ਵੈੱਬ ਡੈਸਕ- ਇੰਡੀਅਨ ਡਰੈੱਸ ਦੀ ਗੱਲ ਹੋਵੇ ਅਤੇ ਸੂਟ ਦਾ ਜ਼ਿਕਰ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ। ਸੂਟ ਹਮੇਸ਼ਾ ਤੋਂ ਔਰਤਾਂ ਤੇ ਮੁਟਿਆਰਾਂ ਦੀ ਪਹਿਲੀ ਪਸੰਦ ਰਹੇ ਹਨ। ਇਹੀ ਕਾਰਨ ਹੈ ਕਿ ਭਾਵੇਂ ਮੁਟਿਆਰਾਂ ਹੋਣ ਜਾਂ ਔਰਤਾਂ, ਅਦਾਕਾਰਾਂ ਹੋਣ ਜਾਂ ਮਾਡਲ, ਇਨ੍ਹਾਂ ਨੂੰ ਵੀ ਕਈ ਮੌਕਿਆਂ ’ਚ ਸੂਟ ’ਚ ਦੇਖਿਆ ਜਾ ਸਕਦਾ ਹੈ। ਸਲਵਾਰ ਸੂਟ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦਾ ਕੰਫਰਟ ਹੈ। ਜੀਂਸ-ਟਾਪ ਤੋਂ ਲੈ ਕੇ ਗਾਊਨ ਤੱਕ, ਸਭ ਡਰੈੱਸਾਂ ’ਚ ਸੂਟ ਸਭ ਤੋਂ ਜ਼ਿਆਦਾ ਪਹਿਨਣ ’ਚ ਆਸਾਨ ਅਤੇ ਆਰਾਮਦਾਇਕ ਰਹਿੰਦੇ ਹਨ। ਆਫਿਸ, ਕਾਲਜ, ਫੰਕਸ਼ਨ ਜਾਂ ਘਰ ਦਾ ਛੋਟਾ-ਮੋਟਾ ਕੰਮ, ਹਰ ਜਗ੍ਹਾ ਸੂਟ ਪਰਫੈਕਟ ਲੱਗਦੇ ਹਨ।
ਮੌਸਮ ਕੋਈ ਵੀ ਹੋਵੇ, ਕਾਟਨ ਦਾ ਸੂਟ ਗਰਮੀ ’ਚ ਠੰਡਕ ਦਿੰਦਾ ਹੈ ਤਾਂ ਸਿਲਕ-ਵੈਲਵੇਟ ਦੇ ਸੂਟ ਸਰਦੀ ’ਚ ਰਾਇਲ ਲੁੱਕ ਦਿੰਦੇ ਹਨ। ਸੂਟ ਦੀ ਦੁਨੀਆ ’ਚ ਆਪਸ਼ਨ ਦੀ ਕੋਈ ਕਮੀ ਨਹੀਂ ਹੈ। ਪਲਾਜ਼ੋ ਸੂਟ, ਸ਼ਰਾਰਾ ਸੂਟ, ਫਰਾਕ ਸੂਟ, ਅਨਾਰਕਲੀ ਸੂਟ, ਪਟਿਆਲਾ ਸੂਟ ਹਰ ਸਟਾਈਲ ਆਪਣੇ ਆਪ ’ਚ ਖਾਸ ਹੈ ਪਰ ਇਨ੍ਹਾਂ ਸਭ ਵਿਚ ਸਲਵਾਰ ਸੂਟ ਦਾ ਆਪਣਾ ਹੀ ਮੁਕਾਮ ਹੈ। ਸਿੰਪਲ-ਸੋਬਰ ਹੋਣ ਦੇ ਨਾਲ-ਨਾਲ ਇਹ ਸਭ ਤੋਂ ਜ਼ਿਆਦਾ ਕੰਫਰਟੇਬਲ ਰਹਿੰਦੇ ਹਨ। ਸਲਵਾਰ ਸੂਟ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਪੈਂਦਾ। ਮਾਰਕੀਟ ’ਚ ਹਰ ਦਿਨ ਨਵੇਂ-ਨਵੇਂ ਡਿਜ਼ਾਈਨਰ ਸੂਟ ਆ ਰਹੇ ਹਨ, ਫਿਰ ਵੀ ਅੱਜ ਵੀ ਮੁਟਿਆਰਾਂ ਅਤੇ ਔਰਤਾਂ ਤਰ੍ਹਾਂ-ਤਰ੍ਹਾਂ ਦੇ ਸਲਵਾਰ ਸੂਟ ’ਚ ਨਜ਼ਰ ਆਉਂਦੀਆਂ ਹਨ। ਇਸ ਦਾ ਕਾਰਨ ਸਾਫ਼ ਹੈ ਕਿ ਇਹ ਹਰ ਉਮਰ, ਹਰ ਬਾਡੀ ਟਾਈਪ ’ਤੇ ਜੱਚਦੇ ਹਨ।

ਸਲਵਾਰ ਸੂਟ 3 ਪੀਸ ਦਾ ਸੈੱਟ ਹੁੰਦਾ ਹੈ- ਕੁੜਤੀ, ਸਲਵਾਰ ਤੇ ਦੁਪੱਟਾ। ਕੁੜਤੀ ਸ਼ਾਰਟ, ਮੀਡੀਅਮ ਜਾਂ ਲੈਂਥੀ ਹੋ ਸਕਦੀ ਹੈ। ਸਲਵਾਰ ਦੇ ਪਹੁੰਚੇ ਵੀ ਪਤਲੇ, ਚੌੜੇ ਜਾਂ ਛੋਟੇ ਆਪਣੀ ਪਸੰਦ ਨਾਲ ਰੱਖੇ ਜਾ ਸਕਦੇ ਹਨ। ਪ੍ਰਿੰਟਿਡ, ਪਲੇਨ ਕਲਰ ਤੋਂ ਲੈ ਕੇ ਹੈਵੀ ਐਂਬ੍ਰਾਇਡਰੀ, ਕਢਾਈ, ਲੈਸ ਵਰਕ ਅਤੇ ਗੋਟਾ ਪੱਟੀ ਤੱਕ, ਹਰ ਤਰ੍ਹਾਂ ਦਾ ਵਰਕ ਇਨ੍ਹਾਂ ’ਚ ਮਿਲ ਜਾਂਦਾ ਹੈ। ਨੈੱਕ ਡਿਜ਼ਾਈਨ ’ਚ ਰਾਊਂਡ ਨੈੱਕ, ਬੋਟ ਨੈੱਕ, ਸਟ੍ਰੇਟ ਨੈੱਕ ਅਤੇ ਬੈਕ ’ਚ ਡੋਰੀ ਡਿਜ਼ਾਈਨ ਅੱਜ-ਕੱਲ ਕਾਫ਼ੀ ਟ੍ਰੈਂਡ ’ਚ ਹੈ। ਸਲੀਵਜ਼ ਦੀ ਗੱਲ ਕਰੀਏ ਤਾਂ ਬਿਨ-ਸਲੀਵ, ਥ੍ਰੀ-ਫੋਰਥ, ਫੁੱਲ ਸਲੀਵ ਸਭ ਸਟਾਈਲ ’ਚ ਬਣ ਜਾਂਦੇ ਹਨ। ਕਈ ਮੁਟਿਆਰਾਂ ਅਣ-ਸੀਤਾ ਕੱਪੜਾ ਲੈ ਕੇ ਆਪਣੀ ਮਰਜ਼ੀ ਦੇ ਸਟਾਈਲ ’ਚ ਸਿਲਵਾਉਣਾ ਪਸੰਦ ਕਰਦੀਆਂ ਹਨ। ਦੁਪੱਟੇ ਦਾ ਰੋਲ ਵੀ ਘੱਟ ਨਹੀਂ। ਕਈ ਵਾਰ ਇਹ ਸੂਟ ਦੇ ਨਾਲ ਮੈਚ ਕਰਦਾ ਹੈ ਤਾਂ ਕਈ ਵਾਰ ਕੰਟ੍ਰਾਸਟ ਕਲਰ ’ਚ ਲੁੱਕ ਨੂੰ ਨਿਖਾਰਦਾ ਹੈ।
