ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਵਿਚ ਰਾਜ ਕਰਦੀ ਆਮ ਆਦਮੀ ਪਾਰਟੀ ਨੇ 2027 ਦੀਆਂ ਵਿਧਾਨ ਚੋਣਾਂ ਲਈ 92 ਵਿਧਾਇਕਾਂ ਚੋਂ 40 ਹਲਕਿਆਂ ਦੇ ਮੌਜੂਦਾ ਵਿਧਾਇਕਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਪਹਿਲੀ ਲਿਸਟ ਰਾਹੀ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ। ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਦੇ ਆਦੇਸ਼ ’ਤੇ ਪੰਕਜ ਗੁਪਤਾ ਕੌਮੀ ਸੈਕਟਰੀ ਆਮ ਆਦਮੀ ਵੱਲੋਂ ਜਾਰੀ ਕੀਤੀ ਲਿਸਟ ਵਿਚ ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਨਾਲ ਸਬੰਧਤ 14 ਸੀਟਾਂ ਚੋਂ 7 ਮੌਜੂਦਾ ਵਿਧਾਇਕਾਂ ਨੂੰ ਟਿਕਟ ਦੀ ਹਰੀ ਝੰਡੀ ਮਿਲ ਗਈ ਹੈ, ਪਰ ਦੋ ਵਜ਼ੀਰਾਂ ਅਤੇ ਪੰਜ ਵਿਧਾਇਕਾਂ ਦੀ ਟਿਕਟ ’ਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਿਆਸੀ ਪੇਚਾ ਫਸ ਗਿਆ ਹੈ।
ਖਾਸ ਕਰਕੇ ਦੋ ਵਜ਼ੀਰਾਂ ਦੀ ਟਿਕਟ ਦਾ ਪਹਿਲੀ ਲਿਸਟ ਵਿਚ ਨਾਂ ਨਾ ਆਉਣਾ ਸੁਭਾਵਿਕ ਚਰਚਾ ਦਾ ਵਿਸ਼ਾ ਬਣਨਾ ਹੀ ਸੀ। ਪਰ 5 ਹਲਕਿਆਂ ਦੇ ਵਿਧਾਇਕਾਂ ਨੂੰ ਵੀ ਪਹਿਲੀ ਲਿਸਟ ਵਿਚ ਥਾਂ ਨਹੀ ਮਿਲੀ ਜਿਨਾਂ ’ਚ ਸਾਹਨੇਵਾਲ ਤੋਂ ਮੁੰਡੀਆਂ, ਖੰਨੇ ਤੋਂ ਸੋਂਧ ਅਤੇ ਮੌਜੂਦਾ ਪੰਜ ਵਿਧਾਇਕਾਂ ਦੇ ਹਲਕੇ ਦਾਖਾ, ਜਗਰਾਓਂ, ਰਾਏਕੋਟ, ਗਿਲ, ਦੱਖਣੀ ਫਿਲਹਾਲ ਇਥੋਂ ਦੇ ਵਿਧਾਇਕ ਜਾਂ ਹਲਕਾ ਇੰਚਾਰਜ ਅਜੇ ਟਿਕਟ ਦੇ ਸਿਆਸੀ ਪਾੜੇ ਚੋਂ ਬਾਹਰ ਹਨ। ਜਿਨ੍ਹਾਂ ਨੂੰ ਟਿਕਟ ਦੀ ਹਰੀ ਝੰਡੀ ਮਿਲ ਗਈ ਹੈ ਉਨ੍ਹਾਂ 'ਚ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ, ਉੱਤਰੀ ਤੋਂ ਚੌਧਰੀ ਬੱਗਾ, ਆਤਮ ਨਗਰ ਤੋਂ ਸਿੱਧੂ, ਲੁਧਿਆਣਾ ਸੈਂਟਰਲ ਤੋਂ ਪੱਪੀ, ਪੂਰਬੀ ਤੋਂ ਭੋਲਾ ਗਰੇਵਾਲ ਜੋ ਮੌਜੂਦਾ ਵਿਧਾਇਕ ਹਨ, ਨੂੰ ਟਿਕਟ ਦੀ ਹਾਂ ਹੋ ਗਈ ਹੈ। ਕੇਵਲ ਦੱਖਣੀ ਹਲਕੇ ਤੋਂ ਬੀਬੀ ਛੀਨਾ ਦੀ ਟਿਕਟ ਦਾ ਐਲਾਨ ਨਹੀਂ ਹੋਇਆ। ਜਦੋਂ ਕਿ ਪਾਇਲ ਤੋਂ ਗਿਆਸਪੁਰਾ, ਸਮਰਾਲੇ ਤੋਂ ਦਿਆਲਪੁਰਾ ਨੂੰ ਵੀ ਟਿਕਟ ਦੀ ਹਰੀ ਝੰਡੀ ਮਿਲ ਗਈ ਹੈ। ਬਾਕੀ ਦੇਖਦੇ ਹਾ ਕਿ ਇਨ੍ਹਾਂ 'ਚੋਂ ਦੂਜੀ ਲਿਸਟ ’ਚ ਕਿਸ ਕਿਸ ਦਾ ਨਾਂ ਆਉਂਦਾ ਹੈ ਤੇ ਟਿਕਟ ਦੀ ਹਰੀ ਝੰਡੀ ਮਿਲਦੀ ਹੈ ਜਾਂ ਫਿਰ ਨਵੇਂ ਚਿਹਰੇ ਲਿਆਂਦੇ ਜਾਂਦੇ ਹਨ।
ਟਲ ਗਈ ਪੰਜਾਬੀ ਮੁੰਡਿਆਂ ਦੀ ਫਾਂਸੀ ! ਸਾਊਦੀ ਅਰਬ ਦੀ ਅਦਾਲਤ ਨੇ ਸਜ਼ਾ 'ਤੇ ਲਾਈ ਰੋਕ
NEXT STORY