ਸ਼੍ਰੀਨਗਰ- ਗੰਦੇਰਬਲ ਜ਼ਿਲ੍ਹੇ 'ਚ 'ਰੇਲਿੰਗ' ਤੋਂ ਛਾਲ ਮਾਰਨ ਤੋਂ ਬਾਅਦ ਇਕ ਅਮਰਨਾਥ ਯਾਤਰੀ ਲਾਪਤਾ ਹੋ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਲੁਧਿਆਣਾ ਦੇ ਰਹਿਣ ਵਾਲੇ ਸੁਰਿੰਦਰ ਪਾਲ ਅਰੋੜਾ ਅੱਧੀ ਰਾਤ ਨੂੰ 7 ਲੋਕਾਂ ਦੇ ਸਮੂਹ 'ਚ ਬਰਾਰੀਮਾਰਗ ਤੋਂ ਰੇਲਪਥਰੀ ਤੱਕ ਟਰੈਕਿੰਗ ਕਰ ਰਹੇ ਸਨ, ਉਦੋਂ ਉਨ੍ਹਾਂ ਨੂੰ ਜ਼ਿਆਦਾ ਉੱਚਾਈ 'ਤੇ ਹੋਣ ਵਾਲੀ ਬੀਮਾਰੀ (ਹਾਈ-ਏਲਟੀਟਿਊਡ ਸਿਕਨੈਸ) ਨੇ ਜਕੜ੍ਹ ਲਿਆ।
ਇਹ ਵੀ ਪੜ੍ਹੋ : ਹੈਂ ! ਘੰਟੇ 'ਚ 10 ਕਿਲੋ ਕਾਜੂ-ਬਦਾਮ ਤੇ 30 ਕਿਲੋ ਨਮਕੀਨ ਖਾ ਗਏ ਅਫ਼ਸਰ ਸਾਬ੍ਹ, ਜਦੋਂ ਆਇਆ ਬਿੱਲ ਤਾਂ....
ਉਸ ਨੇ ਕਿਹਾ,''ਅਰੋੜਾ ਅਜੀਬ ਰਵੱਈਆ ਕਰਨ ਲੱਗੇ। ਉੱਪਰ-ਹੇਠਾਂ ਦੌੜਣ ਲੱਗੇ, ਠੰਡੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਫਿਰ ਰੇਲਿੰਗ ਤੋਂ ਛਾਲ ਮਾਰ ਦਿੱਤੀ।'' ਪੁਲਸ, ਪਹਾੜੀ ਬਚਾਅ ਦਲ (ਐੱਮਆਰਟੀ), ਰਾਜ ਆਫ਼ਤ ਰਿਸਪਾਂਸ ਫੋਰਸ (SDRF), ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (NDRF), ਜੰਮੂ ਕਸ਼ਮੀਰ ਪੁਲਸ (ਜੇਕੇਏਪੀ) ਨੂੰ ਉਨ੍ਹਾਂ ਦੀ ਭਾਲ 'ਚ ਲਗਾਇਆ ਗਿਆ ਹੈ। ਡਰੋਨ ਵੀ ਤਾਇਨਾਤ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਕਿਸਾਨਾਂ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ! ਖੜ੍ਹੀ ਹੋਈ ਨਵੀਂ ਮੁਸੀਬਤ
NEXT STORY