ਲੁਧਿਆਣਾ (ਭਗਵੰਤ)- ਮਿਲਕ ਯੂਨੀਅਨ ਲੁਧਿਆਣਾ ਵਲੋਂ ਸਾਲ 2016-17 ਅਤੇ 18 ਦਾ ਆਮ ਇਜਲਾਸ ਕਰਵਾਇਆ ਗਿਆ। ਇਸ ਦੌਰਾਨ ਮਿਲਕ ਯੂਨੀਅਨ ਨਾਲ ਜੁਡ਼ੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ’ਚੋਂ 500 ਦੇ ਕਰੀਬ ਪ੍ਰਤੀਨਿਧੀ ਸ਼ਾਮਲ ਹੋਏ। ਵੇਰਕਾ ਲੁਧਿਆਣਾ ਡੇਅਰੀ ਵਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਲਈ 2 ਕਰੋਡ਼ 7 ਲੱਖ ਰੁਪਏ ਬੌਨਸ ਵਜੋਂ ਰੱਖੇ ਗਏ। ਇਸ ਤੋਂ ਇਲਾਵਾ 1.32 ਕਰੋਡ਼ ਰੁਪਏ ਹਿੱਸਾ ਪੂੰਜੀ ਵਜੋਂ ਸਭਾਵਾਂ ਲਈ ਰਾਖਵੇਂ ਰੱਖੇ ਗਏ। ਇਸ ਸਮਾਗਮ ਦੌਰਾਨ ਵੇਰਕਾ ਲੁਧਿਆਣਾ ਡੇਅਰੀ ਦੇ ਚੇਅਰਮੈਨ ਭੁਪਿੰਦਰ ਸਿੰਘ ਕੁਲਾਰ ਨੇ ਦੱਸਿਆ ਕਿ ਵੇਰਕਾ ਲੁਧਿਆਣਾ ਡੇਅਰੀ ਵਲੋਂ ਦੁੱਧ ਉਤਪਾਦਕਾਂ ਨੂੰ ਹਰੇ ਚਾਰੇ ਦੇ ਸੁਧਰੇ ਅਤੇ ਦੋਗਲੀ ਕਿਸਮ ਦੇ ਬੀਜ਼ਾਂ ਤੇ 30 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਡੇਅਰੀ ਫਾਰਮਿੰਗ ਦੇ ਖਰਚੇ ਨੂੰ ਘਟਾਉਣ ਲਈ ਹਰੇ ਚਾਰੇ ਦਾ ਆਚਾਰ ਪਾਉਣ ਲਈ ਫੌਡਰ ਹਾਰਵੈਸਟਰ ਮਸ਼ੀਨ ਅਤੇ ਫੌਡਰ ਚੌਪਰ ਲੋਡਰ ਮਸ਼ੀਨਾਂ ਵਾਜਿਬ ਕਿਰਾਏ ਉਪਰ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਵੇਰਕਾ ਲੁਧਿਆਣਾ ਡੇਅਰੀ ਵਲੋਂ ਪਰਾਲੀ ਦੀ ਸੰਭਾਲ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਕ ਬੇਲਰ ਰੇਕ ਸੈੱਟ ਦੀ ਖਰੀਦ ਕੀਤੀ ਗਈ ਹੈ, ਜੋ ਕਿ ਦੁੱਧ ਉਤਪਾਦਕਾਂ ਨੂੰ ਵਾਜ਼ਿਬ ਕਿਰਾਏ ਉੱਪਰ ਮੁਹੱਈਆ ਕਰਵਾਈ ਜਾ ਰਹੀ ਹੈ।
ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਈ ਰੱਖਣ ਲਈ ਵੇਰਕਾ ਲੁਧਿਆਣਾ ਡੇਅਰੀ ਵਲੋਂ ਆਪਣੇ ਪੱਧਰ ’ਤੇ ਵੱਖ-ਵੱਖ ਕਿਸਮਾਂ ਦੇ 15000 ਬੂਟੇ ਮੁਹੱਈਆ ਕਰਵਾਏ ਗਏ। ਇਸ ਮੌਕੇ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਬੀ. ਆਰ. ਮਦਾਨ ਨੇ ਦੱਸਿਆ ਕਿ ਵੇਰਕਾ ਲੁਧਿਆਣਾ ਡੇਅਰੀ ਆਪਣੇ ਨਾਲ ਜੁਡ਼ੇ ਹੋਏ ਦੁੱਧ ਉਤਪਾਦਕਾਂ ਦੇ ਹਿੱਤਾਂ ਲਈ ਹਮੇਸ਼ਾਂ ਤੱਤਪਰ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜੋ ਕਿ ਹੋਰ ਕਿਸੇ ਪ੍ਰਾਈਵੇਟ ਅਦਾਰੇ ਵਲੋਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਲਈ ਦੁੱਧ ਦੀ ਖਰੀਦ ਵਿਚ ਪਾਰਦਰਸ਼ਤਾ ਲਿਆਉਣ ਲਈ ਆਟੋ-ਮੈਟਿਕ ਮਿਲਕ ਕੁਲੈਕਸ਼ਨ ਯੂਨਿਟ, ਦੁੱਧ ਦੀ ਟੈਸਟਿੰਗ ਲਈ ਮਿਲਕੋ ਟੈਸਟਰ, ਫੈਟੋਮੈਟਿਕ ਅਤੇ ਲੈਕਟੋਸਕੈਨ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਦੀਵਾਲੀ ਦੇ ਤਿਉਹਾਰ ਤੇ ਵੇਰਕਾ ਵਲੋਂ ਸ਼ੁੱਧ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਡਾਇਰੈਕਟਰਜ਼ ਵੇਰਕਾ ਲੁਧਿਆਣਾ ਡੇਅਰੀ ਜਗਦੀਪ ਸਿੰਘ, ਕੁਲਵੀਰ ਸਿੰਘ, ਧਰਮਵੀਰ ਸਿੰਘ, ਗੁਰਬਰਨ ਸਿੰਘ, ਜਸਵੰਤ ਸਿੰਘ, ਹਰਪ੍ਰੀਤ ਸਿੰਘ, ਇਕਬਾਲ ਸਿੰਘ, ਗੁਰਮੀਤ ਕੌਰ ਅਤੇ ਦਰਸ਼ਨ ਸਿੰਘ ਜੁਆਇੰਟ ਰਜਿਸਟਰਾਰ ਅਤੇ ਹੋਰ ਉੱਚ ਅਧਿਕਾਰੀ ਸ਼ਾਮਲ ਹੋਏ। ਅੰਤ ਵਿਚ ਜਨਰਲ ਮੈਨੇਜਰ ਅਤੇ ਚੇਅਰਮੈਨ ਵੇਰਕਾ ਲੁਧਿਆਣਾ ਡੇਅਰੀ ਨੇ ਸਮਾਗਮ ’ਚ ਸ਼ਾਮਲ ਹੋਏ ਸਾਰੇ ਦੁੱਧ ਉਤਪਾਦਕਾਂ ਦਾ ਧੰਨਵਾਦ ਕੀਤਾ।
ਬੱਸ ਚਾਲਕਾਂ ਨੂੰ ਆਪਣੀ ਲੇਨ ’ਚ ਡਰਾਈਵਿੰਗ ਕਰਨ ਲਈ ਕੀਤਾ ਜਾਗਰੂਕ
NEXT STORY