ਮੁੰਬਈ—ਹਰ ਲੜਕੀ ਚਾਹੁੰਦੀ ਹੈ ਕਿ ਉਹ ਖ਼ੂਬਸੂਰਤ ਦਿਖੇ। ਇਸ ਲਈ ਲੜਕੀਆਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਇਸਤੇਮਾਲ ਕਰਦੀਆਂ ਹਨ। ਪਰ ਇਹ ਪ੍ਰੋਡਕਟ ਸਿਰਫ ਕੁਝ ਦਿਨਾਂ ਦੇ ਲਈ ਹੀ ਸਹੀਂ ਸਾਬਿਤ ਹੁੰਦੇ ਹਨ। ਜਿਵੇਂ ਹੀ ਇਨ੍ਹਾਂ ਦਾ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਹਾਂ ਤਾਂ ਉਦੋ ਹੀ ਸਾਡੀ ਚਮੜੀ ਸਾਨੂੰ ਸਾਡੀ ਅਸਲੀ ਉਮਰ ਦਿਖਾ ਦਿੰਦੀ ਹੈ। ਇਸ ਲਈ ਅੱਜ ਅਸੀਂ ਇਸ ਤਰ੍ਹਾਂ ਦੇ ਨੁਸਖੇ ਲੈ ਕੇ ਆਏ ਹਾਂ। ਜਿਨ੍ਹਾਂÎ ਦਾ ਇਸਤੇਮਾਲ ਕਰਕੇ ਤੁਸੀਂ ਹਰ ਵੇਲੇ ਜਵਾਨ ਦਿਖ ਸਕਦੇ ਹੋ।
1. ਕਲੀਨਜਿੰਗ
ਕਲੀਂਜਿੰਗ ਕਰਨ ਨਾਲ ਚਿਹਰੇ 'ਤੇ ਪਈ ਧੂੜ-ਮਿੱਟੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਲੀਂਜਿੰਗ ਕਰਨ ਨਾਲ ਚਿਹਰੇ ਦੇ ਖੂਨ ਦਾ ਦੌਰਾ ਠੀਕ ਤਰ੍ਹਾਂ ਹੁੰਦਾ ਹੈ। ਇਸ ਨਾਲ ਚਿਹਰੇ 'ਤੇ ਨਿਖਾਰ ਆਉਂਣਾ ਸ਼ੁਰੂ ਹੋ ਜਾਂਦਾ ਹੈ।
2. ਟੋਨਰ
ਕਲੀਨਜਿੰਗ ਕਰਨ ਤੋਂ ਬਾਅਦ ਆਪਣੇ ਚਿਹਰੇ 'ਤੇ ਟੋਨਰ ਜ਼ਰੂਰ ਲਗਾਓ। ਟੋਨਰ ਤੁਹਾਡੀ ਚਮੜੀ ਨੂੰ ਜਵਾਨ, ਤਾਜ਼ਾ 'ਤੇ ਮੁਲਾਇਮ ਬਣਾਉਂਣ 'ਚ ਮਦਦ ਕਰਦਾ ਹੈ।
3. ਮੋਆਇਸਚਰਾਈਜ਼ਰ
ਚਿਹਰੇ ਨੂੰ ਮੋਆਇਸਚਰਾਈਜ਼ਰ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਨਾਲ ਚਮੜੀ 'ਚ ਨਮੀ ਬਣੀ ਰਹਿੰਦੀ ਹੈ।
4. ਵਿਟਾਮਿਨ ਸੀ
ਜੇਕਰ ਤੁਸੀਂ ਰੋਜ਼ਾਨਾ ਵਿਟਾਮਿਨ ਸੀ ਦਾ ਇਸਤੇਮਾਲ ਕਰਦੇ ਹੋ ਤਾਂ ਝੁਰੜੀਆਂ ਪੈਣ ਦੀ ਸੱਮਸਿਆ ਘੱਟ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਸੰਤਰਾਂ ਆਦਿ ਫਲਾਂ ਦਾ ਇਸਤੇਮਾਲ ਜ਼ਰੂਰ ਕਰੋ।
5. ਮਿੱਠੇ ਤੋਂ ਰੱਖੋ ਦੂਰੀ
ਜੇਕਰ ਤੁਸੀਂ ਮਿੱਠਾਂ ਖਾਣ ਦੇ ਸ਼ੌਕੀਨ ਹੋ ਤਾਂ ਇਸ ਦੀ ਆਦਤ ਘੱਟ ਕਰ ਦਿਓ। ਚਿਹਰੇ 'ਤੇ ਝੁਰੜੀਆਂ ਪੈਣ ਦਾ ਇਕ ਕਾਰਨ ਮਿੱਠਾ ਵੀ ਹੈ। ਇਸ ਤੋਂ ਬਿਹਤਰ ਹੋਵੇਗਾ ਕਿ ਤੁਸੀਂ ਮਿੱਠੇ ਦਾ ਇਸਤੇਮਾਲ ਬਹੁਤ ਘੱਟ ਕਰੋ।
ਛੋਟੀ ਇਲਾਇਚੀ ਦੇ ਵੱਡੇ ਫਾਇਦੇ
NEXT STORY