ਜਲੰਧਰ (ਬਿਊਰੋ) - ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਕੁੜੀਆਂ ਆਪਣੇ ਵਿਆਹ 'ਚ ਸਭ ਤੋਂ ਖ਼ੂਬਸੂਰਤ ਦਿਖਾਈ ਦੇਣ ਲਈ ਸਭ ਤੋਂ ਵਧੀਆ ਕੱਪੜਿਆਂ ਦੀ ਚੋਣ ਕਰ ਰਹੀਆਂ ਹਨ ਅਤੇ ਉਸ ਦੇ ਨਾਲ-ਨਾਲ ਕਈ ਤਰ੍ਹਾਂ ਦੇ ਨਵੇਂ ਡਿਜ਼ਾਇਨ ਦੇ ਗਹਿਣੇ ਵੀ ਖ਼ਰੀਦ ਰਹੀਆਂ ਹਨ। ਇਸ ਤੋਂ ਬਾਅਦ ਸਭ ਤੋਂ ਵੱਡੀ ਮੁਸ਼ਕਲ ਮੇਕਅਪ ਦੀ ਚੋਣ ਕਰਨ ਦੀ ਹੁੰਦੀ ਹੈ। ਕਿਉਂਕਿ ਗਰਮੀਆਂ 'ਚ ਪਸੀਨੇ ਦੇ ਕਾਰਨ ਮੇਕਅੱਪ ਟਿਕ ਨਹੀਂ ਪਾਉਂਦਾ ਅਤੇ ਸਰਦੀਆਂ 'ਚ ਚੱਲਣ ਵਾਲੀ ਠੰਡੀ ਹਵਾ ਦੇ ਕਾਰਨ ਮੇਕਅੱਪ ਖ਼ਰਾਬ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਕੁਝ ਅਜਿਹੇ ਟਿਪਸ ਆਪਣਾ ਸਕਦੇ ਹੋ ਜਿਨ੍ਹਾਂ ਦੀ ਮਦਦ ਨਾਲ ਤੁਹਾਡਾ ਮੇਕਅਪ ਲੰਬੇ ਸਮੇਂ ਤੱਕ ਟਿਕਿਆ ਰਹੇ।
ਆਈਸ ਕਿਊਬ ਲਗਾਓ
ਮੇਕਅੱਪ ਕਰਨ ਤੋਂ ਪਹਿਲਾਂ 1-2 ਆਈਸ ਕਿਊਬ ਨੂੰ 5 ਸੈਕਿੰਡ ਤੱਕ ਚਿਹਰੇ 'ਤੇ ਰਬ ਕਰੋ। ਫਿਰ ਚਿਹਰੇ ਨੂੰ ਤੌਲੀਏ ਨਾਲ ਸਾਫ ਕਰ ਲਓ ਅਤੇ ਫਿਰ ਮੇਕਅੱਪ ਕਰੋ। ਇਸ ਨਾਲ ਚਿਹਰੇ ਨੂੰ ਫ਼ਰੈੱਸ਼ ਲੁੱਕ ਮਿਲੇਗੀ ਅਤੇ ਮੇਕਅੱਪ ਲੰਬੇ ਸਮੇਂ ਤੱਕ ਟਿਕਿਆ ਰਹੇਗਾ। ਸਰਦੀਆਂ 'ਚ ਬਰਫ਼ ਲਗਾਉਣਾ ਮੁਸ਼ਕਲ ਹੁੰਦਾ ਹੈ ਪਰ ਤੁਸੀਂ ਇਸ ਨੂੰ ਕੱਪੜੇ 'ਚ ਬੰਨ੍ਹ ਕੇ ਲਗਾਓ।
ਵਾਟਰ ਪਰੂਫ ਹੋ ਆਈਜ਼ ਮੇਕਅੱਪ
ਸ਼ਿਮਰੀ ਅਤੇ ਕ੍ਰੀਮ ਆਈ ਲਾਈਨਰ ਦੇ ਬਾਅਦ ਅੱਖਾਂ ਦੀ ਖ਼ੂਬਸੂਰਤੀ ਜ਼ਰੂਰ ਵਧ ਜਾਂਦੀ ਹੈ ਪਰ ਜੇਕਰ ਉਹ ਵਾਟਰ ਪਰੂਫ਼ ਨਾ ਹੋਵੇ ਤਾਂ ਅਜਿਹਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਅੱਖਾਂ ਲਈ ਵਾਟਰ ਪਰੂਫ਼ ਮੇਕਅੱਪ ਹੀ ਚੁਣੋ।
ਮੇਕਅੱਪ ਦੀ ਲੇਬਰ ਰੱਖੋ ਘੱਟ
ਫ਼ਾਊਂਡੇਸ਼ਨ ਦੀ ਮੋਟੀ ਪਰਤ ਲਗਾਉਣ ਤੋਂ ਬਚੋ। ਇਹ ਤੁਹਾਡੀ ਚਮੜੀ ਦੇ ਪੋਰਸ ਨੂੰ ਬਲਾਕ ਕਰ ਦਿੰਦਾ ਹੈ। ਇਸ ਦੀ ਵਜ੍ਹਾ ਨਾਲ ਨਮੀ ਵਾਲੇ ਮੌਸਮ 'ਚ ਮੇਕਅੱਪ ਖ਼ਰਾਬ ਹੋ ਜਾਂਦਾ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਕਰਨਾ ਚਾਹੁੰਦੀ ਹੋ ਤਾਂ ਲਾਈਟਵੇਟ ਫ਼ਾਊਂਡੇਸ਼ਨ ਦੀ ਵਰਤੋਂ ਕਰੋ, ਜਿਸ ਨਾਲ ਤੁਹਾਡੀ ਚਮੜੀ ਸਾਹ ਲੈ ਸਕੇ।