ਸਿੰਗਲ ਕਲਰ ਦੇ ਸੂਟ ’ਚ ਲੈਸ ਵਰਕ, ਗੋਟਾ ਪੱਟੀ ਨਾਲ ਹੀ ਡਿਜ਼ਾਈਨਰ ਟੱਚ ਆ ਜਾਂਦਾ ਹੈ। ਸਲਵਾਰ ਸੂਟ ਦੀ ਮਹੱਤਤਾ ਇੰਨੀ ਹੈ ਕਿ ਬ੍ਰਾਈਡਲ ਨੂੰ ਵੀ ਵਿਆਹ ਦੀ ਮਹਿੰਦੀ, ਹਲਦੀ ਵਰਗੀਆਂ ਰਸਮਾਂ ’ਚ ਸਲਵਾਰ ਸੂਟ ’ਚ ਦੇਖਿਆ ਜਾ ਸਕਦਾ ਹੈ। ਮਾਰਕੀਟ ’ਚ ਹਰ ਬਜਟ ਅਤੇ ਹਰ ਟੇਸਟ ਦੇ ਸਲਵਾਰ ਸੂਟ ਮੌਜੂਦ ਹਨ। ਸੂਟ ਦੀ ਖ਼ਾਸੀਅਤ ਇਹ ਵੀ ਹੈ ਕਿ ਇਹ ਹਰ ਚੀਜ਼ ਦੇ ਨਾਲ ਜੱਚ ਜਾਂਦੇ ਹਨ। ਫੁੱਟਵੀਅਰ ’ਚ ਹੀਲਜ਼, ਸੈਂਡਲ ਜਾਂ ਕੋਲ੍ਹਾਪੁਰੀ ਚੱਪਲ ਕਾਫ਼ੀ ਜੱਚਦੀ ਹੈ। ਹੇਅਰ ਸਟਾਈਲ ’ਚ ਓਪਨ ਹੇਅਰ, ਜੂੜਾ, ਗੁੱਤ ਸਭ ਚੱਲਦਾ ਹੈ। ਕੈਜ਼ੂਅਲ ਲੁੱਕ ਲਈ ਛੋਟੇ ਈਅਰਰਿੰਗਸ, ਚੂੜੀਆਂ, ਰਿੰਗ ਕਾਫ਼ੀ ਹਨ ਤੇ ਖਾਸ ਮੌਕੇ ’ਤੇ ਮੈਚਿੰਗ ਹੈਵੀ ਜਿਊਲਰੀ ਨਾਲ ਲੁੱਕ ਕੰਪਲੀਟ ਹੋ ਜਾਂਦੀ ਹੈ। ਕੁੱਲ ਮਿਲਾ ਕੇ ਸੂਟ ਦਾ ਫੈਸ਼ਨ ਕਦੇ ਆਊਟ ਆਫ਼ ਕਰੰਟ ਨਹੀਂ ਹੁੰਦਾ। ਸਮੇਂ ਦੇ ਨਾਲ ਡਿਜ਼ਾਈਨ ਬਦਲਦੇ ਰਹਿੰਦੇ ਹਨ ਪਰ ਸਲਵਾਰ ਸੂਟ ਦਾ ਕਰੇਜ਼ ਹਮੇਸ਼ਾ ਟ੍ਰੈਂਡ ’ਚ ਬਣਿਆ ਰਹਿੰਦਾ ਹੈ।
ਹੁਣ 200 ਦਿਨਾਂ ਤੱਕ ਚੰਨ 'ਤੇ ਕੰਮ ਕਰ ਸਕੇਗਾ ਭਾਰਤੀ ਲੈਂਡਰ ! ਟੈਕਨਾਲੌਜੀ ਤਿਆਰ ਕਰ ਰਹੇ ਵਿਗਿਆਨੀ
NEXT STORY