ਲੁਧਿਆਣਾ (ਸਿਆਲ)-ਸਰਦੀ ਕਾਰਨ ਹਨੇਰਾ ਜਲਦੀ ਹੋ ਜਾਣ ਤੇ ਧੁੰਦ ਪੈਣ ਦੇ ਕਾਰਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜੇਲ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਕਰ ਕੇ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪ੍ਰਵਾਹੀ ਪਾਏ ਜਾਣ ’ਤੇ ਵੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ। ਇਸ ਸੰਦਰਭ ਵਿਚ ਅੱਜ ਦੁਪਹਿਰ ਤਾਜਪੁਰ ਰੋਡ ਕੇਂਦਰੀ ਜੇਲ ਦੇ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਅਧਿਕਾਰੀਆਂ ਤੇ ਸਹਾਇਕ ਸੁਪਰਡੈਂਟਾਂ ਨਾਲ ਇਕ ਘੰਟੇ ਤਕ ਮੀਟਿੰਗ ਕੀਤੀ। ਬੰਦੀ ਕਰਵਾਉਣ ਦੀ ਜ਼ਿੰਮੇਵਾਰੀ ਹੋਵੇਗੀ ਸਹਾਇਕ ਸੁਪਰਡੈਂਟ ’ਤੇ ਜੇਲ ਵਿਚ ਕੈਦੀ ਤੇ ਹਵਾਲਾਤੀਆਂ ਦੀ ਗਿਣਤੀ 3300 ਦੇ ਲਗਭਗ ਨੂੰ ਦੇਖਦੇ ਹੋਏ ਉਨ੍ਹਾਂ ਨੇ ਸ਼ਾਮ ਜੇਲ ਬੰਦੀ ਸਮੇਂ ਬੈਰਕਾਂ ਵਿਚ ਕੈਦੀ ਤੇ ਹਵਾਲਾਤੀਆਂ ਦੀ ਗਿਣਤੀ ਪੂਰੀ ਕਰਵਾਉਣ ਲਈ ਸਹਾਇਕ ਸੁਪਰਡੈਂਟ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕਿਉਂਕਿ ਇਹ ਕਦਮ ਸੁਰੱਖਿਆ ਦੀ ਦ੍ਰਿਸ਼ਟੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਆਪਣੀ ਬੈਰਕ ਛੱਡ ਕੇ ਦੂਸਰੀ ਬੈਰਕ ਵਿਚ ਜਾਣ ਵਾਲੇ ਬੰਦੀ ਦਾ ਹੋਵੇਗਾ ਪੂਰਾ ਵੇਰਵਾ ਨੋਟ ਜੇਲ ਬੰਦੀ ਖੁੱਲ੍ਹਣ ਸਮੇਂ ਜੇਕਰ ਕੋਈ ਕੈਦੀ ਜਾਂ ਹਵਾਲਾਤੀ ਆਪਣੀ ਬੈਰਕ ਛੱਡ ਕੇ ਕਿਸੇ ਹੋਰ ਬੈਰਕ ਵਿਚ ਕਿਸੇ ਨੂੰ ਮਿਲਣ ਜਾਂਦਾ ਹੈ ਤਾਂ ਉਸ ਬੰਦੀ ਦਾ ਪੂਰਾ ਵੇਰਵਾ ਨੋਟ ਕਰ ਕੇ ਜਾਣ ਦਿੱਤਾ ਜਾਵੇ। ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ’ਤੇ ਕਾਰਵਾਈ ਕਰਨੀ ਸੌਖੀ ਹੋ ਸਕੇ। ਕਿਉਂਕਿ ਅਕਸਰ ਬੰਦੀ ਇਸ ਤਰ੍ਹਾਂ ਕਰਦੇ ਹਨ, ਜਿਸ ਕਾਰਨ ਕਈ ਵਾਰੀ ਇਸ ਤਰ੍ਹਾਂ ਦੀ ਹਾਲਤ ਪੈਦਾ ਹੋ ਜਾਂਦੀ ਹੈ ਕਿ ਉਹ ਇਕ ਦੂਸਰੇ ਬੰਦੀ ਤੇ ਦੋਸ਼ ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੰਦੇ ਹਨ। ਸੁੱਟੇ ਜਾ ਰਹੇ ਪੈਕੇਟਾਂ ਦੀਆਂ ਸਰਗਰਮੀਅਾਂ ਰੋਕਣ ਲਈ ਚੁੱੱਕੇ ਕਦਮ ਜੇਲ ਕੰਪਲੈਕਸ, ਕੰਧ ਦੇ ਬਾਹਰੀ ਰਸਤੇ ਪੈਟਰੋਲਿੰਗ ਗਸ਼ਤ ਤੇ ਸੁਰੱਖਿਆ ਟਾਵਰਾਂ ’ਤੇ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਚੌਕਸੀ ਵਰਤਣ ਦੇ ਨਾਲ ਤਾਇਨਾਤ ਕਰਮਚਰੀਆਂ ਨੂੰ ਸਮੇਂ-ਸਮੇਂ ’ਤੇ ਚੈੱਕ ਕਰਨ ਲਈ ਦੋ ਸਹਾਇਕ ਸੁਪਰਡੈਂਟਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਕਿਉਂਕਿ ਜੇਲ ਅੰਦਰ ਕੰਧ ਦੇ ਬਾਹਰੀ ਰਸਤੇ ਤੋਂ ਸੁੱਟੇ ਜਾ ਰਹੇ ਸ਼ੱਕੀ ਪੈਕੇਟਾਂ ਦੀਆਂ ਸਰਗਰਮੀਆਂ ’ਤੇ ਕਾਬੂ ਪਾਉਣ ਦੇ ਨਾਲ ਗੈਰਸਮਾਜੀ ਅਨਸਰਾਂ ਨੂੰ ਜਲਦੀ ਗ੍ਰਿਫਤ ਵਿਚ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ ਅਤੇ ਕਿਸੇ ਵੀ ਹਾਲਤ ਨਾਲ ਨਿਪਟਣ ਲਈ ਵਾਇਲਰੈੱਸ ਸੈੱਟਾਂ ਰਾਹੀਂ ਸੰਪਰਕ ਵਿਚ ਰਹਿਣ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ। ਤਲਾਸ਼ੀ ਤੋਂ ਬਾਅਦ ਸਾਮਾਨ ਫਡ਼ੇ ਜਾਣ ’ਤੇ ਜ਼ਿੰਮੇਵਾਰ ਹੋਵੇਗਾ ਕਰਮਚਾਰੀ ਜੇਲ ਵਿਚ ਮੁਲਾਕਾਤ ਕਰਨ ਆਉਣ ਵਾਲੇ ਪਰਿਵਾਰਾਂ ਦੀ ਗੰਭੀਰਤਾ ਨਾਲ ਤਲਾਸ਼ੀ ਕਰਨ ਉਪਰੰਤ ਜੇਕਰ ਮੁਲਾਕਾਤ ਕਮਰੇ ਵਿਚ ਕਿਸੇ ਪਰਿਵਾਰ ਤੋਂ ਇਤਰਾਜ਼ਯੋਗ ਚੀਜ਼ ਬਰਾਮਦ ਹੋ ਜਾਂਦੀ ਹੈ ਤਾਂ ਇਸ ਲਈ ਤਲਾਸ਼ੀ ਕਰਨ ਵਾਲਾ ਕਰਮਚਾਰੀ ਖੁਦ ਜ਼ਿੰਮੇਵਾਰ ਹੋਵੇਗਾ ਅਤੇ ਉਸ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਹਰ ਰੋਜ਼ ਛੋਟੇ ਅਪਰਾਧਿਕ ਮਾਮਲਿਆਂ ਦੇ ਬੰਦੀਆਂ ਦੀ ਸੂਚੀ ਤਿਆਰ ਕਰਨ ਦੇ ਨਿਰਦੇਸ਼ ਛੋਟੇ ਅਪਰਾਧਿਕ ਮਾਮਲਿਆਂ ਨੂੰ ਬੰਦੀਆਂ ਦੀ ਹਿਰਾਸਤ ਕਿੰਨੇ ਮਹੀਨੇ ਹੋ ਗਈ ਅਤੇ ਉਨ੍ਹਾਂ ਦੇ ਮਾਮਲਿਆਂ ਦੀ ਪੈਰਵਾਈ ਲਈ ਕਾਨੂੰਨੀ ਸਹਾਇਤਾ ਮਿਲ ਰਹੀ ਹੈ ਜਾਂ ਨਹੀਂ। ਅਜਿਹੇ ਮਾਮਲਿਆਂ ਦੀਆਂ ਸੂਚੀਆਂ ਨੂੰ ਹਰ ਰੋਜ਼ ਤਿਆਰ ਕਰ ਕੇ ਸਬੰਧਿਤ ਅਧਿਕਾਰੀ ਨੂੰ ਦੇਣ ਦੇ ਨਿਰਦੇਸ਼ ਵੀ ਦਿੱਤੇ ਗਏ ਤਾਂ ਕਿ ਕੋਰਟ ਕੈਂਪ ਸਮੇਂ ਬੰਦੀ ਨੂੰ ਲੱਭਣ ’ਚ ਪ੍ਰੇਸ਼ਾਨੀ ਨਾ ਹੋਵੇ। ਇਸ ਮੌਕੇ ਜੇਲ ਦੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ, ਫੈਕਟਰੀ ਸੁਪਰਡੈਂਟ ਨਰਪਿੰਦਰ ਸਿੰਘ ਤੇ 14 ਦੇ ਲਗਭਗ ਸਹਾਇਕ ਸੁਪਰਡੈਂਟ ਵੀ ਮੌਜੂਦ ਸਨ।
‘ਵੋ ਚਾਲ ਚੱਲ ਕੇ ਉਮਰ ਖੁਸ਼ੀ ਸੇ ਕਟੇ ਤੇਰੀ, ਵੋ ਕਾਮ ਕਰ ਕੇ ਲੋਕ ਤੁਝੇ ਯਾਦ ਕੀਯਾ ਕਰੇਂ’ : ਸਤਿਗੁਰੂ ਹਰਮਿਲਾਪੀ ਮਹਾਰਾਜ
NEXT STORY