ਜ਼ਿਆਦਾਤਰ ਕਾਲਜ ਅਤੇ ਸਕੂਲ ਜਾਣ ਵਾਲੀਆਂ ਕੁੜੀਆਂ ਨੂੰ ਪੱਛਮੀ ਪਹਿਰਾਵੇ ਵਿਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਕੁੜੀਆਂ ਨੂੰ ਪੱਛਮੀ ਪਹਿਰਾਵਾ ਬਹੁਤ ਪਸੰਦ ਹੁੰਦਾ ਹੈ। ਜਿਹੜੀਆਂ ਕੁੜੀਆਂ ਜੀਨਸ-ਟਾਪ ਪਹਿਨ ਕੇ ਬੋਰ ਹੋ ਜਾਂਦੀਆਂ ਹਨ ਉਹ ਜ਼ਿਆਦਾਤਰ ਪਾਰਟੀ, ਵਿਆਹ ਤੇ ਹੋਰ ਫੰਕਸ਼ਨਾਂ ਦੌਰਾਨ ਖੁਦ ਨੂੰ ਸਟਾਈਲਿਸ਼ ਅਤੇ ਅਟ੍ਰੈਕਟਿਵ ਦਿਖਾਉਣ ਲਈ ਸ਼ਾਰਟ ਡਰੈੱਸ, ਮਿੰਨੀ ਡਰੈੱਸ, ਸ਼ਾਰਟ ਫਰਾਕ, ਜੰਪਸੂਟ, ਡੰਗਰੀ ਸੂਟ ਆਦਿ ਟਰਾਈ ਕਰ ਰਹੀਆਂ ਹਨ।
ਪੱਛਮੀ ਪਹਿਰਾਵੇ ਵਿਚ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਮਿੰਨੀ ਡਰੈੱਸ ਪਸੰਦ ਆ ਰਹੀ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਨਾ ਤਾਂ ਬਹੁਤ ਜ਼ਿਆਦਾ ਸ਼ਾਰਟ ਹੁੰਦੀ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਲੈਂਥੀ ਜਿਸ ਕਾਰਨ ਕੁੜੀਆਂ ਇਸ ਨੂੰ ਪਾਰਟੀ, ਸ਼ਾਪਿੰਗ, ਆਊਟਿੰਗ ਅਤੇ ਹੋਰ ਖਾਸ ਮੌਕਿਆਂ ਲਈ ਪਹਿਣਨਾ ਪਸੰਦ ਕਰਦੀਆਂ ਹਨ।
ਇਥੇ ਆਊਟਿੰਗ, ਸ਼ਾਪਿੰਗ ਅਤੇ ਪਿਕਨਿਕ ਲਈ ਕੁੜੀਆਂ ਨੂੰ ਫਲਾਵਰ ਪ੍ਰਿੰਟਿਡ ਮਿੰਨੀ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਰਾਤ ਦੇ ਫੰਕਸ਼ਨ ਅਤੇ ਪਾਰਟੀ ਆਦਿ ਵਿਚ ਕੁੜੀਆਂ ਨੂੰ ਸ਼ਿਮਰੀ ਅਤੇ ਡਾਰਕ ਕਲਰ ਦੀ ਮਿੰਨੀ ਡਰੈੱਸ ਜ਼ਿਆਦਾ ਪਸੰਦ ਆ ਰਹੀ ਹੈ। ਫਲਾਵਰ ਪ੍ਰਿੰਟਿਡ ਮਿੰਨੀ ਡਰੈੱਸ ਕੁੜੀਆਂ ਨੂੰ ਬਹੁਤ ਕੂਲ ਲੁੱਕ ਦਿੰਦੀ ਹੈ ਅਤੇ ਡਾਰਕ ਕਲਰ ਤੇ ਸ਼ਿਮਰੀ ਮਿੰਨੀ ਡਰੈੱਸ ਉਨ੍ਹਾਂ ਨੂੰ ਕਲਾਸੀ ਅਤੇ ਰਾਇਲ ਲੁੱਕ ਦਿੰਦੀ ਹੈ।
