ਲੁਧਿਆਣਾ (ਧੀਮਾਨ)- ਸ਼ਹਿਰ ਦੇ ਪ੍ਰਮੁੱਖ ਵਾਈਨ ਕਾਂਟ੍ਰੈਕਟਰ ਚਰਨਜੀਤ ਸਿੰਘ ਬਜਾਜ ਦੇ ਭਰਾ ਜਗਜੀਤ ਸਿੰਘ ਬਜਾਜ 17 ਜਨਵਰੀ 2018 ਨੂੰ ਆਪਣੀ ਸੰਸਰਾਰਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਸਵ. ਜਗਜੀਤ ਸਿੰਘ ਬੇਹੱਦ ਧਾਰਮਕ ਪ੍ਰਵਿਰਤੀ ਵਾਲੇ ਦਿਆਲੂ ਇਨਸਾਨ ਸਨ ਅਤੇ ਖੁਦ ਦੀਨ-ਦੁਖੀਆਂ ਦੀ ਸੇਵਾ ਅਤੇ ਸਮਾਜਕ ਕਲਿਆਣ ਕਾਰਜਾਂ ’ਚ ਵਧ-ਚਡ਼੍ਹ ਕੇ ਯੋਗਦਾਨ ਪਾਉਂਦੇ ਸਨ। ਉਨ੍ਹਾਂ ਦੀ ਪਹਿਲੀ ਬਰਸੀ ਮੌਕੇ 3 ਦਸੰਬਰ ਨੂੰ ਦੁਪਹਿਰ 12 ਤੋਂ 1.30 ਵਜੇ ਤਕ ਗੁਰਦੁਆਰਾ ਸਿੰਘ ਸਭਾ, ਸਰਾਭਾ ਨਗਰ ਲੁਧਿਆਣਾ ’ਚ ਪਾਠ ਦਾ ਭੋਗ ਅਤੇ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ।
ਲੁਧਿਆਣਾ : ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਵਲੋਂ ਹੋਸਟਲ 'ਚ ਖੁਦਕੁਸ਼ੀ
NEXT STORY