ਲੁਧਿਆਣਾ (ਕਾਲੀਆ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵਿਖੇ ਦੀਵਾਲੀ ਮੇਲਾ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋਡ਼ਾ, ਵਾਈਸ ਚੇਅਰਮੈਨ ਗੁਲਸ਼ਨ ਲੂਥਰਾ ਤੇ ਪ੍ਰਧਾਨ ਡਾ. ਮਨਿੰਦਰਪਾਲ ਅਰੋਡ਼ਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਦਾ ਉਦਘਾਟਨ ਮੋਨਾ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਨੇ ਕੀਤਾ ਅਤੇ ਕਿਹਾ ਕਿ ਇਹੋ ਜਿਹੇ ਮੇਲੇ ਸਾਡੇ ਬੱਚਿਆਂ ਨੂੰ ਜਿੱਥੇ ਸੰਸਕ੍ਰਿਤੀ ਨਾਲ ਜੋਡ਼ਦੇ ਹਨ ਉਥੇ ਉਨ੍ਹਾਂ ਨੂੰ ਧਾਰਮਿਕ ਪ੍ਰਵਿਰਤੀ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਵਿਚ ਆਤਮ ਵਿਸ਼ਵਾਸ ਵੀ ਪੈਦਾ ਕਰਦੇ ਹਨ। ਉਨ੍ਹਾਂ ਸਕੂਲ ਮੈਨੇਜਮੈਂਟ ਵਲੋਂ ਕਰਵਾਏ ਗਏ ਇਸ ਕਾਰਜ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਉਪਰਾਲਾ ਹੋਰਨਾਂ ਲਈ ਵੀ ਪ੍ਰੇਰਣਾ ਦਾ ਸ੍ਰੋਤ ਹੈ। ਮੇਲੇ ’ਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਨਮ ਤੋਂ ਲੈ ਕੇ ਪੂਰੇ ਜੀਵਨ ਸਾਰ ਤੇ ਲਵ-ਕੁਸ਼ ਤੱਕ ਝਾਕੀਆਂ ਦਾ ਆਯੋਜਨ ਕੀਤਾ ਗਿਆ ਸੀ, ਜਿਨ੍ਹਾਂ ਦਾ ਕਿਰਦਾਰ ਸਕੂਲੀ ਬੱਚਿਆਂ ਵਲੋਂ ਬਾਖੂਬੀ ਨਾਲ ਨਿਭਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਦੀਵਾਲੀ ਦੇ ਤਿਉਹਾਰ ’ਤੇ ਤਿਆਰ ਕੀਤੀਆਂ ਗਈਆਂ ਮੋਮਬੱਤੀਆਂ, ਦੀਵਿਆਂ, ਲਡ਼ੀਆਂ, ਮਾਂ ਲਕਸ਼ਮੀ ਦੀਆਂ ਤਸਵੀਰਾਂ ਆਦਿ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਮੇਲੇ ’ਚ ਛੋਟੇ ਬੱਚਿਆਂ ਨੇ ਟੋਆਏ ਰੇਲਗੱਡੀ ਵਿਚ ਝੂਟੇ ਲੈ ਕੇ ਖੂਬ ਅਾਨੰਦ ਮਾਣਿਆ ਤੇ ਵੱਖ-ਵੱਖ ਝੂਲਿਆਂ ਵਿਚ ਬੱਚਿਆਂ ਦੀਆਂ ਕਿਲਕਾਰੀਆਂ ਨੇ ਦੀਵਾਲੀ ਦੇ ਤਿਉਹਾਰ ਨੂੰ ਚਾਰ ਚੰਨ ਲਾਏ। ਸਕੂਲੀ ਬੱਚਿਆਂ ਨੇ ਡਾਂਸ ਫਲੋਰ ’ਤੇ ਡਾਂਸ, ਗਿੱਧਾ-ਭੰਗਡ਼ਾ ਪਾ ਕੇ ਧਮਾਲਾਂ ਪਾਈਆਂ ਅਤੇ ਲਾਏ ਗਏ ਵੱਖ-ਵੱਖ ਸਟਾਲਾਂ ’ਤੇ ਖਾਣ-ਪੀਣ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰਿੰ. ਨੀਤੂ ਸ਼ਰਮਾ ਤੇ ਮੈਨੇਜਮੈਂਟ ਨੇ ਪ੍ਰਿੰ. ਮੋਨਾ ਸਿੰਘ ਤੇ ਡਾਕਟਰ ਦੀਪਕ ਰਾਜਪੂਤ ਐੱਮ. ਡੀ. ਮੈਡੀਸਨ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਮਾਪੇ ਭਾਰੀ ਗਿਣਤੀ ’ਚ ਹਾਜ਼ਰ ਸਨ। ਅਗਲੇ ਵਰ੍ਹੇ ਮੁਡ਼ ਮਿਲਣ ਦੇ ਵਾਅਦੇ ਨਾਲ ਅਮਿੱਟ ਪੈਡ਼ਾਂ ਪਾਉਂਦਾ ਦੀਵਾਲੀ ਮੇਲਾ ਖੁਸ਼ੀਆਂ ਬਿਖੇਰਦਾ ਸੰਪੰਨ ਹੋ ਗਿਆ।
ਸਿਲਵਰ ਸਮਾਜ ਸੇਵਾ ਸੋਸਾਇਟੀ ਕਰਦੀ ਰਹੇਗੀ ਜਨ ਹਿੱਤ ਦੇ ਕਾਰਜ : ਦਰਸ਼ਨ ਲੱਡੂ
NEXT STORY