ਵੈੱਬ ਡੈਸਕ- ਫੈਸ਼ਨ ਜਗਤ ’ਚ ਵੈੱਲਵੈੱਟ ਟਿਊਨਿਕ ਨੇ ਮੁਟਿਆਰਾਂ ਵਿਚਾਲੇ ਤਹਿਲਕਾ ਮਚਾ ਰੱਖਿਆ ਹੈ। ਮੁਲਾਇਮ, ਚਮਕਦਾਰ ਅਤੇ ਲਗਜ਼ਰੀ ਫੀਲ ਵਾਲਾ ਇਹ ਫੈਬਰਿਕ ਹੁਣ ਸਿਰਫ ਪਾਰਟੀ ਵੀਅਰ ਤੱਕ ਸੀਮਤ ਨਹੀਂ ਰਿਹਾ, ਸਗੋਂ ਰੋਜ਼ਮੱਰਾ ਦੀ ਜ਼ਿੰਦਗੀ ’ਚ ਵੀ ਸਟਾਈਲ ਦਾ ਨਵਾਂ ਰਾਜ਼ ਬਣ ਚੁੱਕਾ ਹੈ। ਖਾਸ ਕਰ ਕੇ ਸਰਦੀਆਂ ਦੇ ਮੌਸਮ ’ਚ ਵੈੱਲਵੈੱਟ ਟਿਊਨਿਕ ਪਹਿਨ ਕੇ ਮੁਟਿਆਰਾਂ ਆਸਾਨੀ ਨਾਲ ਐਲੀਗੈਂਟ, ਮਾਡਰਨ ਅਤੇ ਕਾਨਫੀਡੈਂਟ ਲੁੱਕ ਪਾ ਰਹੀਆਂ ਹਨ। ਮੁਟਿਆਰਾਂ ਵੈੱਲਵੈੱਟ ਟਿਊਨਿਕ ਨੂੰ ਵੱਖ-ਵੱਖ ਡਿਜ਼ਾਈਨਾਂ ’ਚ ਚੁਣ ਰਹੀਆਂ ਹਨ। ਏ-ਲਾਈਨ ਕੱਟ, ਹਾਈ-ਲੋਅ ਹੇਮਲਾਈਨ, ਸਾਈਡ ਸਲਿਟ, ਫਲੇਅਰਡ ਸਲੀਵਜ਼, ਬੇਲ ਸਲੀਵਜ਼ ਅਤੇ ਸਿੰਪਲ ਸਟ੍ਰੇਟ ਕੱਟ ਸਭ ਤੋਂ ਲੋਕਪ੍ਰਿਯ ਹਨ। ਗੂੜ੍ਹੇ ਅਤੇ ਜਵੈਲ ਟੋਨਸ ਜਿਵੇਂ ਬਰਗੰਡੀ, ਬਲੈਕ, ਇਮਰਲਡ ਗ੍ਰੀਨ, ਡੀਪ ਬਲੂ, ਮਰੂਨ, ਮਸਟਰਡ ਅਤੇ ਰਾਇਲ ਪਰਪਲ ’ਚ ਇਹ ਟਿਊਨਿਕ ਹੋਰ ਵੀ ਆਕਰਸ਼ਕ ਲੱਗਦੇ ਹਨ। ਇਨ੍ਹਾਂ ਰੰਗਾਂ ਦੀ ਚਮਕ ਅਤੇ ਵੈੱਲਵੈੱਟ ਦੀ ਬਣਾਵਟ ਮਿਲ ਕੇ ਇਕ ਰਿਚ ਅਤੇ ਸੋਫਿਸਟੀਕੇਟਿਡ ਲੁੱਕ ਕ੍ਰਿਏਟ ਕਰਦੀ ਹੈ। ਸਟਾਈਲਿੰਗ ਦੇ ਮਾਮਲੇ ’ਚ ਮੁਟਿਆਰਾਂ ਕ੍ਰਿਏਟਿਵ ਹੋ ਰਹੀਆਂ ਹਨ। ਕੈਜ਼ੁਅਲ ਲੁੱਕ ਲਈ ਬਲੈਕ ਜਾਂ ਡਾਰਕ ਬਲੂ ਵੈੱਲਵੈੱਟ ਟਿਊਨਿਕ ਨੂੰ ਸਕਿਨੀ ਜੀਨਸ ਜਾਂ ਲੈਗਿੰਗਸ ਦੇ ਨਾਲ ਪੇਅਰ ਕੀਤਾ ਜਾ ਰਿਹਾ ਹੈ। ਫਲੇਅਰਡ ਜਾਂ ਬੇਲ ਸਲੀਵਜ਼ ਵਾਲੇ ਟਿਊਨਿਕ ਰੋਮਾਂਟਿਕ ਟੱਚ ਦਿੰਦੇ ਹਨ, ਜੋ ਫੈਸਟੀਵਲ ਸੀਜ਼ਨ ’ਚ ਖੂਬ ਚੱਲ ਰਹੇ ਹਨ।
