ਜਲੰਧਰ - ਮੁੰਡਾ ਹੋਵੇ ਜਾਂ ਕੁੜੀ, ਹਰੇਕ ਦੀ ਦਿਲ ਤੋਂ ਤਮਨਾ ਹੁੰਦੀ ਹੈ ਕਿ ਉਸ ਦਾ ਜੀਵਨ ਸਾਥੀ ਖੂਬਸੂਰਤ, ਈਮਾਨਦਾਰ ਹੋਣ ਦੇ ਨਾਲ-ਨਾਲ ਰੋਮਾਂਟਿਕ ਵੀ ਹੋਵੇ। ਜਿਸ ਦੇ ਲਈ ਲੋਕ ਬਹੁਤ ਸਾਰੇ ਲੋਕਾਂ ਨਾਲ ਮਿਲਦੇ ਹਨ ਅਤੇ ਇਨ੍ਹਾਂ ਸਾਰੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਵਿਆਹੁਤਾ ਰਿਸ਼ਤਾ ਨੂੰ ਸਫਲ ਬਣਾਉਣ ਲਈ ਉਸ 'ਚ ਰੋਮਾਂਸ, ਪਿਆਰ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਹਰੇਕ ਇਨਸਾਨ ਦਾ ਸੁਭਾਅ, ਆਦਤਾਂ ਆਦਿ ਵੱਖੋ-ਵੱਖਰਾ ਹੁੰਦਾ ਹੈ, ਇਹ ਸਭ ਇਕੋ ਜਿਹਾ ਨਹੀਂ ਹੁੰਦਾ। ਕੁਝ ਲੋਕ ਰੋਮਾਂਟਿਕ ਹੁੰਦੇ ਹਨ ਤਾਂ ਕੁਝ ਨਹੀਂ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਾਸ਼ੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਲੋਕ ਬਹੁਤ ਰੋਮਾਂਟਿਕ ਹੁੰਦੇ ਹਨ। ਇਨ੍ਹਾਂ ਰਾਸ਼ੀਆਂ ਦੇ ਲੋਕ ਰੋਮਾਂਟਿਕ ਅਤੇ ਕੇਅਰਿੰਗ ਹੋਣ ਦੇ ਕਾਰਣ ਆਪਣੇ ਪਾਟਨਰ ਦਾ ਬਹੁਤ ਖਿਆਲ ਰੱਖਦੇ ਹਨ। ਜੇਕਰ ਤੁਸੀਂ ਰੋਮਾਂਟਿਕ ਪਾਟਨਰ ਪਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਰਾਸ਼ੀਆਂ ਦੇ ਲੋਕ ਹਨ ਤੁਹਾਡੇ ਲਈ ਸਭ ਤੋਂ ਅਹਿਮ ਹੋ ਸਕਦੇ ਹਨ...
1.ਬ੍ਰਿਸ਼ ਰਾਸ਼ੀ ਦੇ ਲੋਕ
ਕੇਅਰਿੰਗ ਅਤੇ ਭਰੋਸੇਮੰਦ ਹੋਣ ਦੇ ਨਾਲ-ਨਾਲ ਇਸ ਰਾਸ਼ੀਆਂ ਦੇ ਲੋਕ ਬਹੁਤ ਰੋਮਾਂਟਿਕ ਵੀ ਹੁੰਦੇ ਹਨ। ਰੋਮਾਂਸ ਦੇ ਮਾਮਲੇ 'ਚ ਇਹ ਆਪਣੇ ਸਾਥੀ ਨੂੰ ਕਦੀ ਨਿਰਾਸ਼ ਨਹੀਂ ਕਰਦੇ। ਇਸਦੇ ਇਲਾਵਾ ਇਸ ਰਾਸ਼ੀ ਦੇ ਲੋਕ ਆਪਣੇ ਸਾਥੀ ਲਈ ਨਵੇਂ-ਨਵੇਂ ਸਰਪ੍ਰਾਈਜ ਵੀ ਪਲਾਨ ਕਰਦੇ ਰਹਿੰਦੇ ਹਨ।
