ਹੈਲਥ ਡੈਸਕ- ਅੱਜਕੱਲ੍ਹ ਬਹੁਤ ਸਾਰੇ ਮਾਪੇ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਉਨ੍ਹਾਂ ਦੇ ਬੱਚਿਆਂ ਦੇ ਵਾਲ ਛੋਟੀ ਉਮਰ 'ਚ ਹੀ ਸਫੈਦ ਹੋਣ ਲੱਗ ਪਏ ਹਨ। ਖਾਸ ਕਰਕੇ ਉਦੋਂ ਜਦੋਂ 6 ਸਾਲ ਦੇ ਬੱਚੇ ਦੇ ਸਿਰ 'ਚ ਸਫੈਦ ਵਾਲ ਮਿਲਦਾ ਹੈ ਤਾਂ ਮਾਪੇ ਹੈਰਾਨ ਰਹਿ ਜਾਂਦੇ ਹਨ। ਕਦੇ ਵੱਡੀ ਉਮਰ ਦੀ ਨਿਸ਼ਾਨੀ ਮੰਨੇ ਜਾਂਦੇ ਸਫੈਦ ਵਾਲ ਹੁਣ ਬਚਪਨ ਵਿਚ ਹੀ ਡਰਾਉਣੀ ਗੱਲ ਬਣ ਰਹੇ ਹਨ।
ਸਫੈਦ ਵਾਲ ਸਿਰਫ਼ ਸੁੰਦਰਤਾ ਦੀ ਗੱਲ ਨਹੀਂ... ਇਹ ਪੋਸ਼ਣ ਦੀ ਘਾਟ ਦਾ ਸੰਕੇਤ ਵੀ ਹੋ ਸਕਦੇ ਹਨ। ਜੇ ਤੁਹਾਡੇ ਬੱਚੇ ਦੇ ਵਾਲ ਵੀ ਅਚਾਨਕ ਸਫੈਦ ਹੋਣ ਲੱਗ ਪਏ ਹਨ, ਤਾਂ ਇਹ ਗੰਭੀਰ ਸੰਕੇਤ ਹੋ ਸਕਦੇ ਹਨ। ਸਮੇਂ 'ਤੇ ਧਿਆਨ ਦਿੱਤਾ ਜਾਵੇ ਤਾਂ ਇਸ ਸਮੱਸਿਆ ਨੂੰ ਰੋਕਿਆ ਜਾਂ ਕੰਟਰੋਲ ਕੀਤਾ ਜਾ ਸਕਦਾ ਹੈ। ਆਓ ਜਾਣੀਏ ਕਿ ਕਿਹੜੀ ਕਮੀ ਕਾਰਨ ਹੋ ਰਹੀ ਹੈ ਇਹ ਸਮੱਸਿਆ:-
ਬੱਚਿਆਂ ਦੇ ਵਾਲ ਸਫੈਦ ਹੋਣ ਦੇ ਮੁੱਖ ਕਾਰਣ:
ਵਿਟਾਮਿਨ ਡੀ ਅਤੇ ਬੀ-12 ਦੀ ਘਾਟ:
ਜੇ ਬੱਚੇ ਦੇ ਸਰੀਰ 'ਚ ਵਿਟਾਮਿਨ D ਜਾਂ ਵਿਟਾਮਿਨ B12 ਦੀ ਕਮੀ ਹੋ ਰਹੀ ਹੈ ਤਾਂ ਇਸ ਨਾਲ ਵਾਲ ਸਫੈਦ ਹੋਣ ਦੀ ਸ਼ੁਰੂਆਤ ਹੋ ਸਕਦੀ ਹੈ। ਇਨ੍ਹਾਂ ਦੀ ਪੂਰੀ ਮਾਤਰਾ ਲਈ ਬੱਚਿਆਂ ਨੂੰ ਦੁੱਧ, ਆਂਡਾ, ਦਹੀਂ ਅਤੇ ਧੁੱਪ ਵਿਚ ਖੇਡਣ ਦੀ ਆਦਤ ਪਾਓ।
ਆਇਰਨ ਅਤੇ ਕਾਪਰ ਦੀ ਕਮੀ:
ਸਰੀਰ 'ਚ ਆਇਰਨ ਦੀ ਘਾਟ ਵੀ ਸਫੈਦ ਵਾਲਾਂ ਦਾ ਕਾਰਣ ਬਣ ਸਕਦੀ ਹੈ। ਇਸ ਲਈ ਖਾਣੇ 'ਚ ਸੁੱਕੇ ਫਲ ਅਤੇ ਦਾਲਾਂ ਦਾ ਸ਼ਾਮਲ ਹੋਣਾ ਜਰੂਰੀ ਹੈ।
