ਵੈੱਬ ਡੈਸਕ - ਉਮਰ ਵਧਣ ਨਾਲ ਚਮੜੀ ਵਿਚ ਕੁਦਰਤੀ ਕੋਲੇਜਨ ਦਾ ਪੱਧਰ ਘਟਣ ਲੱਗਦਾ ਹੈ, ਜਿਸ ਕਾਰਨ ਚਿਹਰੇ 'ਤੇ ਝੁਰੜੀਆਂ, ਬਰੀਕ ਲਕੀਰਾਂ ਅਤੇ ਢਿੱਲਾਪਣ ਸਾਫ਼ ਨਜ਼ਰ ਆਉਣ ਲੱਗਦਾ ਹੈ। ਬਾਜ਼ਾਰ ਵਿਚ ਮਿਲਣ ਵਾਲੇ ਮਹਿੰਗੇ ਐਂਟੀ-ਏਜਿੰਗ ਸੀਰਮ ਅਕਸਰ ਕੈਮੀਕਲਾਂ ਨਾਲ ਭਰੇ ਹੁੰਦੇ ਹਨ ਅਤੇ ਜੇਬ 'ਤੇ ਵੀ ਭਾਰੀ ਪੈਂਦੇ ਹਨ। ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਚਮੜੀ ਦਾ ਕਸਾਅ ਅਤੇ ਨਿਖਾਰ ਵਾਪਸ ਪਾਉਣਾ ਚਾਹੁੰਦੇ ਹੋ ਤਾਂ ਅਲਸੀ ਦੇ ਬੀਜਾਂ, ਚੌਲਾਂ ਦੇ ਪਾਣੀ, ਐਲੋਵੇਰਾ ਜੈੱਲ ਅਤੇ ਵਿਟਾਮਿਨ-ਈ ਦੀ ਮਦਦ ਨਾਲ ਕੁਦਰਤੀ ਕੋਲੋਜਨ ਸੀਰਮ ਬਣਾਓ। ਅਲਸੀ ਵਿਚ ਮੌਜੂਦ ਓਮੇਗਾ-3 ਫੈਟੀ ਐਸਿਡ ਅਤੇ ਚੌਲਾਂ ਦੇ ਪਾਣੀ ਦੇ ਕੋਲੇਜਨ ਨੂੰ ਵਧਾਉਣ ਵਾਲੇ ਗੁਣ ਚਮੜੀ ਦੀ ਲਚਕ ਵਧਾਉਣ ਵਿਚ ਮਦਦ ਕਰ ਸਕਦੇ ਹਨ, ਜਿਸ ਨਾਲ ਚਮੜੀ ਵਿਚ ਕਸਾਅ ਆਉਂਦਾ ਹੈ। ਹਾਲਾਂਕਿ, ਇਸ ਨਾਲ10 ਸਾਲ ਜਵਾਨ ਦਿਖਣ ਦਾ ਦਾਅਵਾ ਵਿਗਿਆਨਕ ਤੌਰ ਤੇ ਸਾਬਤ ਨਹੀਂ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਆਸਾਨ ਤਰੀਕਾ।
ਸਮੱਗਰੀ :-
2 ਵੱਡੇ ਚੱਮਚ ਅਲਸੀ ਦੇ ਬੀਜ
2 ਵੱਡੇ ਚੱਮਚ ਚੌਲ (ਉਥਾਲ ਕੇ ਛਾਣਨ ਲਈ)
1 ਕੱਪ ਪਾਣੀ
1 ਵੱਡਾ ਚੱਮਚ ਐਲੋਵੇਰਾ ਜੈੱਲ
1 ਵਿਟਾਮਿਨ-ਈ ਕੈਪਸੂਲ
1 ਛੋਟਾ ਚੱਮਚ ਗੁਲਾਬ ਜਲ ਜਾਂ ਗਲਿਸਰੀਨ
ਬਣਾਉਣ ਦਾ ਤਰੀਕਾ :-
ਅਲਸੀ ਅਤੇ ਚੌਲਾਂ ਦਾ ਬੇਸ ਤਿਆਰ ਕਰੋ
1 ਕੱਪ ਪਾਣੀ ਵਿਚ 2 ਚੱਮਚ ਅਲਸੀ ਦੇ ਬੀਜ ਅਤੇ 2 ਚੱਮਚ ਚੌਲ ਪਾ ਕੇ ਹਲਕੇ ਸੇਕ 'ਤੇ 5-7 ਮਿੰਟ ਤੱਕ ਉਬਲਣ ਦਿਓ। ਜਦੋਂ ਤੱਕ ਪਾਣੀ ਗਾੜ੍ਹਾ ਹੋ ਕੇ ਸੈੱਲ ਵਰਗਾ ਨਾ ਬਣ ਜਾਵੇ, ਇਸ ਨੂੰ ਉਬਾਲਦੇ ਰਹੋ। ਮਿਸ਼ਰਣ ਹਲਕਾ ਗਰਮ ਰਹਿੰਦੇ ਹੀ ਸੁਤੀ ਕੱਪੜੇ ਜਾਂ ਬਰੀਕ ਛਾਨਣੀ ਨਾਲ ਨਿਚੋੜ ਕੇ ਇਕ ਕਟੋਰੀ ਵਿਚ ਸਾਫ਼ ਸੈੱਲ ਛਾਣ ਲਓ।
ਸੀਰਮ ਵਰਗੀ ਬਣਤਰ ਤਿਆਰ ਕਰੋ
ਇਸ ਤਿਆਰ ਜੇਲ ਵਿਚ 1 ਚੱਮਚ ਐਲੋਵੇਰਾ ਜੈੱਲ, 1 ਵਿਟਾਮਿਨ-ਈ ਕੈਪਸੂਲ ਦਾ ਤੇਲ ਅਤੇ 1 ਚੱਮਚ ਗੁਲਾਬ ਜਲ ਜਾਂ ਗਲਿਸਰੀਨ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਫੈਂਟੋ ਤਾਂ ਜੋ ਮੁਲਾਇਮ ਅਤੇ ਪਤਲੇ ਸੀਰਮ ਵਰਗੀ ਬਣਤਰ ਬਣ ਜਾਵੇ।
ਵਰਤੋਂ ਕਰਨ ਦਾ ਤਰੀਕਾ
ਤਿਆਰ ਸੀਰਮ ਨੂੰ ਕੱਚ ਦੀ ਡਰਾਪਰ ਵਾਲੀ ਬੋਤਲ ਵਿਚ ਭਰ ਕੇ ਫਰਿੱਜ ਵਿਚ 10-12 ਦਿਨਾਂ ਲਈ ਸਟੋਰ ਕਰੋ | ਹਰ ਰਾਤ ਚਿਹਰਾ ਧੋਣ ਤੋਂ ਬਾਅਦ ਸੀਰਮ ਦੀਆਂ 3-4 ਬੂੰਦਾਂ ਲੈ ਕੇ ਚਿਹਰੇ ਅਤੇ ਗਰਦਨ 'ਤੇ ਉੱਪਰ ਵੱਲ 2 ਮਿੰਟ ਤੱਕ ਮਾਲਿਸ਼ ਕਰੋ ਅਤੇ ਰਾਤ ਭਰ ਲੱਗਾ ਰਹਿਣ ਦਿਓ।
ਗਹਿਣਿਆਂ ਲਈ ਕਿਹੜਾ ਸੋਨਾ ਬਿਹਤਰ ?
NEXT STORY