ਅੰਮ੍ਰਿਤਸਰ,(ਜਸ਼ਨ): ਪੁਲਸ ਥਾਣਾ ਸਦਰ ਦੇ ਅੰਤਰਗਤ ਆਉਂਦੇ ਇਲਾਕਾ ਬਟਾਲਾ ਰੋਡ ਸਥਿਤ ਜਵਾਹਰ ਨਗਰ ਤੋਂ 12 ਸਾਲਾ ਨਾਬਲਿਗ ਲੜਕੇ ਦੇ ਭੇਦਭਰੇ ਹਾਲਾਤ ਵਿਚ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧ 'ਚ ਥਾਣਾ ਸਦਰ ਦੇ ਅਨੁਸਾਰ ਆਉਂਦੀ ਪੁਲਸ ਚੌਕੀ ਵਿਜੇ ਨਗਰ ਨੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ਰੂ ਕਰ ਦਿੱਤੀ ਹੈ ਤੇ ਲੜਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਲਾਪਤਾ ਹੋਏ ਬ੍ਰਿਜੇਸ਼ ਦੇ ਪਿਤਾ ਰਾਮੂ ਨੇ ਦੱਸਿਆ ਕਿ ਉਹ ਜਿਲਾ ਗੌਂਡਾ ਯੂਪੀ ਦਾ ਨਿਵਾਸੀ ਹੈ ਤੇ ਕੰਮ ਦੇ ਚਲਦੇ ਜਵਾਹਰ ਨਗਰ ਵਿਚ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦਾ ਛੋਟਾ 12 ਸਾਲ ਦਾ ਲੜਕਾ ਬ੍ਰਿਜੇਸ ਕੁਮਾਰ 18 ਅਗਸਤ ਨੂੰ ਸਵੇਰੇ 10 ਵਜੇ ਆਪਣੇ ਘਰ ਤੋਂ ਖੇਡਣ ਲਈ ਗਿਆ ਪਰ ਉਹ ਜਦੋਂ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਇਧਰ-ਉੱਧਰ ਕਾਫ਼ੀ ਤਲਾਸ਼ ਕੀਤੀ। ਇਸ ਸਬੰਧ ਵਿਚ ਉਨ੍ਹਾਂ ਨੇ ਆਪਣੇ ਸਾਰੇ ਜਾਣਕਾਰਾਂ ਤੇ ਰਿਸ਼ਤੇਦਾਰਾਂ ਤੋਂ ਪੁੱਛਿਆ ਪਰ ਉਸ ਦਾ ਕੋਈ ਵੀ ਮਿਹਰਬਾਨੀ ਪਤਾ ਨਹੀਂ ਲਗਾ ਹੈ। ਪੀੜਤ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਛੇਤੀ ਤੋਂ ਛੇਤੀ ਲੱਭਿਆ ਜਾਵੇ ।
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
NEXT STORY