ਨਵੀਂ ਦਿੱਲੀ - ਨਾਸ਼ਤੇ ਦੇ ਸਮੇਂ ਪਰਾਂਠੇ ਖਾਣਾ ਭਾਰਤੀਆਂ ਦੀ ਪਹਿਲੀ ਪਸੰਦ ਹੈ। ਇਹ ਆਸਾਨ ਤਰੀਕੇ ਨਾਲ ਬਣ ਵੀ ਜਾਂਦੇ ਹਨ ਤੇ ਖਾਣ 'ਚ ਵੀ ਬਹੁਤ ਸਵਾਦ ਲੱਗਦੇ ਹਨ। ਜੇਕਰ ਤੁਸੀਂ ਇਸ ਨੂੰ ਹੋਰ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਦਹੀਂ,ਚਾਹ, ਸਬਜ਼ੀ ਜਾਂ ਅਚਾਰ ਨਾਲ ਵੀ ਖਾ ਸਕਦੇ ਹੋ ਪਰ ਸਾਦੇ ਪਰਾਠੇ ਤੁਹਾਨੂੰ ਸਿਰਫ਼ ਕਾਰਬੋਹਾਈਡਰੇਟ ਹੀ ਪ੍ਰਦਾਨ ਕਰਦੇ ਹਨ। ਤੁਹਾਨੂੰ ਨਾਸ਼ਤੇ 'ਚ ਪ੍ਰੋਟੀਨ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਲਈ ਤੁਹਾਨੂੰ ਇਸ ਖਬਰ ਰਾਹੀਂ ਅਜਿਹੀ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੋਵੇਗੀ ਤੇ ਇਹ ਖਾਣ 'ਚ ਵੀ ਬਹੁਤ ਸਵਾਦ ਲੱਗਣਗੇ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਵੇਸਣ ਪਨੀਰ ਪਰਾਂਠਾ ਬਣਾਉਣ ਦਾ ਤਰੀਕਾ :-
ਪਰਾਂਠੇ ਬਣਾਉਣ ਲਈ, ਕਣਕ ਦੇ ਆਟੇ ਨੂੰ ਵੇਸਣ 'ਚ ਮਿਲਾਓ। ਜੇਕਰ ਤੁਸੀਂ 1 ਕੱਪ ਆਟਾ ਵਰਤਿਆ ਹੈ ਤਾਂ ਅੱਧਾ ਕੱਪ ਵੇਸਣ ਪਾਓ। ਹੁਣ ਆਟੇ 'ਚ ਥੋੜ੍ਹਾ ਜਿਹਾ ਨਮਕ ਪਾਓ ਅਤੇ ਇਸਨੂੰ ਨਰਮ ਆਟੇ 'ਚ ਗੁੰਨ੍ਹੋ ਤਾਂ ਜੋ ਪਰਾਠੇ ਬਿਨਾਂ ਪਾੜੇ ਆਸਾਨੀ ਨਾਲ ਬਣ ਸਕਣ। ਆਟੇ ਨੂੰ ਢੱਕ ਦਿਓ ਅਤੇ ਇਸਨੂੰ ਆਰਾਮ ਕਰਨ ਦਿਓ। ਹੁਣ ਪਰਾਂਠੇ ਲਈ ਪਨੀਰ ਸਟਫਿੰਗ ਤਿਆਰ ਕਰੋ। ਪਨੀਰ ਨੂੰ ਪੀਸ ਲਓ ਅਤੇ ਸੁਆਦ ਅਨੁਸਾਰ ਮਸਾਲੇ ਪਾਓ। ਹੁਣ ਬਾਰੀਕ ਕੱਟਿਆ ਹੋਇਆ ਧਨੀਆ ਅਤੇ ਹਰੀ ਮਿਰਚ ਪਾਓ। ਕੁਝ ਲੋਕ ਪਨੀਰ ਦੇ ਭਰਾਈ 'ਚ ਪਿਆਜ਼ ਵੀ ਪਾਉਂਦੇ ਹਨ, ਪਰ ਪਿਆਜ਼ ਪਾਉਣ ਨਾਲ ਅਕਸਰ ਪਰਾਠੇ ਫਟ ਜਾਂਦੇ ਹਨ।
ਪਰਾਂਠੇ ਬਣਾਉਣ ਲਈ, ਇਕ ਆਟੇ ਦਾ ਪੇੜਾ ਲਓ ਅਤੇ ਉਸ 'ਚ ਪਨੀਰ ਦੀ ਭਰਪੂਰ ਮਾਤਰਾ 'ਚ ਸਟਫਿੰਗ ਭਰੋ। ਹੁਣ ਪਰਾਂਠੇ ਨੂੰ ਹੌਲੀ-ਹੌਲੀ ਰੋਲ ਕਰੋ ਅਤੇ ਤਵੇ 'ਤੇ ਦੋਵੇਂ ਪਾਸੇ ਚੰਗੀ ਤਰ੍ਹਾਂ ਭੁੰਨੋ। ਇਸੇ ਤਰ੍ਹਾਂ, ਘਰ 'ਚ ਸਾਰਿਆਂ ਲਈ ਨਾਸ਼ਤੇ ਲਈ ਕਾਫ਼ੀ ਪਰਾਂਠੇ ਤਿਆਰ ਕਰੋ। ਇਸ ਪਰੌਂਠੇ ਨੂੰ ਦਹੀਂ, ਚਾਹ, ਚਟਨੀ ਅਤੇ ਅਚਾਰ ਦੇ ਨਾਲ ਖਾਓ। ਦੱਸ ਦਈਏ ਕਿ ਪਨੀਰ ਤੇ ਵੇਸਣ ਵਿਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਜੇਕਰ ਤੁਸੀਂ ਇਸ ਨੂੰ ਦਹੀਂ ਨਾਲ ਖਾਂਧੇ ਹੋ ਤਾਂ ਇਹ ਤੁਹਾਡੇ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰ ਦੇਵੇਗਾ। ਇਸ ਨੂੰ ਨਾਸ਼ਤੇ 'ਚ ਖਾਣ ਨਾਲ ਸਰੀਰ 'ਚ ਐਨਰਜੀ ਵੀ ਬਣੀ ਰਹਿੰਦੀ ਹੈ ਤੇ ਭੁੱਖ ਵੀ ਨਹੀਂ ਲੱਗਦੀ।
ਸਵੀਟਹਾਰਟ ਨੈੱਕਲਾਈਨ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਹੈ ਮਾਡਰਨ ਲੁੱਕ
NEXT STORY