ਧਾਰੀਵਾਲ/ਗੁਰਦਾਸਪੁਰ(ਖੋਸਲਾ, ਬਲਬੀਰ, ਵਿਨੋਦ)-ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਵੇਅਰ ਹਾਊਸ ਦੇ ਗੋਦਾਮ ਧਾਰੀਵਾਲ ’ਚੋਂ ਚੌਲ ਦੀਆਂ ਬੋਰੀਆਂ ਚੋਰੀ ਕਰ ਲਈਆਂ ਗਈਆਂ। ਵੇਅਰ ਹਾਊਸ ਦੇ ਅਧਿਕਾਰੀ ਵਿਸ਼ਾਲ ਜਸਰੋਟਿਆ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦਾ ਗੋਦਾਮ ਖੁੰਡਾ ਰੋਡ ਪਿੰਡ ਅਹਿਮਦਾਬਾਦ ਵਿਚ ਹੈ ਅਤੇ ਗੋਦਾਮ ਦੀ ਰਖਵਾਲੀ ਲਈ ਰਾਤ ਨੂੰ ਚੌਕੀਦਾਰ ਵੀ ਤਾਇਨਾਤ ਰਹਿੰਦੇ ਹਨ ਪਰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਦਾਮ ਦੇ ਨਾਲ ਲੱਗਦੀ ਇਕ ਪੈਲੇਸ ਦੇ ਨਜ਼ਦੀਕ ਕੰਧ ਤੋੜ ਕੇ ਗੋਦਾਮ ’ਚੋਂ ਲਗਭਗ 120 ਬੋਰੀਆਂ ਚੌਲ ਚੋਰੀ ਕਰ ਲਏ ਗਏ ਹਨ। ਉਨ੍ਹਾਂ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਕੁਝ ਵਿਅਕਤੀਆਂ ਨੂੰ ਰਿਹਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ: DC ਤੇ ਨਿਗਮ ਕਮਿਸ਼ਨਰ ਦੀ ਦੁਕਾਨਦਾਰਾਂ ਨੂੰ ਚਿਤਾਵਨੀ, ਨਹੀਂ ਸੁਧਰੇ ਤਾਂ ਹੋਵੇਗੀ ਕਾਰਵਾਈ
NEXT STORY