ਵੈੱਬ ਡੈਸਕ- ਫੈਸ਼ਨ ਦੀ ਦੁਨੀਆ ’ਚ ਇਨ੍ਹੀਂ ਦਿਨੀਂ ਟਾਈ-ਅੱਪ ਤੇ ਰੈਪ ਡਰੈੱਸ ਦਾ ਟ੍ਰੈਂਡ ਤੇਜ਼ੀ ਨਾਲ ਵਧ ਰਿਹਾ ਹੈ। ਖ਼ਾਸ ਕਰ ਕੇ ਔਰਤਾਂ ਅਤੇ ਮੁਟਿਆਰਾਂ ਅਜਿਹੀਆਂ ਡਿਜ਼ਾਈਨਰ ਕੱਟ ਵਰਕ ਵਾਲੀਆਂ ਡਰੈੱਸਾਂ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ, ਤਾਂ ਜੋ ਉਨ੍ਹਾਂ ਦੀ ਲੁੱਕ ਹਮੇਸ਼ਾ ਦੂਸਰਿਆਂ ਨਾਲੋਂ ਵੱਖਰੀ ਅਤੇ ਸਟਾਈਲਿਸ਼ ਨਜ਼ਰ ਆਵੇ। ਬਾਜ਼ਾਰ ’ਚ ਅੱਜਕੱਲ ਕਈ ਡਿਜ਼ਾਈਨਰ ਡਰੈੱਸਾਂ ਵੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ’ਚ ਕੱਟ ਵਰਕ, ਡੋਰੀ ਵਰਕ, ਲਟਕਣ ਅਤੇ ਪਾਕੇਟ ਡਿਟੇਲਿੰਗ ਵਰਗੇ ਵੱਖ-ਵੱਖ ਡਿਜ਼ਾਈਨ ਵੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਜੇਕਰ ਟਾਈ-ਅੱਪ, ਰੈਪ ਜਾਂ ਡੋਰੀ ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਡਿਜ਼ਾਈਨ ਦੀ ਡਰੈੱਸ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡ ’ਚ ਹੈ ਅਤੇ ਮੁਟਿਆਰਾਂ ਤੇ ਔਰਤਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ।
ਇਸ ਡਰੈੱਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਤਰ੍ਹਾਂ-ਤਰ੍ਹਾਂ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਮੁਟਿਆਰਾਂ ਤੇ ਔਰਤਾਂ ਆਪਣੀ ਮਰਜ਼ੀ ਨਾਲ ਇਸ ਡੋਰੀ ਨੂੰ ਬੰਨ੍ਹਦੀਆਂ ਹਨ, ਕੋਈ ਕ੍ਰਿਸਕ੍ਰਾਸ ਪੈਟਰਨ ’ਚ, ਤਾਂ ਕੋਈ ਸਿੰਪਲ ਨੌਟ ਪੈਟਰਨ ’ਚ। ਡੋਰੀਆਂ ਵੱਖ-ਵੱਖ ਡਰੈੱਸਾਂ ’ਚ ਵੱਖ-ਵੱਖ ਤਰ੍ਹਾਂ ਨਾਲ ਦਿੱਤੀਆਂ ਗਈਆਂ ਹੁੰਦੀਆਂ ਹਨ, ਜਿਵੇਂ ਕੁੱਝ ਡਰੈੱਸਾਂ ’ਚ ਡੋਰੀਆਂ ਬੈਕ ’ਚ ਦਿੱਤੀਆਂ ਗਈਆਂ ਹੁੰਦੀਆਂ ਹਨ, ਤਾਂ ਕੁੱਝ ’ਚ ਸਲੀਵਜ਼ ’ਤੇ, ਕੁੱਝ ’ਚ ਫਰੰਟ ’ਚ ਅਤੇ ਕੁੱਝ ’ਚ ਸਾਈਡ ’ਚ।

