ਸਮੱਗਰੀ
ਕਣਕ ਦਾ ਗੁੰਨਿਆ ਹੋਇਆ ਆਟਾ- 2 ਕੱਪ, ਬਚੀ ਹੋਈ ਮਾਵੇ ਦੀ ਮਠਿਆਈ ਜਾਂ ਪੇੜੇ/ਬਰਫ਼ੀ- 1 ਕੱਪ (ਮੈਸ਼ ਕੀਤੀ ਹੋਈ), ਇਲਾਇਚੀ ਪਾਊਡਰ- ਅੱਧਾ ਛੋਟਾ ਚੱਮਚ (ਖੁਸ਼ਬੂ ਲਈ), ਸੁੱਕੇ ਮੇਵੇ (ਕੱਟੇ ਹੋਏ ਬਦਾਮ ਅਤੇ ਪਿਸਤਾ- 1 ਵੱਡਾ ਚੱਮਚ, ਸੇਕਣ ਲਈ ਥੋੜ੍ਹਾ ਜਿਹਾ ਸ਼ੁੱਧ ਦੇਸੀ ਘਿਓ ਜਾਂ ਮੱਖਣ।
ਮਠਿਆਈ ਦੀ ਬਾਈਂਡਿੰਗ
ਜੇਕਰ ਮਠਿਆਈ ਬਹੁਤ ਜ਼ਿਆਦਾ ਸੁੱਕੀ ਜਾਂ ਖੁਸ਼ਕ ਹੈ ਤਾਂ ਇਸ ਵਿਚ 1-2 ਚੱਮਚ ਮਲਾਈ ਜਾਂ ਗਰਮ ਦੁੱਧ ਮਿਲਾ ਲਓ, ਤਾਂ ਜੋ ਭਰਵਾਂ ਮਿਸ਼ਰਣ ਨਰਮ ਹੋ ਜਾਵੇ ਅਤੇ ਪਰੋਠੇ ਵਿਚੋਂ ਬਾਹਰ ਨਾ ਨਿਕਲੇ।
ਹਲਕੀ ਅੱਗ 'ਤੇ ਸੇਕਣਾ
ਮਿੱਠੇ ਪਰੌਂਠਿਆਂ ਵਿਚ ਖੰਡ ਜਾਂ ਮਾਵਾ ਹੋਣ ਕਾਰਨ ਇਹ ਜਲਦੀ ਸੜ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਹਮੇਸ਼ਾ ਦਰਮਿਆਨੀ ਤੋਂ ਹਲਕੀ ਅੱਗ 'ਤੇ ਹੀ ਕਰਾਰੇ ਸੇਕੇ।
ਵਿਧੀ :-
- ਬਚੀ ਹੋਈ ਮਾਵੇ ਦੀ ਮਠਿਆਈ (ਜਿਵੇਂ ਪੈੜਾ, ਬਰਫ਼ੀ ਜਾਂ ਕਲਾਬੰਦ) ਨੂੰ ਇਕ ਕਟੋਰੇ ਵਿਚ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਵਿਚ ਇਲਾਇਚੀ ਪਾਊਡਰ ਅਤੇ ਕੱਟੇ ਹੋਏ ਸੁੱਕੇ ਮੇਵੇ ਮਿਲਾ ਕੇ ਭਰਵਾਂ ਮਿਸ਼ਰਣ ਤਿਆਰ ਕਰ ਲਓ।
- ਕਣਕ ਦੇ ਆਟੇ ਵਿਚੋਂ ਦਰਮਿਆਨੇ ਆਕਾਰ ਦਾ ਪੇੜਾ ਤੋੜੋ ਅਤੇ ਇਸ ਨੂੰ ਥੋੜ੍ਹਾ ਜਿਹਾ ਵੇਲ ਕੇ ਕਟੋਰੀ ਵਰਗਾ ਆਕਾਰ ਦੇ ਦਿਓ।
- ਇਸ ਕਟੋਰੀ ਵਿਚ ਤਿਆਰ ਕੀਤੇ ਮਿੱਠੇ ਮਾਵੇ ਦੇ ਮਿਸ਼ਰਣ ਦੇ 1-2 ਚੱਮਚ ਰੱਖੋ ਅਤੇ ਆਟੇ ਦੇ ਕਿਨਾਰਿਆਂ ਨੂੰ ਉੱਪਰ ਵੱਲ ਖਿੱਚਦੇ ਹੋਏ ਚਾਰੇ ਪਾਸਿਓਂ ਚੰਗੀ ਤਰ੍ਹਾਂ ਬੰਦ ਕਰ ਦਿਓ।
- ਭਰੇ ਹੋਏ ਪੇੜੇ 'ਤੇ ਥੋੜ੍ਹਾ ਜਿਹਾ ਸੁੱਕਾ ਆਟਾ ਲਗਾਓ ਅਤੇ ਹਥੇਲੀਆਂ ਨਾਲ ਹਲਕਾ ਜਿਹਾ ਚਪਟਾ ਕਰ ਕੇ ਵੇਲਣੇ ਨਾਲ ਹੌਲੀ-ਹੌਲੀ ਪਰੌਂਠੇ ਵਾਂਗ ਵੇਲ ਲਓ। ਤਵੇ ਨੂੰ ਹਲਕਾ ਗਰਮ ਕਰੋ ਅਤੇ ਉਸ 'ਤੇ ਵੇਲਿਆ ਹੋਇਆ ਪਰੌਂਠਾ ਪਾ ਦਿਓ। ਦੋਵੇਂ ਪਾਸਿਆਂ ਤੋਂ ਪਲਟ ਕੇ ਸ਼ੁੱਧ ਦੇਸੀ ਘਿਓ ਲਗਾਓ ਅਤੇ ਸੁਨਹਿਰੀ ਤੇ ਕਰਾਰਾ ਹੋਣ ਤੱਕ ਸੇਕ ਲਓ।
- ਨੋਟ- ਇਹ ਜ਼ਰੂਰ ਦੇਖ ਲਓ ਕਿ ਜੋ ਮਠਿਆਈ ਵਰਤੀ ਜਾ ਰਹੀ ਹੈ, ਉਹ ਬਹੁਤ ਜ਼ਿਆਦਾ ਪੁਰਾਣੀ ਜਾਂ ਖਰਾਬ ਨਾ ਹੋਵੇ
ਵਾਲਾਂ 'ਚ ਪਿਆਜ਼ ਦਾ ਰਸ ਲਾਉਣ ਦੇ ਫਾਇਦੇ
NEXT STORY