ਨਵੀਂ ਦਿੱਲੀ— ਫੈਸ਼ਨ ਲਈ ਹਰ ਲੜਕੀ ਇਨ੍ਹੀ ਕ੍ਰੇਜ਼ੀ ਹੁੰਦੀ ਹੈ ਕਿ ਉਹ ਇਸਦੇ ਲਈ ਕਈ ਤਰ੍ਹਾਂ ਦੇ ਐਕਸਪੈਰੀਮੈਂਟ ਵੀ ਕਰਦੀ ਹੈ। ਨਵੀਨਤਮ ਕੱਪੜੇ, ਫੁਟਵੇਅਰ, ਗਹਿਣੇ ਅਤੇ ਮੇਕਅਪ ਸਾਡੇ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੇ ਹੈ। ਜੇਕਰ ਬਾਹਰ ਜਾਣਾ ਹੋਵੇ ਅਤੇ ਕੱਪੜੇ 'ਤੇ ਵੱਲ ਪੈ ਜਾਣ ਜਾਂ ਪਾਰਟੀ 'ਚ ਤੁਹਾਡੀ ਮਨਪੰਸਦ ਡ੍ਰੈਸ 'ਤੇ ਡਰਿੰਕਸ ਡਿਗ ਜਾਵੇ, ਕੱਪੜਿਆਂ ਨਾਲ ਗਹਿਣੇ ਮੈਚ ਨਾ ਕਰਨ ਅਤੇ ਫੁੱਟਵਿਅਰ ਨਾਲ ਜੁੜੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਨਾਲ ਤੁਸੀ ਖੁੱਲ੍ਹ ਕੇ ਅੰਨਦ ਵੀ ਨਹੀਂ ਲੈ ਸਕਦੇ। ਫੈਸ਼ਨ ਦੇ ਕੁੱਝ ਜੁਗਾੜ ਦੇ ਬਾਰੇ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਜਿਸ ਨਾਲ ਤੁਹਾਡਾ ਕੰਮ ਆਸਾਨ ਹੋ ਸਕਦਾ ਹੈ।
1. ਬ੍ਰਾ ਦਾ ਸਾਇਜ਼
ਕੱਪੜੇ ਦੀ ਫਿਟਿੰਗ ਚੰਗੀ ਹੋ ਸਕੇ ਇਸਦੇ ਲਈ ਸਹੀ ਸਾਇਜ਼ ਦੀ ਬ੍ਰਾ ਪਾਉਣਾ ਵੀ ਬਹੁਤ ਜਰੂਰੀ ਹੈ। ਇਸਦਾ ਆਸਾਨ ਤਰੀਕਾ ਹੈ ਕਿ ਬ੍ਰਾ ਪਾ ਕੇ ਇਸਦੀਆਂ ਸਟੀ੍ਰਪ 'ਚ 2 ਉਗਲਾਂ ਫਿਟ ਕਰਕੇ ਦੇਖੋਂ। ਜੇਕਰ ਉਗਲਿਆਂ ਆਸਾਨੀ ਨਾਲ ਫਿੱਟ ਹੋ ਜਾਣ ਤਾਂ ਸਾਇਜ਼ ਸਹੀ ਹੈ।
2. ਡਰਿੰਕਸ ਦਾ ਕੱਪੜੇ 'ਤੇ ਡਿਗਣਾ
ਪਾਰਟੀ 'ਚ ਕੱਪੜਿਆਂ 'ਤੇ ਜੇਕਰ ਡਰਿੰਕ ਡਿਗ ਜਾਵੇ ਤਾਂ ਦਾਗ਼ ਤੋਂ ਬਚਣ ਲਈ ਟੀਸ਼ੂ ਪੇਪਰ ਨੂੰ ਵੋਡਕਾ 'ਚ ਡੁੱਬੋ ਕੇ ਦਾਗ਼ ਨੂੰ ਸਾਫ਼ ਕਰੋ।
3. ਗਹਿਣੇ ਦੀ ਚਮਕ ਲਈ
ਗਹਿਣੇ ਨੂੰ ਘਰ 'ਚ ਹੀ ਆਸਾਨੀ ਨਾਲ ਸਾਫ਼ ਕਰਨ ਲਈ 1/4 ਕੱਪ ਬੇਕਿੰਗ ਸੋਡਾ ਅਤੇ 2 ਚਮਚ ਪਾਣੀ ਦਾ ਪੇਸਟ ਬਣਾ ਲਉ। ਇਸਨੂੰ ਸਪੰਚ ਦੀ ਮਦਦ ਨਾਲ ਸੋਨੇ ਅਤੇ ਚਾਂਦੀ ਦੇ ਗਹਿਣੇ 'ਤੇ ਹਲਕਾ ਰਗੜੋ। ਇਸ ਤੋਂ ਬਾਅਦ ਗਹਿਣੇ ਨੂੰ ਧੋ ਕੇ ਸੁੱਕਾ ਲਵੋ।
4. ਜ਼ਿਪ ਨੂੰ ਕਰੋ ਠੀਕ
ਪਰਸ, ਬੈਗ, ਜੈਕੇਟ ਜਾਂ ਕਿਸੇ ਵੀ ਡ੍ਰੈਸ ਦੀ ਜ਼ਿਪ ਖ਼ਰਾਬ ਹੋ ਜਾਵੇ ਤਾਂ ਇਸਦੇ ਲਈ ਘਰ 'ਚ ਪਈ ਗ੍ਰੇਫਾਇਟ ਪੈਂਸਿਲ ਨੂੰ ਜੀਪ 'ਤੇ ਰਗੜੋ। ਅਜਿਹਾ ਕਰਨ 'ਤੇ ਜ਼ਿਪ ਠੀਕ ਹੋ ਜਾਵੇਗੀ।
5.ਪ੍ਰੈਸ ਤੋਂ ਬਿਨਾਂ ਹਟਾਓ ਕੱਪੜਿਆਂ ਦੇ ਵਲ
ਦਫ਼ਤਰ 'ਚ ਜਾਣਾ ਹੋਵੇ ਤਾਂ ਕੱਪੜਿਆਂ ਦੇ ਵੱਲ ਨਾ ਨਿਕਲਣ ਤਾਂ ਕੱਪੜੇ 'ਤੇ ਥੋੜਾ ਜਿਹਾ ਪਾਣੀ ਛਿੜਕੋ ਅਤੇ ਬਲੋ-ਡਰਾਇਰ ਨਾਲ ਇਸਦੇ ਵਲ ਹਟਾਓ। ਕੱਫ਼ ਤੇ ਕਾੱਲਰ ਲਈ ਹੇਅਰ ਪ੍ਰੈਸ ਦਾ ਪ੍ਰਯੋਗ ਕਰ ਸਕਦੇ ਹਨ।
6. ਚੁਇੰਗਮ ਨੂੰ ਇਸਤਰ੍ਹਾਂ ਹਟਾਓ
ਕੱਪੜਿਆਂ 'ਤੇ ਜੇਕਰ ਚੁਇੰਗਮ ਚਿਪਕ ਜਾਵੇ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀ। ਬਰਫ਼ ਦਾ ਟੁੱਕੜਾ ਲੈ ਕੇ ਇਸ 'ਤੇ ਰਗੜੋ। ਚੁਇੰਗਮ ਆਸਾਨੀ ਨਾਲ ਉੱਤਰ ਜਾਵੇਗੀ।
ਇਸ ਤਰ੍ਹਾਂ ਬਣਾਓ Egg Pepper Fry
NEXT STORY