ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਅੱਜਕੱਲ ਡਾਰਕ ਸ਼ੇਡਜ਼ ਦੇ ਨਾਲ ਸਿਲਵਰ ਵਰਕ ਦਾ ਕੰਬੀਨੇਸ਼ਨ ਜ਼ਬਰਦਸਤ ਟ੍ਰੈਂਡ ’ਚ ਹੈ। ਭਾਵੇਂ ਇੰਡੀਅਨ ਹੋਵੇ ਜਾਂ ਵੈਸਟਰਨ, ਡਾਰਕ ਕਲਰ ’ਚ ਕੀਤੀ ਗਈ ਸਿਲਵਰ ਕਾਰੀਗਰੀ ਹਰ ਆਊਟਫਿਟ ਨੂੰ ਸ਼ਾਹੀ ਅਤੇ ਰਾਇਲ ਲੁੱਕ ਦੇ ਰਹੀ ਹੈ। ਸਿਰਫ਼ ਮੁਟਿਆਰਾਂ ਤੇ ਔਰਤਾਂ ਹੀ ਨਹੀਂ, ਸਗੋਂ ਅੱਜਕੱਲ ਬ੍ਰਾਈਡਲ ਕੁਲੈਕਸ਼ਨ ’ਚ ਵੀ ਸਿਲਵਰ ਵਰਕ ਵਾਲੇ ਲਹਿੰਗਾ-ਚੋਲੀ, ਬ੍ਰਾਈਡਲ ਗਾਊਨ ਅਤੇ ਰਿਸੈਪਸ਼ਨ ਲਹਿੰਗਿਆਂ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।ਫੈਸ਼ਨ ਮਾਹਰਾਂ ਅਨੁਸਾਰ, ਸਿਲਵਰ ਵਰਕ ਹਰ ਡਾਰਕ ਸ਼ੇਡ ’ਤੇ ਨਹੀਂ, ਸਗੋਂ ਕੁਝ ਖ਼ਾਸ ਰੰਗਾਂ ’ਤੇ ਜ਼ਿਆਦਾ ਨਿਖਰ ਕੇ ਆਉਂਦਾ ਹੈ। ਇਨ੍ਹਾਂ ’ਚ ਰਾਇਲ ਬਲੂ, ਜ਼ੈੱਡ ਬਲੈਕ, ਐਮਰਾਲਡ ਗ੍ਰੀਨ, ਵਾਈਨ ਮੈਰੂਨ, ਚਾਰਕੋਲ ਗ੍ਰੇਅ, ਨੇਵੀ ਬਲੂ ਤੇ ਡੀਪ ਪਲੱਮ ਸ਼ਾਮਲ ਹਨ। ਇਨ੍ਹਾਂ ਰੰਗਾਂ ’ਤੇ ਸਿਲਵਰ ਦੀ ਚਮਕ ਸਭ ਤੋਂ ਜ਼ਿਆਦਾ ਉੱਭਰਦੀ ਹੈ ਅਤੇ ਪਹਿਨਣ ਵਾਲੇ ਨੂੰ ਰਾਇਲ ਲੁੱਕ ਦਿੰਦੀ ਹੈ। ਇੰਡੀਅਨ ਵੀਅਰ ’ਚ ਲਹਿੰਗਾ-ਚੋਲੀ, ਅਨਾਰਕਲੀ ਸੂਟ, ਸ਼ਰਾਰਾ-ਗਰਾਰਾ, ਸਾੜ੍ਹੀ ਅਤੇ ਇੰਡੋ-ਵੈਸਟਰਨ ਗਾਊਨ ’ਤੇ ਸਿਲਵਰ ਵਰਕ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਉੱਥੇ ਹੀ, ਵੈਸਟਰਨ ਵੀਅਰ ’ਚ ਈਵਨਿੰਗ ਗਾਊਨ, ਬਾਡੀਕਾਨ ਡਰੈੱਸ, ਟੂ-ਪੀਸ ਕੋ-ਆਰਡ ਸੈੱਟ ਤੇ ਕਾਕਟੇਲ ਡਰੈੱਸਾਂ ’ਤੇ ਸਿਲਵਰ ਵਰਕ ਦਾ ਜਲਵਾ ਹੈ। ਬ੍ਰਾਈਡਲ ਵੀਅਰ ’ਚ ਵੀ ਰੈੱਡ, ਡਾਰਕ ਪਿੰਕ, ਡਾਰਕ ਬਲੂ, ਮੈਰੂਨ ਤੇ ਬਲੈਕ ਬੇਸ ’ਤੇ ਸਿਲਵਰ ਜਾਲ ਵਰਕ ਵਾਲੇ ਲਹਿੰਗੇ ਸੱਜ ਵਿਆਹੀਆਂ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਡਿਜ਼ਾਈਨਰ ਆਮ ਤੌਰ ’ਤੇ ਆਊਟਫਿਟ ਦੇ ਨੈੱਕਲਾਈਨ, ਬਾਰਡਰ, ਸਲੀਵਜ਼, ਘੇਰਾ ਅਤੇ ਦੁਪੱਟੇ ’ਤੇ ਸਿਲਵਰ ਵਰਕ ਕਰਵਾਉਂਦੇ ਹਨ। ਵਰਕ ’ਚ ਜ਼ਰੀ ਐਂਬ੍ਰਾਇਡਰੀ, ਸੀਕੁਇਨਸ ਵਰਕ, ਜ਼ਰਦੋਜ਼ੀ ਵਰਕ, ਸਟੋਨ ਵਰਕ, ਗੋਟਾ-ਪੱਤੀ, ਤਿੱਲਾ ਵਰਕ, ਕਟਦਾਨਾ ਤੇ ਮਿਰਰ ਵਰਕ ਸ਼ਾਮਲ ਹੈ। ਇਨ੍ਹਾਂ ਦੇ ਸੁਮੇਲ ਨਾਲ ਡਰੈੱਸ ’ਚ ਸ਼ਾਹੀ ਚਮਕ ਆਉਂਦੀ ਹੈ। ਅਜਿਹੇ ਆਊਟਫਿਟ ਨਾਲ ਸਿਲਵਰ ਸਟ੍ਰੈਪੀ ਹੀਲਜ਼, ਪੈਨਸਿਲ ਹੀਲਜ਼ ਅਤੇ ਐਂਬ੍ਰਾਇਡਰੀ ਜੁੱਤੀਆਂ ਚੰਗੀਆਂ ਲੱਗਦੀਆਂ ਹਨ।
ਜਿਊਲਰੀ ’ਚ ਆਕਸੀਡਾਈਜ਼ਡ ਸਿਲਵਰ ਜਿਊਲਰੀ, ਡਾਇਮੰਡ ਸਟੱਡਜ਼, ਸਿਲਵਰ ਚੋਕਰ ਤੇ ਲਾਂਗ ਈਅਰਰਿੰਗਜ਼ ਲੁੱਕ ਨੂੰ ਪੂਰਾ ਕਰਦੇ ਹਨ, ਨਾਲ ਹੀ ਸਿਲਵਰ ਕਲੱਚ ਅਤੇ ਮਿਨੀਮਲ ਮੇਕਅੱਪ ਲੁੱਕ ਨੂੰ ਕਲਾਸੀ ਬਣਾ ਦਿੰਦਾ ਹੈ। ਸਿਲਵਰ ਵਰਕ ਦੇ ਡਾਰਕ ਸ਼ੇਡ ਵਾਲੇ ਆਊਟਫਿਟ ਅੱਜ ਦੀਆਂ ਮੁਟਿਆਰਾਂ ਦੇ ਫੇਵਰੇਟ ਹਨ, ਕਿਉਂਕਿ ਇਹ ਦਿਨ ਦੇ ਫੰਕਸ਼ਨ ’ਚ ਤਾਂ ਸੋਹਣੇ ਲੱਗਦੇ ਹੀ ਹਨ, ਪਰ ਰਾਤ ਦੇ ਫੰਕਸ਼ਨ ’ਚ ਲਾਈਟਾਂ ਵਿਚ ਇਨ੍ਹਾਂ ਦੀ ਚਮਕ ਮੁਟਿਆਰਾਂ ਅਤੇ ਔਰਤਾਂ ਦੀ ਸੁੰਦਰਤਾ ’ਚ ਚਾਰ ਚੰਨ ਲਗਾ ਦਿੰਦੀ ਹੈ।
ਬੀਡਿਡ ਜਿਊਲਰੀ ਹਰ ਆਊਟਫਿਟ ਦੇ ਨਾਲ ਔਰਤਾਂ ਨੂੰ ਦੇ ਰਹੀ ਰਾਇਲ ਲੁੱਕ
NEXT STORY