ਅਹਿਮਦਗੜ੍ਹ (ਤਾਇਲ)- ਅਹਿਮਦਗੜ੍ਹ ਵਿਚ ਕਾਰ ਸਵਾਰ ਨਕਾਬਪੋਸ਼ ਕਿਡਨੈਪਰਾਂ ਨੇ ਦਿਨ-ਦਿਹਾੜੇ 12 ਸਾਲ ਦਾ ਬੱਚਾ ਅਗਵਾ ਕਰ ਲਿਆ ਪਰ ਕੁਝ ਘੰਟਿਆਂ ਬਾਅਦ ਹੀ ਬੱਚਾ ਸਹੀ ਸਲਾਮਤ ਪਰਿਵਾਰ ਤਕ ਪਹੰਚਣ ’ਤੇ ਪਰਿਵਾਰ ਨੇ ਸੁਖ ਦਾ ਸਾਹ ਲਿਆ।
ਜਾਣਕਾਰੀ ਅਨੁਸਾਰ ਹਿੰਦ ਹਸਪਤਾਲ ਦੇ ਪਿਛਲੇ ਪਾਸੇ ਸੋਨੇ ਦਾ ਕੰਮ ਕਰਦੇ ਪਰਿਵਾਰ ਦਾ 12 ਸਾਲ ਦਾ ਬੱਚਾ ਡੇਢ ਵਜੇ ਆਪਣੀ ਚਾਚੀ ਨਾਲ ਸਕੂਟਰੀ ’ਤੇ ਉੱਥੇ ਮੌਜੂਦ ਬੁੱਕ ਬੈਂਕ ਤੋਂ ਕਿਤਾਬ ਲੈਣ ਗਿਆ ਸੀ ਕਿ ਅਚਾਨਕ ਪਿੱਛੋਂ ਆਈ ਚਿੱਟੇ ਰੰਗ ਦੀ ਕਾਰ ਵਿਚੋਂ ਉੱਤਰੇ ਨਕਾਬਪੋਸ਼ ਨੌਜਵਾਨ ਨੇ ਚਾਚੀ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਬੱਚੇ ਨੂੰ ਸਾਥੀਆਂ ਨਾਲ ਗੱਡੀ ਵਿਚ ਅਗਵਾ ਕਰ ਕੇ ਲੈ ਗਿਆ। ਨਾਲ ਦੀ ਨਾਲ ਹੀ ਕਿਡਨੈਪਰ ਨੇ ਬੱਚੇ ਦੀ ਚਾਚੀ ਨੂੰ ਫਿਰੌਤੀ ਅਤੇ ਧਮਕੀਆਂ ਸਬੰਧੀ ਕਾਗਜ਼ ਵੀ ਫੜਾਏ ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਲੋਕਾਂ ਤੋਂ ਪਤਾ ਚੱਲਿਆ ਹੈ ਕਿ ਇਹ ਕਾਰ 1 ਘੰਟਾ ਸ਼ਹਿਰ ਵਿਚ ਹੀ ਘੁੰਮਦੀ ਰਹੀ ਅਤੇ ਪੋਹੀੜ ਵਾਲੇ ਪਾਸੇ ਨੂੰ ਵੀ ਗਈ। ਇਤਫਾਕ ਹੈ ਕਿ ਲੋਕਲ ਪੁਲਸ ਅਤੇ ਉੱਚ ਅਧਿਕਾਰੀ ਇਸ ਘਟਨਾ ਤੋਂ ਅਣਜਾਣ ਸਨ। ਸਗੋਂ ਪੁਲਸ ਦੇ ਸੀ. ਆਈ. ਡੀ. ਮਹਿਕਮੇ ਦੇ ਇੰਸ . ਕ੍ਰਿਪਾਲ ਸਿੰਘ ਨੇ ਪਤਾ ਲੱਗਦਿਆਂ ਹੀ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਸ਼ਹਿਰ ਦੇ ਆਲੇ-ਦੁਆਲੇ ਦੀ ਨਾਕਾਬੰਦੀ ਕਰਵਾ ਦਿੱਤੀ, ਜਿਸ ਕਾਰਨ ਫੜੇ ਜਾਣ ਦੇ ਡਰੋਂ ਕਿਡਨੈਪਰ ਬੱਚੇ ਨੂੰ ਪੋਹੀੜ ਰੋੜ ’ਤੇ ਛੱਡ ਕੇ ਫਰਾਰ ਹੋ ਗਏ।
ਬੱਚੇ ਨੇ ਕਿਸੇ ਰਾਹਗੀਰ ਦੇ ਮੋਬਾਈਲ ਫੋਨ ਤੋਂ ਆਪਣੇ ਘਰ ਫੋਨ ਕਰ ਕੇ ਆਪਣੇ ਬਾਰੇ ਦੱਸਿਆ ਤਾਂ ਬੱਚੇ ਦੇ ਪਰਿਵਾਰਕ ਮੈਂਬਰ ਬੱਚੇ ਨੂੰ ਘਰ ਲੈ ਕੇ ਆਏ। ਇਸ ਦੌਰਾਨ ਹੀ ਐੱਸ. ਪੀ. ਰਾਜਨ ਸ਼ਰਮਾ ਵੀ ਬੱਚੇ ਦੇ ਘਰ ਪਹੁੰਚ ਗਏ। ਬੱਚੇ ਨੇ ਦੱਸਿਆ ਕਿ ਕਿਡਨੈਪਰਾਂ ਨੇ ਮੈਨੂੰ ਥੱਪੜ ਵੀ ਮਾਰੇ ਤੇ ਚਾਕੂ ਨਾਲ ਡਰਾਇਆ ਤੇ ਮੇਰੀਆਂ ਅੱਖਾਂ ’ਤੇ ਵੀ ਪੱਟੀ ਬੰਨ੍ਹ ਦਿੱਤੀ।
ਕਿਡਨੈਪਰਾਂ ਵਲੋਂ ਜੋ ਫਿਰੌਤੀ ਸਬੰਧੀ ਲਿਖਿਆ ਗਿਆ ਹੈ ਉਹ ਅਚੰਭਾ ਬਣਿਆ ਹੋਇਆ ਹੈ ਕਿ 4 ਕਿਲੋ ਸੋਨਾ ਆਦਿ ਦੀ ਹੀ ਮੰਗ ਕਿਉਂ ਕੀਤੀ ਗਈ। ਇਸ ਘਟਨਾ ਸਬੰਧੀ ਜੇਕਰ ਪੁਲਸ ਅਧਿਕਾਰੀ ਬਾਰੀਕੀ ਨਾਲ ਜਾਂਚ ਕਰਨ ਤਾਂ ਹੈਰਾਨੀਜਨਕ ਖੁਲਾਸੇ ਹੋ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਵੱਲੋਂ ਗੈਂਗਸਟਰਾਂ ਦੇ ਗੁਰਗਿਆਂ ਦਾ Encounter! 3 ਜਣੇ ਹਥਿਆਰਾਂ ਸਣੇ ਗ੍ਰਿਫਤਾਰ
NEXT STORY