ਕੁਝ ਕੁੜੀਆਂ ਨੂੰ ਪਲੇਨ ਅਤੇ ਪ੍ਰਿੰਟਿਡ ਮਿੰਨੀ ਡਰੈੱਸ ਵੀ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਕਿ ਉਨ੍ਹਾਂ ਨੂੰ ਬਹੁਤ ਪ੍ਰੋਫੈਸ਼ਨਲ ਲੁੱਕ ਦਿੰਦੀ ਹੈ। ਇਸ ਤਰ੍ਹਾਂ ਦੀ ਡਰੈੱਸ ਨੂੰ ਕੁੜੀਆਂ ਖਾਸ ਕਰ ਕੇ ਦਫਤਰ ਅਤੇ ਮੀਟਿੰਗ ਆਦਿ ਲਈ ਪਹਿਨ ਰਹੀਆਂ ਹਨ। ਮਿੰਨੀ ਡਰੈੱਸ ਨੂੰ ਕੁੜੀਆਂ ਹਰ ਤਰ੍ਹਾਂ ਦੇ ਮੌਸਮ ਵਿਚ ਪਹਿਨ ਰਹੀਆਂ ਹਨ। ਮਾਰਕੀਟ ਵਿਚ ਸਲੀਵਲੈੱਸ ਅਤੇ ਸਟ੍ਰਿਪ ਵਾਲੀ ਮਿੰਨੀ ਡਰੈੱਸ ਦੀਆਂ ਕਈ ਕਿਸਮਾਂ ਮੁਹੱਈਆ ਹਨ।
ਦੂਜੇ ਪਾਸੇ ਕੁਝ ਕੁੜੀਆਂ ਨੂੰ ਫੁੱਲ ਸਲੀਵ ਜਾਂ ਲਾਂਗ ਅਤੇ ਚੂੜੀਦਾਰ ਸਲੀਵ ਦੀ ਮਿੰਨੀ ਡਰੈੱਸ ਵੀ ਟਰਾਈ ਕਰਦੇ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਸਕੂਲ ਅਤੇ ਕਾਲਜ ਜਾਣ ਵਾਲੀਆਂ ਕੁੜੀਆਂ ਟਾਪ ਅਤੇ ਕ੍ਰਾਪ ਟਾਪ ਦੇ ਨਾਲ ਸਟ੍ਰਿਪ ਵਾਲੀ ਮਿੰਨੀ ਡਰੈੱਸ ਪਹਿਨਣਾ ਪਸੰਦ ਕਰ ਰਹੀਆਂ ਹਨ ਜੋ ਕਿ ਉਨ੍ਹਾਂ ਕਿਊਟ ਅਤੇ ਡਿਫਰੈਂਟ ਲੁੱਕ ਦਿੰਦੀ ਹੈ।
ਮਿੰਨੀ ਡਰੈੱਸ ਨਾਲ ਕੁੜੀਆਂ ਨੂੰ ਫੁਟਵੇਅਰ ਵਿਚ ਸਲੀਪਰਸ, ਪਲੇਟਫਾਰਮ ਹੀਲਸ, ਹਾਈ ਹੀਲਸ, ਸਪੋਰਟਸ ਸ਼ੂਜ, ਲਾਂਗ ਸ਼ੂਜ ਅਤੇ ਅੰਕਲ ਸ਼ੂਜ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਮਿੰਨੀ ਡਰੈੱਸ ਨਾਲ ਜਵੈਲਰੀ ਵਿਚ ਕੁੜੀਆਂ ਨੂੰ ਲਾਈਟ ਨੈਕਲੈੱਸ, ਹੂਪ ਈਅਰਿੰਗ ਅਤੇ ਸ਼ਾਇਨੀ ਰਿੰਗ ਪਹਿਨੇ ਦੇਖਿਆ ਜਾ ਸਕਦਾ ਹੈ। ਨਾਲ ਹੀ ਕੁਝ ਕੁੜੀਆਂ ਛੋਟੇ ਹੈਂਡਬੈਗ ਅਤੇ ਕਲੱਚ ਨੂੰ ਵੀ ਕੈਰੀ ਕਰਦੀਆਂ ਹਨ ਜੋ ਕਿ ਉਨ੍ਹਾਂ ਦੀ ਲੁਕ ਨੂੰ ਹੋਰ ਵੀ ਸਟਾਈਲਿਸ਼ ਬਣਾਉਂਦੇ ਹਨ।
ਮੁਟਿਆਰਾਂ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਲੰਬੇ ਤੇ ਸੰਘਣੇ ਵਾਲ
NEXT STORY