ਇਸੇ ਕਾਰਨ ਹਰ ਡਰੈੱਸ ਦੀ ਲੁੱਕ ਇਕ-ਦੂਜੀ ਤੋਂ ਬਿਲਕੁਲ ਮਾਡਰਨ ਅਤੇ ਫੈਸ਼ਨੇਬਲ ਬਣਦੀ ਹੈ ਅਤੇ ਇਹੀ ਕਾਰਨ ਹੈ ਕਿ ਮੁਟਿਆਰਾਂ ਇਸ ਨੂੰ ਬਹੁਤ ਪਸੰਦ ਕਰ ਰਹੀਆਂ ਹਨ। ਇਸ ਪੈਟਰਨ ’ਚ ਪ੍ਰਿੰਟਿਡ ਅਤੇ ਪਲੇਨ ਦੋਵੇਂ ਆਪਸ਼ਨ ਮਿਲ ਰਹੇ ਹਨ। ਇਨ੍ਹਾਂ ’ਚ ਪਲੇਨ ਅਤੇ ਸਾਲਿਡ ਕਲਰ ਦੀ ਰੈਪ ਡਰੈੱਸ ਆਫ਼ਿਸ ਅਤੇ ਸ਼ਾਪਿੰਗ ਲਈ ਸਭ ਤੋਂ ਜ਼ਿਆਦਾ ਸੂਟੇਬਲ ਰਹਿੰਦੀ ਹੈ। ਉੱਥੇ ਹੀ ਪ੍ਰਿੰਟਿਡ, ਮਿਰਰ ਵਰਕ ਅਤੇ ਹੈਵੀ ਡੋਰੀ ਵਰਕ ਵਾਲੀ ਬੈਕਲੇਸ ਡਰੈੱਸ ਪਾਰਟੀ ਅਤੇ ਫੰਕਸ਼ਨ ਲਈ ਪਰਫੈਕਟ ਮੰਨੀ ਜਾਂਦੀ ਹੈ। ਦੋਸਤਾਂ ਨਾਲ ਆਊਟਿੰਗ ਜਾਂ ਕਾਲਜ ਲੁੱਕ ਲਈ ਸ਼ਾਰਟ ਫਰਾਕ ਅਤੇ ਮਿਡੀ ਡਰੈੱਸ ’ਚ ਸਾਈਡ ਡੋਰੀ ਡਿਜ਼ਾਈਨ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਡਿਜ਼ਾਈਨ ਸਿਰਫ਼ ਵੈਸਟਰਨ ਡਰੈੱਸ ਤੱਕ ਹੀ ਸੀਮਤ ਨਹੀਂ ਹੈ। ਇਹੀ ਡੋਰੀ ਅਤੇ ਲਟਕਣ ਵਾਲਾ ਸਟਾਈਲ ਚੋਲੀ, ਬਲਾਊਜ਼, ਕੁੜਤੀ ਅਤੇ ਲਹਿੰਗੇ ’ਚ ਵੀ ਖ਼ੂਬ ਵੇਖਿਆ ਜਾ ਰਿਹਾ ਹੈ। ਕੁੜਤੀ-ਚੋਲੀ ਤੇ ਲਹਿੰਗੇ ਦੇ ਸਾਈਡ ’ਚ ਦਿੱਤੀ ਗਈ ਡੋਰੀ ਡਿਟੇਲਿੰਗ ਅਤੇ ਲਟਕਣ ਪੂਰੀ ਡਰੈੱਸ ਨੂੰ ਇਕ ਡਿਫ਼ਰੈਂਟ ਅਤੇ ਡਿਜ਼ਾਈਨਰ ਲੁੱਕ ਦਿੰਦੀ ਹੈ। ਇਸ ਤਰ੍ਹਾਂ ਦੀ ਡਰੈੱਸ ਦੇ ਨਾਲ ਜਿਊਲਰੀ ਦਾ ਵੀ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਮੁਟਿਆਰਾਂ ਬੈਕਲੇਸ ਅਤੇ ਡੀਪ-ਨੈੱਕ ਡੋਰੀ ਵਾਲੀ ਡਰੈੱਸ ਦੇ ਨਾਲ ਚੋਕਰ, ਆਕਸੀਡਾਈਜ਼ਡ ਜਿਊਲਰੀ ਅਤੇ ਲਾਂਗ ਈਅਰਰਿੰਗਜ਼ ਕੈਰੀ ਕਰਨਾ ਪਸੰਦ ਕਰਦੀਆਂ ਹਨ। ਉੱਥੇ ਹੀ ਕੁੜਤੀ ਅਤੇ ਚੋਲੀ ਵਾਲੀ ਡੋਰੀ ਡਿਜ਼ਾਈਨ ਦੇ ਨਾਲ ਛੋਟੀ ਬਿੰਦੀ ਅਤੇ ਝੁਮਕੀ ਵਾਲਾ ਟ੍ਰੈਡੀਸ਼ਨਲ ਲੁੱਕ ਜ਼ਿਆਦਾ ਸੂਟ ਕਰਦਾ ਹੈ। ਡੋਰੀ ਡਿਜ਼ਾਈਨ ਦੇ ਚੱਲਦੇ ਔਰਤਾਂ ਆਪਣੀ ਮਰਜ਼ੀ ਨਾਲ ਡਰੈੱਸ ਨੂੰ ਟਾਈਟ ਜਾਂ ਲੂਜ਼ ਐਡਜਸਟ ਕਰ ਸਕਦੀਆਂ ਹਨ ਅਤੇ ਅਲੱਗ ਤੋਂ ਬੈਲਟ ਲੈਣ ਦੀ ਲੋੜ ਨਹੀਂ ਪੈਂਦੀ, ਇਸ ਲਈ ਇਹ ਟ੍ਰੈਂਡ ਨਾ ਸਿਰਫ਼ ਆਮ ਮੁਟਿਆਰਾਂ ’ਚ ਸਗੋਂ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਜ਼ ’ਚ ਵੀ ਕਾਫ਼ੀ ਪਾਪੂਲਰ ਹੋ ਰਿਹਾ ਹੈ।
ਹੌਟ ਪਿੰਕ’ ਆਊਟਫਿਟਸ ਮੁਟਿਆਰਾਂ ਨੂੰ ਦੇ ਰਹੇ ਕਿਊਟ ਲੁੱਕ
NEXT STORY