ਜਲੰਧਰ (ਬਿਊਰੋ) - ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ, ਜੋ ਪਿਆਰ ਅਤੇ ਵਿਸ਼ਵਾਸ ਨਾਲ ਕਾਇਮ ਰਹਿੰਦਾ ਹੈ। ਪਿਆਰ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਅਹਿਸਾਸ ਹੈ। ਪਤੀ-ਪਤਨੀ ਦੇ ਰਿਸ਼ਤੇ 'ਚ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਪਤੀ-ਪਤਨੀ ਦੇ ਰਿਸ਼ਤੇ 'ਚ ਪਿਆਰ ਹੈ ਤਾਂ ਉਹ ਜ਼ਿੰਦਗੀ ਦੀ ਹਰ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਹਨ। ਪਤੀ-ਪਤਨੀ ਦੇ ਰਿਸ਼ਤੇ 'ਚ ਕਦੇ ਪਿਆਰ ਤਾਂ ਕਦੇ ਲੜਾਈ ਝਗੜਾ ਹੋਣਾ ਸੁਭਾਵਿਕ ਗੱਲ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਸਮੇਂ ਬਹੁਤ ਮਾਮੂਲੀ ਜਿਹੀ ਗੱਲ ਝਗੜੇ ਦੀ ਵਜ੍ਹਾ ਬਣ ਜਾਂਦੀ ਹੈ, ਜਿਸ ਨਾਲ ਰਿਸ਼ਤਾ ਖ਼ਰਾਬ ਹੋ ਜਾਂਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ, ਜੋ ਪਤੀ-ਪਤਨੀ ਦੇ ਰਿਸ਼ਤੇ ’ਚ ਲੜਾਈ-ਝਗੜੇ ਦਾ ਕਾਰਨ ਬਣ ਜਾਂਦੀਆਂ ਹਨ। ਜੇਕਰ ਇਨ੍ਹਾਂ ਨੂੰ ਸੁਧਾਰ ਲਿਆ ਜਾਵੇ ਤਾਂ ਰਿਸ਼ਤਾ ਮਜ਼ਬੂਤ ਬਣ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
1. ਰੋਮਾਂਸ ਖ਼ਤਮ ਹੋਣਾ
ਪਤੀ-ਪਤਨੀ ਜਦੋਂ ਮਾਤਾ-ਪਿਤਾ ਬਣ ਜਾਂਦੇ ਹਾਂ ਤਾਂ ਜ਼ਿਹਿਰ ਹੈ ਕਿ ਉਨ੍ਹਾਂ 'ਚ ਰੋਮਾਂਸ ਖ਼ਤਮ ਹੋ ਜਾਂਦਾ ਹੈ। ਰੋਮਾਂਸ ਖ਼ਤਮ ਹੋਣ ਕਾਰਨ ਪਤੀ-ਪਤਨੀ ’ਚ ਝਗੜਾ ਹੋ ਜਾਂਦਾ ਹੈ। ਰਿਸ਼ਤੇ 'ਚ ਪਹਿਲਾਂ ਵਰਗਾ ਪਿਆਰ ਨਾ ਰਹਿਣ ਕਾਰਨ ਇਹ ਝਗੜੇ ਦਾ ਕਾਰਨ ਬਣਦਾ ਹੈ।
2. ਹਰ ਸਮੇਂ ਚਿੜਚਿੜੇ ਰਹਿਣਾ
ਇਹ ਸ਼ਿਕਾਇਤ ਤਾਂ ਹਰ ਪਤਨੀ ਨੂੰ ਆਪਣੇ ਪਤੀ ਤੋਂ ਹੁੰਦੀ ਹੈ ਕਿ ਉਹ ਹਰ ਸਮੇਂ ਚਿੜਚਿੜੇ ਰਹਿੰਦੇ ਹਨ। ਤੁਹਾਡਾ ਇਹੀ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨਾ ਝਗੜੇ ਦਾ ਕਾਰਨ ਬਣਦਾ ਹੈ।
3. ਸਰਪਰਾਈਜ਼ ਦੇਣਾ ਬੰਦ
ਵਿਆਹ ਦੇ ਕੁਝ ਸਮੇਂ ਬਾਅਦ ਪਤੀ ਆਪਣੀ ਪਤਨੀ ਨੂੰ ਸਰਪਰਾਈਜ਼ ਦੇਣਾ ਬੰਦ ਕਰ ਦਿੰਦੇ ਹਨ। ਅਜਿਹੇ 'ਚ ਜਨਾਨੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪਾਰਟਨਰ ਬਦਲ ਗਿਆ ਹੈ, ਜੋ ਕਿ ਰਿਸ਼ਤੇ 'ਚ ਝਗੜੇ ਦਾ ਕਾਰਨ ਬਣਦਾ ਹੈ।
4. ਛੁੱਟੀ ਨਾ ਲੈਣਾ
ਪਤਨੀ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਦਫ਼ਤਰ ਤੋਂ ਛੁੱਟੀ ਨਹੀਂ ਲੈਂਦੇ। ਇਹ ਛੋਟੀ ਜਿਹੀ ਗੱਲ ਅਕਸਰ ਪਤੀ-ਪਤਨੀ ਵਿਚਾਲੇ ਝਗੜੇ ਦਾ ਕਾਰਨ ਬਣ ਜਾਂਦੀ ਹੈ।
5. ਦੋਸਤਾਂ ਨੂੰ ਜ਼ਿਆਦਾ ਸਮਾਂ ਦੇਣਾ
ਛੁੱਟੀ ਤੋਂ ਬਾਅਦ ਦੋਸਤਾਂ ਨਾਲ ਇੰਜੁਆਏ ਕਰਨਾ ਸਹੀ ਹੈ ਪਰ ਆਪਣੀ ਪਤਨੀ ਨੂੰ ਸਮੇਂ ਨਾ ਦੇਣਾ ਗ਼ਲਤ ਹੈ। ਫੈਮਿਲੀ ਦੇ ਨਾਲ ਸਮਾਂ ਨਾ ਬਿਤਾਉਣਾ ਮਨਮੁਟਾਅ ਦੀ ਵਜ੍ਹਾ ਬਣਦਾ ਹੈ।
6. ਰੋਜ਼ ਇਕ ਹੀ ਡਿਸ਼
ਮਰਦ ਰੋਜ਼ਾਨਾ ਇਕ ਹੀ ਤਰ੍ਹਾਂ ਦੀ ਡਿਸ਼ ਖਾਣਾ ਪਸੰਦ ਨਹੀਂ ਕਰਦੇ ਪਰ ਜਨਾਨੀਆਂ ਨੂੰ ਸਮੱਸਿਆ ਹੁੰਦੀ ਹੈ ਕਿ ਉਹ ਰੋਜ਼ ਨਵਾਂ ਕੀ ਬਣਾਉਣ। ਇਹ ਸਮੱਸਿਆ ਵੀ ਪਤੀ-ਪਤਨੀ ਵਿਚਾਲੇ ਝਗੜੇ ਦਾ ਇਕ ਕਾਰਨ ਹੈ।
ਜੇਕਰ ਪਾਉਣਾ ਚਾਹੁੰਦੇ ਹੋ ਨਿਖਰਿਆ ਤੇ ਬੇਦਾਗ ਚਿਹਰਾ ਤਾਂ ਵਰਤੋ ਕੇਸਰ ਦੇ ਇਹ ਫੇਸਪੈਕ
NEXT STORY