ਅੰਮ੍ਰਿਤਸਰ (ਜ.ਬ)- ਕਿਹਾ ਜਾਂਦਾ ਹੈ ਕਿ ਗਹਿਣਿਆਂ ਤੋਂ ਬਿਨਾਂ ਔਰਤ ਦਾ ਮੇਕਅੱਪ ਅਧੂਰਾ ਹੁੰਦਾ ਹੈ ਅਤੇ ਜਦੋਂ ਅਸੀਂ ਭਾਰਤੀ ਔਰਤਾਂ ਦੀ ਗੱਲ ਕਰੀਏ ਤਾਂ ਭਾਰਤੀ ਔਰਤਾਂ ਗਹਿਣਿਆਂ ਨੂੰ ਬਹੁਤ ਤਰਜੀਹ ਦਿੰਦੀਆਂ ਹਨ। ਭਾਵੇਂ ਕੋਈ ਵੀ ਖਾਸ ਮੌਕਾ ਹੋਵੇ ਜਾਂ ਆਮ। ਭਾਰਤੀ ਔਰਤਾਂ ਆਪਣੀ ਦਿੱਖ ਨੂੰ ਪੂਰਾ ਕਰਨ ਲਈ ਯਕੀਨੀ ਤੌਰ ’ਤੇ ਆਪਣੇ ਪਹਿਰਾਵੇ ਵਿਚ ਗਹਿਣਿਆਂ ਨੂੰ ਸ਼ਾਮਲ ਕਰਦੀਆਂ ਹਨ, ਕਿਉਂਕਿ ਜਿੱਥੇ ਔਰਤਾਂ ਦੀ ਸੁੰਦਰਤਾ ਵਿਚ ਉਨ੍ਹਾਂ ਦਾ ਪਹਿਰਾਵਾ, ਫੁਟਵੀਅਰ, ਹੈਂਡਬੈਗ ਆਦਿ ਆਪਣੀ ਇਕ ਭੂਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ ਜਦੋਂ ਗਹਿਣਿਆਂ ਦੀ ਗੱਲ ਆਉਂਦੀ ਹੈ ਤਾਂ ਗਹਿਣੇ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ ਜੋ ਉਨ੍ਹਾਂ ਦੀ ਸੁੰਦਰਤਾ ਨੂੰ ਵਧਾਉਂਦੇ ਹਨ।
ਅੱਜ ਕੱਲ ਦੀ ਗੱਲ ਕਰੀਏ ਤਾਂ ਔਰਤਾਂ ਗਹਿਣਿਆਂ ਵਿਚ ਮੁੰਦਰੀਆਂ ਨੂੰ ਬਹੁਤ ਤਰਜੀਹ ਦਿੰਦੀਆਂ ਹਨ, ਕਿਉਂਕਿ ਗਹਿਣਿਆਂ ਵਿਚ ਮੁੰਦਰੀਆਂ ਇਕ ਅਜਿਹੀ ਕਿਸਮ ਦਾ ਗਹਿਣਾ ਹੈ, ਜਿਸ ਨੂੰ ਪਹਿਨਣ ਨਾਲ ਕਿਸੇ ਹੋਰ ਗਹਿਣੇ ਨੂੰ ਪਾਉਣ ਦੀ ਲੋੜ ਨਹੀਂ ਹੁੰਦੀ ਹੈ, ਸਿਰਫ ਮੁੰਦਰੀਆਂ ਨੂੰ ਆਪਣਾ ਹਿੱਸਾ ਬਣਾ ਕੇ ਪਹਿਰਾਵੇ ਵਿਚ ਔਰਤਾਂ ਦੀ ਦਿੱਖ ਸੰਪੂਰਨ ਦਿਖਾਈ ਦੇਣ ਲੱਗਦੀ ਹੈ।
ਅੰਮ੍ਰਿਤਸਰ ਦੀਆਂ ਔਰਤਾਂ ਵੀ ਗਹਿਣਿਆਂ ਨੂੰ ਬਹੁਤ ਮਹੱਤਵ ਦਿੰਦੀਆਂ ਹਨ। ਇਸੇ ਤਰ੍ਹਾਂ ਮੁੰਦਰੀਆਂ ਦੇ ਰੁਝਾਨ ਨੂੰ ਕਾਫੀ ਜ਼ਿਆਦਾ ਪਸੰਦ ਕਰਦੀਆਂ ਹਨ। ਅੱਜ ਕੱਲ ਉਹ ਵੱਖ-ਵੱਖ ਪਾਰਟੀ ਫੰਕਸ਼ਨਾਂ ਵਿੱਚ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਮੁੰਦਰੀਆਂ ਪਾਉਦੀਆਂ ਨਜ਼ਰ ਆਉਂਦੀਆਂ ਹਨ। ਜਗ ਬਾਣੀ ਟੀਮ ਨੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਵਾਲੀਆਂ ਅੰਮ੍ਰਿਤਸਰ ਦੀਆਂ ਔਰਤਾਂ ਦੀਆਂ ਤਸਵੀਰਾਂ ਆਪਣੇ ਕੈਮਰਿਆਂ ਵਿੱਚ ਕੈਦ ਕੀਤੀਆਂ।
ਗਰਮੀਆਂ ’ਚ ਔਰਤਾਂ ਦੀ ਪਹਿਲੀ ਪਸੰਦ ਵੈਸਟਰਨ ਆਊਟਫਿਟਸ
NEXT STORY