ਲੁਧਿਆਣਾ : ਗਲੋਬਲ ਜਵੈਲਰੀ ਰਿਟੇਲਰ ਮਲਾਬਾਰ ਗੋਲਡ ਐਂਡ ਡਾਇਮੰਡਜ਼ ਨੇ 4 ਮਈ, 2024 ਨੂੰ ਲੁਧਿਆਣਾ ਵਿੱਚ ਆਪਣਾ ਸਟੋਰ ਦੁਬਾਰਾ ਸ਼ੁਰੂ ਕੀਤਾ। ਰਾਣੀ ਝਾਂਸੀ ਰੋਡ, ਘੁਮਾਰ ਮੰਡੀ, ਲੁਧਿਆਣਾ ਵਿਖੇ ਸਥਿਤ ਇਸ ਨਵੀਨਤਮ ਸਟੋਰ ਦਾ ਉਦਘਾਟਨ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕੀਤਾ। ਇਸ ਮੌਕੇ 'ਤੇ ਜਿਸ਼ਾਦ ਐਨ. ਕੇ. (ਰੀਜ਼ਨ ਹੈੱਡ-ਨੌਰਥ), ਅਨੀਸ (ਜ਼ੋਨਲ ਹੈੱਡ), ਵਿਵੇਕ ਸਰਨ ਮਾਥੁਰ (ਏ.ਬੀ.ਐੱਮ.), ਪ੍ਰਬੰਧਨ ਟੀਮ ਦੇ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੇ ਆਪਣੀ ਹਾਜ਼ਰੀ ਲਗਾ ਕੇ ਇਸ ਦੀ ਸ਼ੋਭਾ ਵਧਾਈ।
ਦੁਬਾਰਾ ਬਣਾਇਆ ਸਟੋਰ ਵਿਸ਼ਵ-ਪੱਧਰੀ ਗਹਿਣਿਆਂ ਦੀ ਖ਼ਰੀਦਦਾਰੀ ਅਨੁਭਵ ਦਾ ਵਾਅਦਾ ਕਰਦਾ ਹੈ, ਜਿਸ ਵਿੱਚ ਜ਼ਿਆਦਾ ਜਗ੍ਹਾ ਅਤੇ ਜ਼ਿਆਦਾ ਗਹਿਣਿਆਂ ਦੇ ਸੰਗ੍ਰਹਿ ਹਨ। ਸਟੋਰ ਵਿੱਚ ਮਲਾਬਾਰ ਦੇ ਵਿਸ਼ੇਸ਼ ਬ੍ਰਾਂਡਾਂ ਦੇ ਨਵੀਨਤਮ ਸੰਗ੍ਰਹਿ ਸ਼ਾਮਲ ਹਨ, ਜਿਨ੍ਹਾਂ ਵਿੱਚ ਮਾਈਨ ਡਾਇਮੰਡਸ, ਏਰਾ ਅਨਕਟ ਡਾਇਮੰਡਸ, ਡਿਵਾਈਨ ਹੈਰੀਟੇਜ ਜਵੈਲਰੀ, ਐਥਨਿਕਸ ਹੈਂਡਕ੍ਰਾਫਟਡ ਜਵੈਲਰੀ, ਪ੍ਰੀਸੀਆ ਜੇਮਸਟੋਰ ਜਵੈਲਰੀ, ਵਿਰਾਜ ਪੋਲਕੀ ਜਵੈਲਰੀ ਅਤੇ ਇਹਨਾਂ ਵਿੱਚੋਂ ਹਰੇਕ ਬ੍ਰਾਂਡ ਦੇ ਅਧੀਨ ਵਿਸ਼ਾਲ ਅਤੇ ਵਿਲੱਖਣ ਸੰਗ੍ਰਹਿ ਸ਼ਾਮਲ ਹਨ।
ਸੋਨੇ, ਹੀਰੇ, ਕੀਮਤੀ ਰਤਨਾਂ, ਪਲੈਟੀਨਮ ਅਤੇ ਬਹੁਤ ਸਾਰੇ ਡਿਜ਼ਾਈਨਾਂ ਦੀ ਵੱਖ-ਵੱਖ ਸੀਮਾ ਦੇ ਨਾਲ, ਸਟੋਰ ਦਾ ਮਕਸਦ ਗਾਹਕਾਂ ਦੀਆਂ ਵੱਖ-ਵੱਖ ਤਰਜ਼ੀਹਾਂ ਨੂੰ ਪੂਰਾ ਕਰਨਾ ਹੈ। ਰਵਾਇਤੀ ਅਤੇ ਸਮਕਾਲੀਨ ਤੋਂ ਲੈ ਕੇ ਹਲਕੇ ਅਤੇ ਰੋਜ਼ਾਨਾ ਤੱਕ, ਗਾਹਕ ਕਿਸੇ ਵੀ ਮੌਕੇ ਲਈ ਵਿਕਲਪ ਲੈ ਸਕਦੇ ਹਨ। ਅਕਸ਼ੈ ਤ੍ਰਿਤੀਆ ਦੇ ਇਸ ਸੀਜ਼ਨ 'ਤੇ, ਗਾਹਕ ਸੋਨੇ ਦੇ ਗਹਿਣਿਆਂ 'ਤੇ ਮੇਕਿੰਗ ਚਾਰਜ 'ਤੇ 25 ਫ਼ੀਸਦੀ ਤੱਕ ਦੀ ਛੋਟ, ਪ੍ਰੀਸੀਆ/ਏਰਾ ਜੜੇ ਗਹਿਣਿਆਂ ਦੀ ਖ਼ਰੀਦ 'ਤੇ ਮੇਕਿੰਗ ਚਾਰਜ 'ਤੇ 25 ਫ਼ੀਸਦੀ ਦੀ ਛੋਟ ਅਤੇ ਹੀਰੇ ਤੇ 25 ਫ਼ੀਸਦੀ ਤੱਕ ਦੀ ਛੋਟ ਪਾ ਸਕਦੇ ਹਨ।
ਲੋਕ ਸਭਾ ਚੋਣਾਂ : ਪੰਜਾਬ ਆਉਣ ਤੋਂ ਪਹਿਲਾਂ ਕਿਸਾਨਾਂ ਲਈ ਵੱਡਾ ਐਲਾਨ ਕਰ ਸਕਦੇ ਹਨ PM ਮੋਦੀ
NEXT STORY