ਬੰਧਨੀ ਦਾ ਲਿਬਾਸ ਹਮੇਸ਼ਾ ਤੋਂ ਹੀ ਲੋਕਪ੍ਰਿਯ ਰਿਹਾ ਹੈ, ਭਾਵੇਂ ਇਸ ਨੂੰ ਤਿਉਹਾਰਾਂ ਦੇ ਮੌਸਮ ’ਚ ਪਹਿਨਿਆ ਜਾਏ ਜਾਂ ਫਿਰ ਵਿਆਹ ਦੇ ਖਾਸ ਮੌਕੇ ’ਤੇ। ਬੰਧਨੀ ਟ੍ਰੈਡੀਸ਼ਨਲ ਹੈਂਡੀਕਰਾਫਟ ਟੈਕਨੀਕ ਹੈ, ਜਿਸ ’ਚ ਕੱਪੜਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਨ੍ਹ ਕੇ ਅਤੇ ਫਿਰ ਰੰਗਾਂ ’ਚ ਡੁਬੋ ਕੇ ਕਈ ਤਰ੍ਹਾਂ ਦੇ ਪੈਟਰਨਸ ਅਤੇ ਡਿਜ਼ਾਈਨਰਸ ਤਿਆਰ ਕੀਤੇ ਜਾਂਦੇ ਹਨ। ਇਹ ਇਕ ਅਜਿਹਾ ਟ੍ਰੈਂਡ ਹੈ, ਜੋ ਹਰ ਉਮਰ ਦੇ ਲੋਕਾਂ ’ਤੇ ਚੰਗਾ ਲੱਗਦਾ ਹੈ। ਇਨ੍ਹੀਂ ਦਿਨੀਂ ਬੰਧਨੀ ਸਾੜ੍ਹੀ ਅਤੇ ਕੁੜਤਿਆਂ ਤੋਂ ਲੈ ਕੇ ਫਿਊਜ਼ਨ ਸੈੱਟਸ ਅਤੇ ਡ੍ਰੈਸੇਜ਼ ਤਕ ਇਸ ਟ੍ਰੈਂਡ ਨੂੰ ਆਪਣੇ ਫੈਸ਼ਨ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਬੰਧਨੀ ਪੈਚੇਜ਼ ’ਤੇ ਵੀ ਕਰ ਸਕਦੇ ਹੋ ਭਰੋਸਾ
ਜੇਕਰ ਤੁਸੀਂ ਆਪਣੀ ਪੂਰੀ ਲੁੱਕ ’ਚ ਬੰਧਨੀ ਪ੍ਰਿੰਟ ਕੈਰੀ ਕਰਨ ਨੂੰ ਲੈ ਕੇ ਕਾਨਫੀਡੈਂਟ ਨਹੀਂ ਹੋ ਤਾਂ ਤੁਸੀਂ ਇਸ ਨੂੰ ਛੋਟੇ-ਛੋਟੇ ਐਲੀਮੇਂਟਸ ’ਚ ਵੀ ਇਸ ਨੂੰ ਵਰਤੋਂ ਕਰ ਸਕਦੇ ਹੋ। ਪਲੇਨ ਸਾੜ੍ਹੀ ਨਾਲ ਬੰਧਨੀ ਪ੍ਰਿੰਟ ਦਾ ਬਲਾਊਜ ਕੈਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਆਊਟਫਿਟਸ ’ਚ ਬੰਧਨੀ ਪੈਚੇਜ਼ ਦੀ ਵੀ ਵਰਤੋਂ ਕਰ ਸਕਦੇ ਹੋ।
ਬੰਧਨੀ ਦੁਪੱਟੇ ਹਨ ਪਹਿਲੀ ਪਸੰਦ
