ਲੁਧਿਆਣਾ (ਰਾਜਪਾਲ)-ਸ੍ਰੀ ਹਰਮਿਲਾਪ ਮਿਸ਼ਨ ਦੇ 11ਵੇਂ ਸਤਿਗੁਰੂ ਸ੍ਰੀ ਮੁਨੀ ਹਰਮਿਲਾਪੀ ਮਹਾਰਾਜ ਦੀ ਬਰਸੀ ਮੌਕੇ ਸ੍ਰੀ ਹਰਮਿਲਾਪ ਭਵਨ, ਹਰਿਦੁਆਰ ਵਿਚ ਹੋਈ ਸਤਿਸੰਗ ਸਭਾ ਨੂੰ ਸੰਬੋਧਨ ਕਰਦਿਅਾਂ ਸਤਿਗੁਰੂ ਸ੍ਰੀ ਮਦਨ ਮੋਹਨ ਹਰਮਿਲਾਪੀ ਮਹਾਰਾਜ ਨੇ ਕਿਹਾ ਕਿ ਸ੍ਰੀ ਗੁਰੂ ਦਰਬਾਰ ਦੀ ਸੇਵਾ ਭਾਵ ਸਹਿਤ ਕਰਨ ਨਾਲ ਮੰਨ ਦੀਅਾਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਤਿਗੁਰੂ ਸ੍ਰੀ ਮੁਨੀ ਹਰਮਿਲਾਪੀ ਮਹਾਰਾਜ ਦੇ ਸੁਨੇਹਿਆਂ ਨੂੰ ਜੀਵਨ ਦਾ ਅਾਧਾਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਵੋ ਚਾਲ ਚੱਲ ਕੇ ਉਮਰ ਖੁਸ਼ੀ ਸੇ ਕਟੇ, ਵੋ ਕਾਮ ਕਰ ਕੇ ਲੋਕ ਤੁਝੇ ਯਾਦ ਕੀਯਾ ਕਰੇਂ’। ਗੁਰਦੀਪ ਕੁਮਾਰ, ਕਿਸ਼ੋਰ, ਪੰਕਜ ਨਾਰੰਗ, ਸਰਦਾਰੀ ਲਾਲ, ਚੌਹਾਨ ਆਦਿ ਨੇ ਸ੍ਰੀ ਸਤਿਗੁਰੂ ਦੇਵ ਜੀ ਦੀ ਆਰਤੀ ਕੀਤੀ।
ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੂਟ ਵੰਡੇ
NEXT STORY