ਨੂੰ ਛਾਣਨੀ ਵਿੱਚ ਛਾਣ ਕੇ ਪਾਣੀ ਕੱਢ ਦਿਓ ਅਤੇ ਫਿਰ ਉੱਪਰੋ ਠੰਡਾ ਪਾਣੀ ਪਾ ਦਿਓ ਤਾਂ ਕਿ ਉਸ 'ਚ ਚਿਪਚਿਪਾਪਨ ਨਿਕਲ ਜਾਏ।
8.ਹੁਣ ਕੜਾਹੀ ਵਿੱਚ ਮੱਖਣ ਗਰਮ ਕਰਨ ਲਈ ਰਖੋ ਅਤੇ ਗਰਮ ਹੋਣ ਉੱਤੇ ਅਦਰਕ ਤੇ ਸਾਰੀਆਂ ਸਬਜ਼ੀਆਂ ਪਾ ਦਿਓ ਤੇ ਇਸ ਨੂੰ ਚਮਚ ਨਾਲ ਹਿਲਾਓ
9. ਹੁਣ 2 ਮਿੰਟਾਂ ਲਈ ਸਬਜ਼ੀਆਂ ਨੂੰ ਰਿਝੱਣ ਦਿਓ ਤਾਂ ਉਹ ਨਰਮ ਹੋ ਜਾਣ ਹੁਣ ਇਨ੍ਹਾਂ ਵਿਚ ਕ੍ਰੀਮ, ਨਮਕ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ 1-2 ਮਿੰਟਾਂ ਤੱਕ ਰਿੰਨ੍ਹੋ।
10. ਇਨਾਂ ਨੂੰ ਪਾਸਤੇ ਵਿੱਚ ਪਾ ਕੇ ਕੇ ਮਿਲਾ ਦਿਓ ਚਮਚ ਦੀ ਮਦਦ ਨਾਲ 2 ਮਿੰਟਾਂ ਤੱਕ ਪੱਕਾ ਕੇ ਗੈਸ ਬੰਦ ਕਰ ਦਿਓ 11.ਪਾਸਤੇ 'ਚ ਨਿੰਬੂ ਦਾ ਰਸ ਤੇ ਧਨੀਆ ਪਾ ਕੇ ਮਿਲਾ ਦਿਉ ।
ਲਾਜਾਵਬ ਕ੍ਰੀਮੀ ਪਾਸਤਾ ਤਿਆਰ ਹੈ। ਇਸ ਨੂੰ ਸਾਸ ਨਾਲ ਗਰਮਾ-ਗਰਮ ਪਰੋਸ।
ਗਰਭ ਦੇ ਦੌਰਾਨ ਹੋਣ ਵਾਲੀ ਖਾਰਸ਼
NEXT STORY