ਬੰਧਨੀ ਦੁੱਪਟੇ ਦੀ ਤਾਂ ਗੱਲ ਹੀ ਨਿਰਾਲੀ ਹੈ। ਲੜਕੀਆਂ ਪਲੇਨ ਸੂਟ ਨਾਲ ਇਸ ਤਰ੍ਹਾਂ ਦੇ ਦੁਪੱਟੇ ਕੈਰੀ ਕਰਨਾ ਬਹੁਤ ਪਸੰਦ ਕਰਦੀਆਂ ਹਨ, ਜਿਸ ਨੂੰ ਜੈਪੁਰੀ ਦੁਪੱਟਾ ਵੀ ਕਿਹਾ ਜਾਂਦਾ ਹੈ। ਲੜਕੇ ਵੀ ਬੰਧਨੀ ਪ੍ਰਿੰਟ ਪਗੜੀ ਪਹਿਨਣਾ ਪਸੰਦ ਕਰਦੇ ਹਨ। ਇਸ ਤਰ੍ਹਾਂ ਦੇ ਪ੍ਰਿੰਟਿਡ ਕੱਪੜੇ ’ਚ ਤੁਹਾਡੀ ਲੁੱਕ ਇਕਦਮ ਦੇਸੀ ਵਾਈਬਸ ਦਿੰਦੀ ਹੈ।
ਵੈਸਟਰਨ ਆਊਟਫਿਟਸ ਦਾ ਵੀ ਹੈ ਰੁਝਾਨ
ਹੁਣ ਸਿਰਫ ਸਾੜ੍ਹੀ ਅਤੇ ਸੂਟ ’ਚ ਨਹੀਂ, ਬੰਧਨੀ ਹੁਣ ਵੈਸਟਰਨ ਆਊਟਫਿਟਸ ’ਚ ਵੀ ਕਾਫੀ ਪਾਪੂਲਰ ਹੋ ਰਿਹਾ ਹੈ। ਤੁਸੀਂ ਚਾਹੋ ਤਾਂ ਇਸ ਤਰ੍ਹਾਂ ਦੀ ਜੰਪਸੂਟ ਵੀ ਆਪਣੇ ਵਾਰਡਰੋਬ ’ਚ ਸ਼ਾਮਲ ਕਰ ਸਕਦੀ ਹੈ। ਮਾਰਕੀਟ ’ਚ ਬੰਧਨੀ ਪ੍ਰਿੰਟ ਦੇ ਸ਼ਰੱਗ ਵੀ ਆਸਾਨੀ ਨਾਲ ਮਿਲ ਜਾਂਦੇ ਹਨ, ਜਿਸ ਨੂੰ ਪਲੇਨ ਟੌਪ ਨਾਲ ਕੈਰੀ ਕੀਤਾ ਜਾ ਸਕਦਾ ਹੈ।
ਰੰਗ ਦਾ ਮਹੱਤਵ
ਬੰਧਨੀ ’ਚ ਆਮ ਤੌਰ ’ਤੇ ਕੁਦਰਤੀ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਪੀਲਾ, ਲਾਲ, ਨੀਲਾ, ਹਰਾ ਅਤੇ ਕਾਲਾ। ਹਰ ਰੰਗ ਦਾ ਆਪਣਾ-ਆਪਣਾ ਮਹੱਤਵ ਹੁੰਦਾ ਹੈ। ਮਿਸਾਲ ਲਈ ਜਿਵੇਂ ਲਾਲ ਦੁਲਹਨ ਲਈ ਖੁਸ਼ਕਿਸਮਤੀ ਦਾ ਪ੍ਰਤੀਕ ਹੈ ਅਤੇ ਪੀਲਾ ਬਸੰਤ ਦੇ ਸਮੇਂ ਅਤੇ ਖੁਸ਼ੀ ਦਾ ਪ੍ਰਤੀਕ ਹੈ।
ਕਸਟਮ ਮੇਡ ਵਾਇਬ੍ਰੈਂਟ ਲਹਿੰਗਾ
ਆਪਣੇ ਵਿਆਹ ਲਈ ਦੁਲਹਨ ਇਸ ਤਰ੍ਹਾਂ ਦਾ ਕਸਟਮ ਮੇਡ ਵਾਇਬ੍ਰੈਂਟ ਬੰਧਨੀ ਲਹਿੰਗਾ ਟ੍ਰਾਈ ਕਰ ਸਕਦੀ ਹੈ। ਇਸ ਪ੍ਰਿੰਟ ’ਚ ਰੰਗਾਂ ਦਾ ਖਾਸ ਰੋਲ ਹੁੰਦਾ ਹੈ। ਪਿੰਕ ਲਹਿੰਗੇ ਦੇ ਨਾਲ ਆਰੇਂਜ ਕਲਰ ਦਾ ਬਲਾਊੁਜ ਇਸ ਦੀ ਖੂਬਸੂਰਤੀ ਨੂੰ ਨਿਖਾਰਨ ਦਾ ਕੰਮ ਕਰਦਾ ਸੀ। ਇਸ ਤਰ੍ਹਾਂ ਦੇ ਹੈਵੀ ਵਰਕ ਲਹਿੰਗੇ ਨਾਲ ਦੁਪੱਟੇ ਨੂੰ ਖੂਬਸੂਰਤੀ ਨਾਲ ਸਟਾਈਲ ਕਰ ਦੁਲਹਨ ਆਪਣੀ ਲੁੱਕ ਨੂੰ ਰਾਇਲ ਬਣਾਉਣ ਦਾ ਕੰਮ ਕਰ ਸਕਦੀ ਹੈ।
