ਵੈੱਬ ਡੈਸਕ - ਜਿਵੇਂ-ਜਿਵੇਂ ਪਾਰਾ ਚੜ੍ਹ ਰਿਹਾ ਹੈ, ਸਰੀਰ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ। ਅਜਿਹੇ 'ਚ ਬਾਜ਼ਾਰ ਦੇ ਕੋਲਡ ਡਰਿੰਕਸ ਪੀਣ ਦੀ ਬਜਾਏ, ਘਰ 'ਚ ਬਣਿਆ ਮਿੰਟ ਨਿੰਬੂ ਪਾਣੀ ਨਾ ਸਿਰਫ਼ ਤੁਹਾਨੂੰ ਤਾਜ਼ਗੀ ਦਿੰਦਾ ਹੈ, ਸਗੋਂ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਹੈ। ਪੁਦੀਨਾ ਅਤੇ ਨਿੰਬੂ ਦਾ ਸੁਮੇਲ ਸਰੀਰ ਦੀ ਗਰਮੀ ਨੂੰ ਸ਼ਾਂਤ ਕਰਨ 'ਚ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਨੂੰ ਸਿਰਫ਼ 2 ਮਿੰਟਾਂ 'ਚ ਬਣਾਉਣ ਦੀ ਵਿਧੀ :-
ਸਮੱਗਰੀ :-
ਤਾਜ਼ਾ ਨਿੰਬੂ: 2 (ਰਸ ਕੱਢਿਆ ਹੋਇਆ)
ਪੁਦੀਨੇ ਦੀਆਂ ਪੱਤੀਆਂ: 10-15
ਖੰਡ ਜਾਂ ਸ਼ਹਿਦ: ਸਵਾਦ ਅਨੁਸਾਰ
ਕਾਲਾ ਨਮਕ: ਅੱਧਾ ਚਮਚ
ਭੁੰਨਿਆ ਹੋਇਆ ਜੀਰਾ ਪਾਊਡਰ: ਚੁਟਕੀ ਭਰ
ਠੰਡਾ ਪਾਣੀ ਅਤੇ ਬਰਫ਼ ਦੇ ਟੁਕੜੇ
ਬਣਾਉਣ ਦੀ ਵਿਧੀ :-
ਪੁਦੀਨੇ ਨੂੰ ਪੀਸੋ
- ਸਭ ਤੋਂ ਪਹਿਲਾਂ ਪੁਦੀਨੇ ਦੀਆਂ ਪੱਤੀਆਂ ਨੂੰ ਥੋੜ੍ਹਾ ਜਿਹਾ ਕੁੱਟ ਲਓ ਜਾਂ ਮਿਕਸੀ 'ਚ ਹਲਕਾ ਪੀਸ ਲਓ ਤਾਂ ਜੋ ਇਸ ਦਾ ਅਸਲੀ ਸੁਆਦ ਬਾਹਰ ਆ ਸਕੇ।
ਮਿਸ਼ਰਣ ਤਿਆਰ ਕਰੋ
- ਇਕ ਜੱਗ 'ਚ ਠੰਡਾ ਪਾਣੀ ਲਓ ਅਤੇ ਉਸ 'ਚ ਨਿੰਬੂ ਦਾ ਰਸ, ਖੰਡ (ਜਾਂ ਸ਼ਹਿਦ), ਕਾਲਾ ਨਮਕ ਅਤੇ ਜੀਰਾ ਪਾਊਡਰ ਮਿਲਾਓ।
ਪੁਦੀਨਾ ਮਿਲਾਓ
- ਹੁਣ ਇਸ 'ਚ ਤਿਆਰ ਕੀਤਾ ਹੋਇਆ ਪੁਦੀਨਾ ਪਾ ਦਿਓ ਅਤੇ ਚੰਗੀ ਤਰ੍ਹਾਂ ਹਿਲਾਓ।
ਸਰਵ ਕਰੋ
- ਗਲਾਸ 'ਚ ਬਰਫ਼ ਦੇ ਟੁਕੜੇ ਪਾਓ ਅਤੇ ਤਿਆਰ ਨਿੰਬੂ ਪਾਣੀ ਪਾ ਕੇ ਠੰਡਾ-ਠੰਡਾ ਸਰਵ ਕਰੋ।
ਇਸ ਦੇ ਫਾਇਦੇ :-
ਲੂ ਤੋਂ ਬਚਾਅ - ਇਹ ਭਿਆਨਕ ਗਰਮੀ ਵਿੱਚ ਲੂ ਲੱਗਣ ਤੋਂ ਬਚਾਉਂਦਾ ਹੈ।
ਪਾਚਨ 'ਚ ਮਦਦਗਾਰ - ਪੁਦੀਨਾ ਅਤੇ ਕਾਲਾ ਨਮਕ ਪੇਟ ਦੀਆਂ ਸਮੱਸਿਆਵਾਂ ਅਤੇ ਗੈਸ ਤੋਂ ਰਾਹਤ ਦਿਵਾਉਂਦੇ ਹਨ।
ਤੁਰੰਤ ਐਨਰਜੀ - ਇਹ ਥਕਾਵਟ ਦੂਰ ਕਰਕੇ ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ।
ਸਵੇਰੇ ਖਾਲੀ ਪੇਟ ਖਾਓ ਇਹ 3 ਚੀਜ਼ਾਂ ਅਤੇ ਬਿਨਾਂ ਮੇਕਅਪ ਦੇ ਪਾਓ ਚਮਕਦਾਰ ਚਿਹਰਾ
NEXT STORY