ਵੈੱਬ ਡੈਸਕ - ਅਨਰਸੇ ਭਾਰਤ ਦੀ ਇਕ ਰਵਾਇਤੀ ਅਤੇ ਪ੍ਰਸਿੱਧ ਮਠਿਆਈ ਹੈ। ਇਹ ਬਾਹਰੋਂ ਹਲਕਾ ਕੁਰਕੁਰਾ ਅਤੇ ਅੰਦਰੋਂ ਬੇਹੱਦ ਨਰਮ ਜਾਂ ਜਾਲੀਦਾਰ ਹੁੰਦਾ ਹੈ।
ਸਮੱਗਰੀ :-
-ਛੋਟੇ ਚੌਲ - 300 ਗ੍ਰਾਮ, ਖੰਡ -100 ਗ੍ਰਾਮ, ਦਹੀਂ - 1 ਵੱਡਾ ਚੱਮਚ, ਬੇਕਿੰਗ ਪਾਊਡਰ - ਇਕ ਚੌਥਾਈ ਛੋਟਾ ਚੱਮਚ, ਤਿਲ- 25 ਗ੍ਰਾਮ, ਇਲਾਇਚੀ ਪਾਊਡਰ - ਸੁਆਦ ਅਨੁਸਾਰ, ਤਲਣ ਲਈ - ਘਿਓ
ਵਿਧੀ :-
1. ਚੌਲਾਂ ਨੂੰ ਸਾਫ਼ ਕਰ ਕੇ ਪਾਣੀ ਨਾਲ ਧੋ ਲਓ ਅਤੇ ਭਿਉਂ ਕੇ ਰੱਖ ਦਿਓ। ਚੌਲਾਂ ਨੂੰ ਦੋ ਦਿਨਾਂ ਤੱਕ ਭਿਉਂ ਕੇ ਰੱਖਣਾ ਹੈ, ਪਰ 24 ਘੰਟਿਆਂ ਬਾਅਦ ਪਾਣੀ ਬਦਲ ਦਿਓ।
2. ਚੋਲਾਂ ਵਿਚੋਂ ਪਾਣੀ ਕੱਢ ਦਿਓ ਅਤੇ ਚੰਗੀ ਤਰ੍ਹਾਂ ਧੋ ਕੇ ਸਾਫ ਕੱਪੜੇ ਉੱਤੇ ਛਾਂ ਵਿਚ ਪਾਣੀ ਸੁੱਕਣ ਤੱਕ (ਲਗਭਗ ਦੋ ਘੰਟਿਆਂ ਲਈ) ਫੈਲਾ ਦਿਓ। ਸੁੱਕ ਜਾਣ ਤੋਂ ਬਾਅਦ ਮਿਕਸੀ ਵਿਚ ਮੋਟੇ ਆਟੇ ਵਰਗਾ ਪੀਸ ਕੇ ਇਕ ਬਰਤਨ ਵਿਚ ਕੱਢ ਲਓ।
3. ਖੰਡ ਨੂੰ ਪੀਸ ਕੇ ਚੌਲਾਂ ਦੇ ਪਿਸੇ ਹੋਏ ਆਟੇ ਵਿਚ ਮਿਲਾ ਦਿਓ।
4. ਦਹੀਂ ਨੂੰ ਚੰਗੀ ਤਰ੍ਹਾਂ ਰਿੜਕ ਕੇ ਪਾਓ। ਇਸ ਵਿਚ ਬੇਕਿੰਗ ਪਾਊਡਰ ਮਿਲਾਓ ਅਤੇ ਇਸ ਮਿਸ਼ਰਣ ਨੂੰ ਸਖ਼ਤ ਆਟੇ ਵਾਂਗ ਗੁੰਨ੍ਹ ਲਓ।
5. ਆਟੇ ਨੂੰ ਹਲਕਾ ਖਮੀਰਾ ਹੋਣ ਲਈ 24 ਘੰਟਿਆਂ ਵਾਸਤੇ ਢਕ ਕੇ ਰੱਖ ਦਿਓ।
6. ਕੜਾਹੀ ਵਿਚ ਘਿਓ ਪਾ ਕੇ ਗਰਮ ਕਰੋ।
7. ਆਟੇ ਦੀਆਂ ਛੋਟੀਆਂ-ਛੋਟੀਆਂ ਲੋਈਆਂ ਬਣਾ ਕੇ ਗੋਲ ਕਰੋ ਅਤੇ ਤਿਲਾਂ ਵਿਚ ਲਪੇਟ ਕੇ ਕੜਾਹੀ ਵਿਚ ਪਾਓ। ਇਨ੍ਹਾਂ ਨੂੰ ਹਲਕਾ ਭੂਰਾ ਹੋਣ ਤੱਕ ਤਲ ਲਓ।
ਤਾਜ਼ੇ ਅਤੇ ਗਰਮ-ਗਰਮ ਪਰੋਸੋ। ਠੰਢੇ ਹੋਣ ਤੋਂ ਬਾਅਦ ਇਨ੍ਹਾਂ ਨੂੰ ਹਵਾ ਬੰਦ ਡੱਬੇ ਵਿਚ ਭਰ ਕੇ ਰੱਖੋ।
ਵਿਆਹਾਂ ਦੇ ਸ਼ੁੱਭ ਮਹੂਰਤਾਂ ਦੀ ਉਡੀਕ ਹੋਈ ਖਤਮ ! ਇਸ ਦਿਨ ਤੋਂ ਵੱਜਣਗੀਆਂ ਸ਼ਹਿਨਾਈਆਂ , ਜਾਣੋ ਸ਼ੁੱਭ ਸਮਾਂ
NEXT STORY