ਕਾਲਜ ਗਰਲਜ਼ ਟ੍ਰੈਂਡੀ ਵੈੱਲਵੈੱਟ ਟਿਊਨਿਕ ਨੂੰ ਸਿੰਪਲ ਜੀਨਸ, ਕ੍ਰੌਪਡ ਜੈਕਟ ਜਾਂ ਡੈਨਿਮ ਜੈਕਟ ਦੇ ਨਾਲ ਸਟਾਈਲ ਕਰ ਕੇ ਕੈਂਪਸ ’ਚ ਵੱਖਰੀ ਪਛਾਣ ਬਣਾ ਰਹੀਆਂ ਹਨ। ਐਕਸੈਸਰੀਜ਼ ਇਸ ਲੁੱਕ ਨੂੰ ਪੂਰਾ ਕਰਦੀਆਂ ਹਨ। ਮਿਨੀਮਲ ਜਿਊਲਰੀ ਜਿਵੇਂ ਸਟੇਟਮੈਂਟ ਈਅਰਰਿੰਗਸ, ਡੈਲੀਕੇਟ ਚੇਨ ਨੈਕਲੇਸ, ਥਿਨ ਬ੍ਰੇਸਲੇਟਸ ਜਾਂ ਰਵਾਇਤੀ ਚੂੜੀਆਂ ਵੈੱਲਵੈੱਟ ਦੀ ਚਮਕ ਨੂੰ ਵਧਾ ਰਹੀਆਂ ਹਨ। ਗੋਲਡਨ ਅਤੇ ਸਿਲਵਰ ਟੋਨ ਵਾਲੀ ਜਿਊਲਰੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। ਫੁੱਟਵੀਅਰ ’ਚ ਐਂਕਲ ਬੂਟਸ, ਸਟ੍ਰੈਪੀ ਹੀਲਡ ਸੈਂਡਲਸ ਜਾਂ ਵ੍ਹਾਈਟ ਸਨੀਕਰਸ ਦੀ ਚੋਣ ਮੌਕੇ ਦੇ ਹਿਸਾਬ ਨਾਲ ਕੀਤੀ ਜਾ ਰਹੀ ਹੈ। ਠੰਡ ਦੇ ਦਿਨਾਂ ’ਚ ਲੈਦਰ ਜੈਕਟ, ਬਲੇਜ਼ਰ ਜਾਂ ਲੌਂਗ ਕੋਟ ਓਵਰਲੇ ਕਰਨ ਨਾਲ ਲੁੱਕ ਹੋਰ ਵੀ ਸਟਾਈਲਿਸ਼ ਹੋ ਜਾਂਦੀ ਹੈ। ਮੇਕਅਪ ’ਚ ਸਮੋਕੀ ਆਈਜ਼, ਕੰਟੂਰਿੰਗ ਅਤੇ ਬੋਲਡ ਲਿਪ ਕਲਰ ਦੇ ਨਾਲ ਮੁਟਿਆਰਾਂ ਰੈਡੀ-ਟੂ-ਗੋ ਲੱਗਦੀਆਂ ਹਨ। ਵੈੱਲਵੈੱਟ ਟਿਊਨਿਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਹਰ ਬਾਡੀ ਟਾਈਪ ’ਤੇ ਫਲੈਟਰਿੰਗ ਲੱਗਦਾ ਹੈ।
ਕੁੱਲ ਮਿਲਾ ਕੇ, ਵੈੱਲਵੈੱਟ ਟਿਊਨਿਕ ਹੁਣ ਮੁਟਿਆਰਾਂ ਦੇ ਵਾਰਡਰੋਬ ਦਾ ਮਸਟ-ਹੈਵ ਪੀਸ ਬਣ ਚੁੱਕਾ ਹੈ। ਥੋੜ੍ਹੀ ਜਿਹੀ ਕ੍ਰਿਏਟਿਵਿਟੀ ਅਤੇ ਸਹੀ ਕੰਬੀਨੇਸ਼ਨ ਨਾਲ ਮੁਟਿਆਰਾਂ ਕੈਜ਼ੁਅਲ ਦਿਨ ਹੋਵੇ ਜਾਂ ਸਪੈਸ਼ਲ ਈਵਨਿੰਗ, ਹਰ ਮੌਕੇ ’ਤੇ ਵੱਖ ਅਤੇ ਆਕਰਸ਼ਕ ਦਿਖ ਸਕਦੀਆਂ ਹਨ। ਅੱਜਕੱਲ ਸੋਸ਼ਲ ਮੀਡੀਆ ’ਤੇ ਵੀ ਵੈੱਲਵੈੱਟ ਟਿਊਨਿਕ ਲੁੱਕਸ ਦੀ ਭਰਮਾਰ ਹੈ, ਜੋ ਇਸ ਟ੍ਰੈਂਡ ਦੀ ਲੋਕਪ੍ਰਿਯਤਾ ਦਾ ਸਬੂਤ ਹੈ। ਜੋ ਮੁਟਿਆਰਾਂ ਸਟਾਈਲਿਸ਼ ਅਤੇ ਫੈਸ਼ਨੇਬਲ ਲੁੱਕ ਚਾਹੁੰਦੀਆਂ ਹਨ, ਉਹ ਆਪਣੇ ਫੇਵਰੇਟ ਵੈੱਲਵੈੱਟ ਟਿਊਨਿਕ ਚੁਣ ਰਹੀਆਂ ਹਨ ਅਤੇ ਇਸ ਸੀਜ਼ਨ ਦਾ ਸਭ ਤੋਂ ਟ੍ਰੈਂਡੀ ਲੁੱਕ ਕ੍ਰਿਏਟ ਕਰ ਰਹੀਆਂ ਹਨ।
ਫ਼ੈਸ਼ਨ ਦੀ ਦੁਨੀਆ ’ਚ ਛਾਇਆ ਐਂਬ੍ਰਾਇਡਰਡ ਵ੍ਹਾਈਟ ਕੁੜਤਾ ਸੈੱਟ
NEXT STORY