2. ਸਿੰਘ ਰਾਸ਼ੀ ਦੇ ਲੋਕ
ਰੋਮਾਂਸ ਦੇ ਮਾਮਲੇ 'ਚ ਇਸ ਰਾਸ਼ੀ ਦੇ ਲੋਕ ਸਭ ਤੋਂ ਚੰਗੇ ਪਤੀ ਸਾਬਿਤ ਹੁੰਦੇ ਹਨ। ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਖਿਆਲ ਰੱਖਣ ਦੇ ਨਾਲ-ਨਾਲ ਇਸ ਰਾਸ਼ੀ ਦੇ ਲੋਕ ਸਾਥੀ ਲਈ ਕੁਝ ਨਾ ਕੁਝ ਨਵਾਂ ਸੋਚਦੇ ਰਹਿੰਦੇ ਹਨ।
3. ਤੁਲਾ ਰਾਸ਼ੀ ਦੇ ਲੋਕ
ਵਿਆਹ ਦੇ ਕਈ ਸਾਲਾਂ ਬਾਅਦ ਵੀ ਇਸ ਰਾਸ਼ੀ ਦੇ ਲੋਕ ਆਪਣੇ ਰਿਸ਼ਤੇ 'ਚ ਪਿਆਰ ਅਤੇ ਰੋਮਾਂਸ ਬਣਾਈ ਰੱਖਦੇ ਹਨ। ਆਪਣੇ ਸਾਥੀ ਨੂੰ ਸਰਪ੍ਰਾਈਜ ਜਾਂ ਡਿਨਰ ਪਲਾਨ ਦੇ ਨਾਲ ਉਨ੍ਹਾਂ ਨੂੰ ਖੁਸ਼ ਕਰਨਾ ਇਸ ਰਾਸ਼ੀ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ।
ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ
4. ਧਨੁ
ਰੋਮਾਂਟਿਕ ਹੋਣ ਦੇ ਨਾਲ-ਨਾਲ ਇਸ ਰਾਸ਼ੀ ਦੇ ਲੋਕ ਬਹੁਤ ਪ੍ਰਫੈਕਟ ਵੀ ਹੁੰਦੇ ਹਨ। ਪਰ ਇਸ ਰਾਸ਼ੀ ਦੇ ਲੋਕ ਆਪਣੀ ਵਿਆਹੁਤਾ ਜ਼ਿੰਦਗੀ 'ਚ ਪਿਆਰ ਨੂੰ ਬਰਕਰਾਰ ਰੱਖਣਾ ਚੰਗੀ ਤਰ੍ਹਾਂ ਜਾਣਦੇ ਹਨ।
ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ
5. ਮਕਰ
ਜੇਕਰ ਤੁਸੀਂ ਇਸ ਰਾਸ਼ੀ ਦੇ ਮੁੰਡੇ ਜਾਂ ਕੁੜੀਆਂ ਨੂੰ ਡੇਟ ਕਰ ਰਹੇ ਹੋ ਤਾਂ ਬਹੁਤ ਜ਼ਿਆਦਾ ਲੱਕੀ ਹੋ। ਇਸ ਰਾਸ਼ੀ ਦੇ ਲੋਕ ਬੁਢਾਪੇ ਤੱਕ ਆਪਣੇ ਪਿਆਰ ਅਤੇ ਰੋਮਾਂਸ ਨੂੰ ਬਰਕਰਾਰ ਰੱਖਦੇ ਹਨ।
ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ
ਜ਼ਿਆਦਾ ਭੁੱਖ ਲੱਗਣ ’ਤੇ ਕੀ ਖਾਈਏ ਅਤੇ ਕੀ ਨਾ ਖਾਈਏ, ਜਾਣਨ ਲਈ ਪੜ੍ਹੋ ਇਹ ਖ਼ਬਰ
ਆਪਣੇ ਖਾਣੇ ’ਚ ਜ਼ਰੂਰ ਸ਼ਾਮਲ ਕਰੋ ‘ਕੀਵੀ’, ਫਾਇਦੇ ਜਾਣ ਹੋ ਜਾਵੋਗੇ ਹੈਰਾਨ
NEXT STORY