ਖੰਨਾ (ਸੁਖਵਿੰਦਰ ਕੌਰ)-ਸਵਰਨ ਜਾਤੀ ਬਿੱਲ ਹੀ ਆਗਾਮੀ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ ਅਤੇ ਕੇਂਦਰ ਵਿਚ ਦੁਬਾਰਾ ਭਾਜਪਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਬਣੇਗੀ। ਇਹ ਪ੍ਰਗਟਾਵਾ ਅੱਜ ਇੱਥੇ ਭਾਜਪਾ ਖੰਨਾ ਮੰਡਲ ਦੀ ਮੀਟਿੰਗ ਦੌਰਾਨ ਮੰਡਲ ਪ੍ਰਧਾਨ ਦਿਨੇਸ਼ ਵਿਜ ਨੇ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਵਰਨ ਜਾਤੀ ਵਿਚ ਰਾਖਵਾਂਕਰਨ ਦੌਰਾਨ ਆਰਥਿਕ ਤੌਰ ’ਤੇ ਪੱਛਡ਼ੇ ਲੋਕਾਂ ਲਈ 10 ਫੀਸਦੀ ਰਾਖਵਾਂਕਰਨ ਨੂੰ ਲੋਕ ਸਭਾ ਤੋਂ ਬਾਅਦ ਰਾਜ ਸਭਾ ਵਿਚ ਵੀ ਕਾਂਗਰਸ ਦੇ ਵਿਰੋਧ ਦੇ ਬਾਵਜੂਦ ਪਾਸ ਕਰ ਕੇ ਕਾਨੂੰਨ ਬਣਾ ਦਿੱਤਾ ਗਿਆ ਹੈ, ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਕਫ਼ਨ ਵਿਚ ਆਖਰੀ ਕਿੱਲ ਦਾ ਕੰਮ ਕਰੇਗਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸਵਰਨ ਸਮਾਜ ਦੀ ਇਸ ਮੰਗ ਨੂੰ ਕਾਂਗਰਸ ‘ਨਜ਼ਰਅੰਦਾਜ਼’ ਕਰਦੀ ਆਈ ਹੈ, ਜਿਸ ਨੂੰ ਮੋਦੀ ਸਰਕਾਰ ਨੇ ਅਖੀਰ ਪੂਰਾ ਕਰ ਦਿੱਤਾ ਹੈ, ਜਿਸ ਨਾਲ ਸਵਰਨ ਸਮਾਜ ਵਿਚ ਭਾਰੀ ਖੁਸ਼ੀ ਦੀ ਲਹਿਰ ਦੌਡ਼ ਗਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਦਲਿਤ ਸਮਾਜ ਵੀ ਕਾਫੀ ਖੁਸ਼ ਤੇ ਪ੍ਰਭਾਵਿਤ ਹੋਇਆ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ, ਉਥੇ ਨੌਜਵਾਨ ਵਰਗ ਇਸ ਨਾਲ ਭਵਿੱਖ ਨੂੰ ਲੈ ਕੇ ਹੋਰ ਆਸਵੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਭਾਰਤ ਦਾ ਨੌਜਵਾਨ ਵਰਗ ਅਹਿਮ ਰੋਲ ਅਦਾ ਕਰੇਗਾ, ਜੋ ਕਿ ਦੁਬਾਰਾ ਮੋਦੀ ਨੂੰ ਹੀ ਦੇਸ਼ ਦੀ ਵਾਗਡੋਰ ਸੰਭਾਲਣ ਲਈ ਉਤਸ਼ਾਹਿਤ ਹੈ। ਇਸ ਮੌਕੇ ਕੌਂਸਲਰ ਸਰਵਦੀਪ ਸਿੰਘ ਕਾਲੀਰਾਓ, ਬਬਲਾ ਮਹਿਤਾ, ਅਨੂਪ ਸ਼ਰਮਾ, ਜਸਪਾਲ ਸਿੰਘ ਕਾਲੀਰਾਓ ਆਦਿ ਹਾਜ਼ਰ ਸਨ।
ਐੱਸ. ਜੀ. ਬੀ. ਫਾਊਂਡੇਸ਼ਨ ਦੇ ਕਾਰਜਾਂ ਤੋਂ ਸਮਾਜ ਸੇਵਾ ਦੀ ਸੇਧ ਮਿਲਦੀ : ਜੱਜ
NEXT STORY