ਹੈਲਥ ਡੈਸਕ- ਸਿਹਤਮੰਦ ਜੀਵਨ ਲਈ ਜਿੱਥੇ ਸਰੀਰਕ ਸਰਗਰਮੀ ਜ਼ਰੂਰੀ ਹੈ, ਉਥੇ ਹੀ ਗਟ ਹੈਲਥ (ਅੰਤੜੀਆਂ ਦੀ ਸਿਹਤ) ਵੀ ਓਨੀ ਹੀ ਮਹੱਤਵਪੂਰਨ ਹੈ। ਪੇਟ 'ਚ ਲਗਾਤਾਰ ਗੜਬੜ ਹੋਣਾ, ਗੈਸ ਜਾਂ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀਆਂ ਹਨ। ਪਰ ਘਬਰਾਉਣ ਦੀ ਲੋੜ ਨਹੀਂ, ਇਨ੍ਹਾਂ ਸਮੱਸਿਆਵਾਂ ਤੋਂ ਕੁਦਰਤੀ ਤਰੀਕਿਆਂ ਨਾਲ ਵੀ ਛੁਟਕਾਰਾ ਮਿਲ ਸਕਦਾ ਹੈ।
ਹਿੰਗ ਨਾਲ ਮਿਲੇਗੀ ਰਾਹਤ
ਹਿੰਗ ਦੀ ਗਿਣਤੀ ਉਨ੍ਹਾਂ ਪਦਾਰਥਾਂ 'ਚ ਹੁੰਦੀ ਹੈ ਜੋ ਪੇਟ ਦੀ ਗੜਬੜ ਲਈ ਰਾਮਬਾਣ ਸਾਬਿਤ ਹੁੰਦੇ ਹਨ। ਇਕ ਚੁਟਕੀ ਹਿੰਗ ਨੂੰ ਗਰਮ ਪਾਣੀ ਨਾਲ ਖਾਣ 'ਤੇ ਕੁਝ ਹੀ ਮਿੰਟਾਂ 'ਚ ਆਰਾਮ ਮਹਿਸੂਸ ਕੀਤਾ ਜਾ ਸਕਦਾ ਹੈ।
ਸੌਂਫ ਵੀ ਬੇਹੱਦ ਲਾਭਕਾਰੀ
ਕਈ ਲੋਕ ਸਮਝਦੇ ਹਨ ਕਿ ਸੌਂਫ ਸਿਰਫ ਮਾਊਥ ਫ੍ਰੈਸ਼ਨਰ ਹੈ, ਪਰ ਇਹ ਗਲਤਫਹਮੀ ਹੈ। ਸੌਂਫ ਵਿੱਚ ਪਾਏ ਜਾਣ ਵਾਲੇ ਗੁਣ ਪੇਟ ਨੂੰ ਸਾਫ਼ ਰੱਖਣ ਅਤੇ ਗਟ ਹੈਲਥ ਸੁਧਾਰਨ ਵਿੱਚ ਬਹੁਤ ਮਦਦਗਾਰ ਹਨ। ਤੁਸੀਂ ਚਾਹੋ ਤਾਂ ਸੌਂਫ ਦਾ ਪਾਣੀ ਵੀ ਪੀ ਸਕਦੇ ਹੋ ਜੋ ਗੈਸ ਤੇ ਐਸਿਡਿਟੀ ਦੂਰ ਕਰਨ ਵਿੱਚ ਸਹਾਇਕ ਹੈ।
ਅਜਵਾਇਨ ਜਾਂ ਜੀਰਾ ਬਣੇਗਾ ਰਾਹਤ ਦਾ ਸਾਥੀ
ਅਜਵਾਇਨ ਅਤੇ ਜੀਰਾ ਦੋਵੇਂ ਹੀ ਪੁਰਾਣੇ ਸਮੇਂ ਤੋਂ ਪੇਟ ਸਬੰਧੀ ਸਮੱਸਿਆਵਾਂ ਦੇ ਇਲਾਜ ਵਜੋਂ ਵਰਤੇ ਜਾਂਦੇ ਆ ਰਹੇ ਹਨ। ਗੁਣਗੁਣੇ ਪਾਣੀ ਵਿੱਚ ਅਜਵਾਇਨ ਮਿਲਾ ਕੇ ਪੀਣ ਨਾਲ ਗੈਸ ਤੇ ਅਜੀਬੋ-ਗਰੀਬ ਪੇਟ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ। ਜੀਰੇ ਦੇ ਪਾਣੀ ਦਾ ਸੇਵਨ ਵੀ ਇਨ੍ਹਾਂ ਲਾਭਾਂ ਵਿੱਚ ਸਹਾਇਕ ਹੈ।
ਨੋਟ: ਇਹ ਸਾਰੇ ਉਪਚਾਰ ਕੁਦਰਤੀ ਹਨ, ਪਰ ਜੇ ਸਮੱਸਿਆ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਡਾਕਟਰੀ ਸਲਾਹ ਲੈਣਾ ਉਚਿਤ ਰਹੇਗਾ।
ਟਾਇਲਟ ਸੀਟ ਨਾਲੋਂ ਵੀ ਵਧ ਗੰਦੀਆਂ ਹਨ ਤੁਹਾਡੇ ਵਲੋਂ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਇਹ ਚੀਜ਼ਾਂ
NEXT STORY