ਐਂਟੀਆਕਸੀਡੈਂਟਸ ਦੀ ਘਾਟ:
ਆਕਸੀਡੇਟਿਵ ਸਟ੍ਰੈੱਸ ਕਾਰਨ ਮੇਲਾਨਿਨ ਘਟਦਾ ਹੈ ਜੋ ਕਿ ਵਾਲਾਂ ਨੂੰ ਰੰਗ ਦਿੰਦਾ ਹੈ। ਹਰੀ ਸਬਜ਼ੀਆਂ, ਫਲਾਂ ਨੂੰ ਬੱਚਿਆਂ ਦੀ ਡਾਈਟ 'ਚ ਰੱਖੋ।
ਫੋਲਿਕ ਐਸਿਡ ਦੀ ਕਮੀ:
ਫੋਲਿਕ ਐਸਿਡ ਦੀ ਘਾਟ ਵੀ ਬੱਚਿਆਂ ਵਿਚ ਅਸਮੇਂ ਸਫੈਦ ਵਾਲਾਂ ਦੀ ਸਮੱਸਿਆ ਦਾ ਇਕ ਕਾਰਣ ਹੋ ਸਕਦੀ ਹੈ। ਖਾਣ-ਪੀਣ 'ਚ ਨਟਸ, ਮਟਰ, ਬੀਨਜ਼ ਅਤੇ ਆਂਡੇ ਸ਼ਾਮਲ ਕਰੋ।
ਸਫੈਦ ਵਾਲ ਰੋਕਣ ਲਈ ਕੀ ਖਾਉਣ ਬੱਚੇ?
ਆਂਵਲਾ:
ਕੈਲਸ਼ੀਅਮ ਤੇ ਵਿਟਾਮਿਨ C ਨਾਲ ਭਰਪੂਰ ਆਂਵਲਾ ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲਾ ਰੱਖਣ 'ਚ ਸਹਾਇਕ ਹੈ।
ਗਾਜਰ ਤੇ ਕੇਲਾ:
ਇਹ ਦੋਵੇਂ ਚੀਜ਼ਾਂ ਆਈਓਡਿਨ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹਨ ਜੋ ਸਰੀਰ ਵਿਚ ਹੋਰ ਤੱਤਾਂ ਨੂੰ ਸੰਤੁਲਿਤ ਕਰਦੇ ਹਨ।
ਸਿਰ ਦੀ ਮਾਲਿਸ਼:
ਹਫ਼ਤੇ 'ਚ 2-3 ਵਾਰੀ ਗਰਮ ਤੇਲ ਨਾਲ ਬੱਚਿਆਂ ਦੇ ਸਿਰ ਦੀ ਮਾਲਿਸ਼ ਕਰੋ। ਇਹ ਬਲੱਡ ਸਰਕੂਲੇਸ਼ਨ ਵਧਾਉਂਦੀ ਹੈ ਅਤੇ ਮੇਲਾਨਿਨ ਪੈਦਾ ਕਰਨ ਵਾਲੀਆਂ ਗ੍ਰੰਥੀਆਂ ਨੂੰ ਐਕਟਿਵ ਕਰਦੀ ਹੈ।
ਕੈਮੀਕਲ ਵਾਲੇ ਸ਼ੈਂਪੂ ਤੋਂ ਬਚਾਓ:
ਬੱਚਿਆਂ ਦੇ ਵਾਲਾਂ ਲਈ ਸਧਾਰਨ, ਨੈਚਰਲ ਜਾਂ ਆਯੁਰਵੈਦਿਕ ਸ਼ੈਂਪੂ ਦੀ ਵਰਤੋਂ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਲੋੜ ਤੋਂ ਜ਼ਿਆਦਾ ਠੰਡੀ AC ਦੀ ਹਵਾ ਕਿਤੇ ਕਰ ਨਾ ਦੇਵੇ ਬੁਰਾ ਹਾਲ ! ਜਾਣੋ ਕੀ ਹੈ ਸਹੀ ਤਾਪਮਾਨ
NEXT STORY