ਖੰਨਾ (ਸੁਖਵਿੰਦਰ ਕੌਰ)- ਅੱਜ ਸਥਾਨਕ ਰੇਲਵੇ ਰੋਡ ਚੌਕ ਵਿਖੇ ਗਗਨ ਸਪੋਰਟਸ ਤੇ ਫਿਟਨੈੱਸ ਸੈਂਟਰ ਵਿਚ ਆਰਟ ਆਫ ਲਿਵਿੰਗ ਦਾ 4 ਦਿਨਾ ਵੈੱਲਨੈੱਸ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ਨੂੰ ਜਲੰਧਰ ਤੋਂ ਆਏ ਪ੍ਰੇਰਕ ਅੰਮ੍ਰਿਤ ਹਾਂਸ (ਐੱਸ. ਟੀ. ਸੀ.) ਨੇ ਸ਼ੁਰੂ ਕੀਤਾ। ਉਨ੍ਹਾਂ ਸਿਹਤਮੰਦ ਤੇ ਸੁੰਦਰ ਜੀਵਨ ਦੀ ਸ਼ੈਲੀ ਨੂੰ ਸਮਝਾਇਆ। ਇਸ ਮੌਕੇ ਯੋਗ ਅਤੇ ਵੀਡੀਓ ਦੇ ਮਾਧਿਅਮ ਨਾਲ ਸਾਰਿਆਂ ਨੂੰ ਸਿਹਤਮੰਦ ਰਹਿਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਸਪੋਰਟਸ ਕੋਚ ਗਗਨਦੀਪ ਸਿੰਘ ਅਤੇ ਐਡਵੋਕੇਟ ਮੁਨੀਸ਼ ਥਾਪਰ ਦਾ ਇਸ ਵਿਚ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ ਅਤੇ ਟੈਨਿਸ ਦੇ ਮੁਕਾਬਲੇ ਜਿਹਡ਼ੇ ਕਿ 12 ਤੇ 13 ਜਨਵਰੀ ਨੂੰ ਹੋਣੇ ਹਨ, ਉਨ੍ਹਾਂ ਬਾਰੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਚੰਦਰ ਕਲਾ ਰਿੰਕੂ, ਸਵਰਨਜੀਤ ਕੌਰ, ਰਜਤ ਖੁਰਾਣਾ, ਕਰਨ ਅਰੋਡ਼ਾ ਤੇ ਰਾਜ ਸਿੰਗਲਾ ਆਦਿ ਹਾਜ਼ਰ ਸਨ।
ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ 15 ਨੂੰ
NEXT STORY