ਰਵਾਇਤੀ ਬੰਧਨੀ ਸਾੜ੍ਹੀ
ਵਿਆਹ ਫੈਸਟੀਵਲ ’ਚ ਅੱਜ ਵੀ ਟ੍ਰੈਡੀਸ਼ਨਲ ਪ੍ਰਿੰਟ ਵਾਲੀਆਂ ਸਾੜ੍ਹੀਆਂ ਦਾ ਟ੍ਰੈਂਡ ਹਿੱਟ ਐਂਡ ਫਿੱਟ ਹੈ। ਜੇਕਰ ਤੁਸੀਂ ਕਿਸੇ ਵਿਆਹ ’ਚ ਆਪਣੇ ਟ੍ਰੈਡੀਸ਼ਨਲ ਲੁੱਕ ਨਾਲ ਵਾਹ-ਵਾਹੀ ਲੁੱਟਣਾ ਚਾਹੁੰਦੇ ਹੋ ਤਾਂ ਰਵਾਇਤੀ ਬੰਧਨੀ ਸਾੜ੍ਹੀ ਤੋਂ ਵੱਧ ਕੇ ਕੁਝ ਨਹੀਂ ਹੈ।
ਸਿੱਧੇ ਪੱਲੇ ’ਚ ਇਸ ਸਾੜ੍ਹੀ ਦੀ ਗ੍ਰੇਸ ਹੋਰ ਜ਼ਿਆਦਾ ਵਧ ਜਾਂਦੀ ਹੈ। ਸਾੜ੍ਹੀ ’ਤੇ ਬੰਧਨੀ ਵਰਕ ਗੁਜਰਾਤੀ ਕਲਚਰ ਨੂੰ ਬਾਖੂਬੀ ਦਰਸਾਉਂਦਾ ਹੈ। ਇਸ ਨਾਲ ਗਹਿਣੇ ਅਤੇ ਹੇਅਰਸਟਾਈਲ ਦਾ ਵੀ ਖਾਸ ਖਿਆਲ ਰੱਖੋ, ਤਾਂ ਹੀ ਤੁਹਾਡੀ ਖੂਬਸੂਰਤੀ ਪੂਰੀ ਤਰ੍ਹਾਂ ਨਾਲ ਨਿੱਖਰ ਕੇ ਆਏਗੀ।
ਆਲਓਵਰ ਬੰਧਨੀ ਪ੍ਰਿੰਟ ਸੂਟ
ਜੇਕਰ ਤੁਸੀਂ ਵੀ ਆਪਣੇ ਵਾਰਡਰੋਬ ’ਚ ਬੰਧਨੀ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਆਲੋਓਵਰ ਪ੍ਰਿੰਟ ਵਾਲਾ ਪਲਾਜ਼ੋ ਸ਼ੂਟ ਪਹਿਨ ਸਕਦੇ ਹੋ। ਇਸ ਨੂੰ ਮਹਿੰਦੀ ਤੋਂ ਲੈ ਕੇ ਪੂਜਾ ਤਕ ਕਈ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ, ਜੋ ਤੁਹਾਨੂੰ ਸ਼ਾਨਦਾਰ ਫੈਸਟਿਵ ਲੁੱਕ ਦੇਣਗੇ।
ਜੇਕਰ ਨਹੀਂ ਹੁੰਦੀ ਨੀਂਦ ਪੂਰੀ ਤਾਂ ਘੇਰ ਸਕਦੀ ਹੈ ਇਹ ਬਿਮਾਰੀ, ਹੋ ਜਾਓ ਸਾਵਧਾਨ
NEXT STORY