ਮੁੰਬਈ- ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਤੇ ਔਰਤਾਂ ਵੀ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਨਾਲ-ਨਾਲ ਕੂਲ ਅਤੇ ਸਟਾਈਲਿਸ਼ ਲੁਕ ਦੇਵੇ। ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਕੱਟ ਅਤੇ ਵਰਕ ਵਾਲੀ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ। ਅੱਜਕੱਲ ਜ਼ਿਆਦਾਤਰ ਮੁਟਿਆਰਾਂ ਨੂੰ ਅਜਿਹੇ ਡਰੈੱਸ ਪਸੰਦ ਆ ਰਹੇ ਹਨ ਜਿਨ੍ਹਾਂ ਦਾ ਡਿਜ਼ਾਈਨ ਯੂਨੀਕ ਹੋਵੇ। ਇਹੋ ਕਾਰਨ ਹੈ ਕਿ ਕਈ ਮੁਟਿਆਰਾਂ ਨੂੰ ਹੈਂਕਰਚੀਫ ਹੇਮ ਵਾਲੀ ਡ੍ਰੈਸਿਜ਼ ਬਹੁਤ ਪਸੰਦ ਆ ਰਹੀਆਂ ਹਨ। ਇਨ੍ਹਾਂ ਦਾ ਯੂਨੀਕ ਡਿਜ਼ਾਈਨ ਇਨ੍ਹਾਂ ਡ੍ਰੈਸਿਜ਼ ਨੂੰ ਖਾਸ ਬਣਾਉਂਦਾ ਹੈ।
ਹੈਂਕਰਚੀਫ ਡ੍ਰੈਸਿਜ਼ ਵਿਚ ਮੁਟਿਆਰਾਂ ਨੂੰ ਲਾਂਗ ਡਰੈੱਸ, ਸ਼ਾਰਟ ਡਰੈੱਸ, ਟਾਪ, ਕੁੜਤੀ ਅਤੇ ਤਰ੍ਹਾਂ-ਤਰ੍ਹਾਂ ਦੀਆਂ ਫਰਾਕਾਂ ਵਿਚ ਦੇਖਿਆ ਜਾ ਸਕਦਾ ਹੈ। ਹੈਂਕਰਚੀਫ ਡਰੈੱਸ ਇਕ ਅਜਿਹੀ ਡਰੈੱਸ ਹੈ ਜਿਸਦੀ ਹੇਮਲਾਈਨ ਕਈ ਕੋਨਿਆਂ ਵਾਲੀ ਹੁੰਦੀ ਹੈ, ਜੋ ਇਕ ਰੂਮਾਲ ਦੇ ਆਕਾਰ ਵਾਂਗ ਦਿਖਦੀ ਹੈ ਇਸ ਲਈ ਇਸਨੂੰ ਹੈਂਕਰਚੀਫ ਡਰੈੱਸ ਕਹਿੰਦੇ ਹਨ। ਇਨ੍ਹਾਂ ਡ੍ਰੈਸਿਜ਼ ਦੀ ਹੇਮਲਾਈਨ ਤਿਰਛੇ ਕੱਟੇ ਹੋਏ ਹਿੱਸਿਆਂ ਨਾਲ ਬਣਾਈ ਜਾਂਦੀ ਹੈ, ਜਿਸ ਨਾਲ ਵੱਖਰੀ-ਵੱਖਰੀ ਲੰਬਾਈ ਦੇ ਪੈਨਲ ਬਣਦੇ ਹਨ ਜਿਨ੍ਹਾਂ ਇਕੱਠੇ ਸਿਲਾਈ ਕਰ ਕੇ ਹੇਮ ਬਣਾਇਆ ਜਾਂਦਾ ਹੈ। ਇਹ ਡ੍ਰੈਸਿਜ਼ ਵੱਖ-ਵੱਖ ਤਰੀਕਿਆਂ ਨਾਲ ਡਿਜ਼ਾਈਨ ਕੀਤੇ ਜਾਂਦੇ ਹਨ ਜਿਵੇਂ ਸਕੁਵਾਇਰ, ਰੈਕਟੈਂਗੂਲਰ, ਸਰਕਲ ਜਾਂ ਹੋਰ ਆਕਾਰਾਂ ਵਿਚ। ਇਹ ਡ੍ਰੈਸਿਜ਼ ਕਈ ਟਾਈਪ ਵਿਚ ਆਉਂਦੀ ਹੈ ਜਿਵੇਂ ਪਲੇਨ, ਪ੍ਰਿੰਟਿਡ ਅਤੇ ਐਂਬ੍ਰਾਈਡਿਡ। ਮੁਟਿਆਰਾਂ ਕੈਜੂਅਲੀ ਵਰਗੇ ਸ਼ਾਪਿੰਗ, ਪਿਕਨਿਕ, ਆਊਟਿੰਗ ਆਦਿ ਵਿਚ ਪ੍ਰਿੰਟਿਡ ਹੈਂਕਰਚੀਫ ਫਰਾਕ ਜਾਂ ਹੋਰ ਡ੍ਰੈਸਿਜ਼ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਦਾ ਡਿਜ਼ਾਈਨ ਅਤੇ ਤਰ੍ਹਾਂ-ਤਰ੍ਹਾਂ ਦਾ ਪ੍ਰਿੰਟ ਮੁਟਿਆਰਾਂ ਨੂੰ ਕੂਲ ਅਤੇ ਸਮਾਰਟ ਲੁਕ ਦਿੰਦਾ ਹੈ। ਖਾਸ ਮੌਕਿਆਂ ਦੌਰਾਨ ਮੁਟਿਆਰਾਂ ਨੂੰ ਹੈਂਕਰਚੀਫ ਲਾਂਗ ਐਂਬ੍ਰਾਈਡਿਡ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ।
ਇਹ ਡ੍ਰੈਸਿਜ਼ ਆਪਣੇ ਡਿਜ਼ਾਈਨ ਅਤੇ ਐਂਬ੍ਰਾਇਡਰੀ ਕਾਰਨ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੇ ਹਨ। ਹੈਂਕਰਚੀਫ ਡਰੈੱਸ ਆਮ ਤੌਰ ’ਤੇ ਹਲਕੇ ਫੈਬਰਿਕ ਨਾਲ ਬਣਾਏ ਜਾਂਦੇ ਹਨ। ਮੁਟਿਆਰਾਂ ਹੈਂਕਰਚੀਫ ਹੇਮਲਾਈਨ ਵਾਲੇ ਟਾਪ ਅਤੇ ਕੁੜਤੀ ਨੂੰ ਤਰ੍ਹਾਂ-ਤਰ੍ਹਾਂ ਦੇ ਬਾਟਮ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਇਨ੍ਹਾਂ ਡ੍ਰੈਸਿਜ਼ ਨਾਲ ਸਟਾਲ, ਕੈਪ, ਵਾਚ, ਸਨਗਲਾਸਿਜ਼, ਬੈਗ, ਪਰਸ ਆਦਿ ਨੂੰ ਕੈਰੀ ਕਰਨਾ ਪਸੰਦ ਕਰਦੀਆਂ ਹਨ। ਇਨ੍ਹਾਂ ਨਾਲ ਫੁੱਟਵੀਅਰ ਵਿਚ ਮੁਟਿਆਰਾਂ ਨੂੰ ਹੀਲਸ, ਸ਼ੂਜ, ਸੈਂਡਲ ਅਾਦਿ ਪਹਿਨੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਸੁੰਦਰ ਬਣਾਉਂਦਾ ਹੈ। ਇਨ੍ਹਾਂ ਡ੍ਰੈਸਿਜ਼ ਦੇ ਨਾਲ ਮੁਟਿਆਰਾਂ ਹੇਅਰ ਸਟਾਈਲ ਵਿਚ ਜ਼ਿਆਦਾਤਰ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ। ਕੁਝ ਮੁਟਿਆਰਾਂ ਨੂੰ ਮੈੱਸੀ ਬਨ ਅਤੇ ਹਾਫ ਪੋਨੀ ਕੀਤੇ ਵੀ ਦੇਖਿਆ ਜਾ ਸਕਦਾ ਹੈ।
ਘੱਟ ਸੌਣ ਤੋਂ ਜ਼ਿਆਦਾ ਖਤਰਨਾਕ ਹੈ ਜ਼ਿਆਦਾ ਸੌਣ ਦੀ ਆਦਤ ! ਸਰੀਰ ਨੂੰ ਆ ਘੇਰਦੀਆਂ ਹਨ ਕਈ ਗੰਭੀਰ ਬਿਮਾਰੀਆਂ
NEXT STORY