ਪੜ੍ਹੋ ਇਹ ਵੀ ਖਬਰ - Beauty Tips : ਸਰਦੀ ਦੇ ਮੌਸਮ ’ਚ ਤੁਹਾਡੇ ਵੀ ਹੱਥ-ਪੈਰ ਹੋ ਜਾਂਦੇ ਨੇ ਕਾਲੇ, ਤਾਂ ਪੜ੍ਹੋ ਇਹ ਖ਼ਾਸ ਖ਼ਬਰ
ਪਾਊਡਰ ਦੀ ਕਰੋ ਵਰਤੋਂ
ਜੇਕਰ ਹਰ ਵਾਰ ਤੁਹਾਡਾ ਮਸਕਾਰਾ ਜਾਂ ਕਾਜਲ ਫੈਲ ਜਾਂਦਾ ਹੈ ਤਾਂ ਅੱਖ਼ਾਂ ਦੇ ਹੇਠਾਂ ਟਰਾਂਸਲੂਸੈਂਟ ਪਾਊਡਰ ਲਗਾਓ। ਇਸ ਦੀ ਮਦਦ ਨਾਲ ਤੁਹਾਡੇ ਮੇਕਅੱਪ ਨੂੰ ਲੰਬੇ ਸਮੇਂ ਤੱਕ ਟਿਕਾਉਣ 'ਚ ਮਦਦ ਮਿਲੇਗੀ।
ਪੜ੍ਹੋ ਇਹ ਵੀ ਖਬਰ - ਦੁੱਧ 'ਚ ਤੁਲਸੀ ਦੀਆਂ 3-4 ਪੱਤੀਆਂ ਉਬਾਲ ਕੇ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ
ਡਾਰਕ ਲਿਪਸਟਿਕ ਦੀ ਚੋਣ ਨਾ ਕਰੋ
ਚਟਕਦਾਰ ਰੰਗ ਵਾਲੇ ਲਿਪ ਕਲਰ ਬਹੁਤ ਆਕਰਸ਼ਕ ਲੱਗਦੇ ਹਨ। ਜੇਕਰ ਉਹ ਖ਼ਰਾਬ ਹੋ ਜਾਵੇ ਤਾਂ ਤੁਹਾਡੀ ਲੁੱਕ ਵਿਗੜ ਜਾਂਦੀ ਹੈ। ਅਜਿਹੇ 'ਚ ਡਾਰਕ ਲਿਪਸਟਿਕ ਨਾ ਲਗਾਓ। ਇਸ ਦੀ ਬਜਾਏ ਨਿਊਡ, ਲਾਈਟ ਲਿਪਸਟਿਕ ਚੁਣੋ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਲਿਪਸਟਿਕ ਮੈਟ 'ਚ ਹੋਵੇ।
ਪੜ੍ਹੋ ਇਹ ਵੀ ਖਬਰ - Beauty Tips : ਅੱਖਾਂ ਦੇ ਹੇਠਾਂ ਪਏ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਪੜ੍ਹੋ ਇਹ ਖ਼ਬਰ
ਮਿਸਟ ਸਪ੍ਰੇਅ ਦੀ ਕਰੋ ਵਰਤੋਂ
ਚਮੜੀ ਨੂੰ ਤਰੋਤਾਜ਼ਾ ਰੱਖਣ ਲਈ ਮਿਸਟ ਸਪ੍ਰੇਅ ਦੀ ਵਰਤੋਂ ਕਰੋ। ਨਾਲ ਹੀ ਇਸ ਨਾਲ ਮੇਕਅੱਪ ਵੀ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਇਸ 'ਚ ਵਿਟਾਮਿਨ-ਸੀ, ਗ੍ਰੀਨ-ਟੀ, ਫ਼ਰੂਟ ਵਾਟਰ ਵਰਗੇ ਆਪਸ਼ਨ ਮੌਜੂਦ ਹਨ, ਜੋ ਹਰੇਕ ਚਮੜੀ ਲਈ ਸਹੀ ਹੁੰਦੇ ਹਨ।
ਪੜ੍ਹੋ ਇਹ ਵੀ ਖਬਰ - Beauty Tips : ਇਨ੍ਹਾਂ ਆਈਬ੍ਰੋ ਹੈਕਸ ਦੀ ਕਰੋ ਵਰਤੋਂ, ਆਈ-ਮੇਕਅਪ ਨੂੰ ਮਿਲੇਗੀ ਇਕ ਨਵੀਂ ਦਿੱਖ
ਸਰ੍ਹੋੋਂ ਦਾ ਸਾਗ ਦਿਵਾਉਂਦਾ ਹੈ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਰਾਹਤ, ਜਾਣੋ ਹੋਰ ਵੀ ਫ਼ਾਇਦੇ
NEXT STORY