ਤਾਈਯੁਆਨ : ਚੀਨ ਨੇ ਐਤਵਾਰ ਨੂੰ ਉੱਤਰੀ ਸ਼ਾਂਕਸੀ ਪ੍ਰਾਂਤ ਦੇ ਤਾਈਯੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ Low Earth Orbit ਵਾਲੇ ਸੈਟੇਲਾਈਟਾਂ ਦਾ ਇੱਕ ਨਵਾਂ ਸਮੂਹ ਲਾਂਚ ਕੀਤਾ। ਇਹ ਸੈਟੇਲਾਈਟ ਸਮੂਹ, ਆਪਣੀ ਕਿਸਮ ਦਾ ਸਟਾਰਲਿੰਕ ਤਿਆਰ ਕਰੇਗਾ।
ਮਿਲੀ ਜਾਣਕਾਰੀ ਮੁਤਾਬਕ ਚੀਨ ਨੇ ਸਿਰਫ 22 ਦਿਨਾਂ ਦੇ ਅੰਦਰ 38 ਅਜਿਹੇ ਸੈਟੇਲਾਈਟ ਪੰਜ ਸਮੂਹਾਂ ਵਿਚ ਲਾਂਚ ਕੀਤੇ ਹਨ। ਇਸ ਦੇ ਨਾਲ ਹੀ ਚੀਨ ਲਗਭਗ 13,000 ਸੈਟੇਲਾਈਟਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ। ਚੀਨ ਦੀ GW ਤਾਰਾਮੰਡਲ ਤਹਿਤ ਪਹਿਲਾ ਏਕੀਕ੍ਰਿਤ ਏਰੋਸਪੇਸ 6G ਇੰਟਰਨੈਟ ਬਣਾਉਣ ਦੀ ਯੋਜਨਾ ਹੈ।
ਦੱਸ ਦਈਏ ਕਿ ਬੀਤੇ ਦਿਨ ਇਸ ਸੈਟੇਲਾਈਟ ਸਮੂਹ ਨੂੰ ਰਾਤ 10:15 ਵਜੇ (ਬੀਜਿੰਗ ਸਮਾਂ) ਲੌਂਗ ਮਾਰਚ-6 ਕੈਰੀਅਰ ਰਾਕੇਟ 'ਤੇ ਲਾਂਚ ਕੀਤਾ ਗਿਆ ਸੀ। ਇਹ ਉਪਗ੍ਰਹਿ ਆਪਣੇ ਪ੍ਰੀਸੈੱਟ ਔਰਬਿਟ 'ਚ ਸਫਲਤਾਪੂਰਵਕ ਦਾਖਲ ਹੋਏ। ਇਹ ਲਾਂਚ ਲੌਂਗ ਮਾਰਚ ਕੈਰੀਅਰ ਰਾਕੇਟਾਂ ਦੇ 590ਵੇਂ ਮਿਸ਼ਨ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ ਤੇ ਅਧਿਆਪਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਪੜ੍ਹੋ TOP-10 ਖ਼ਬਰਾਂ
NEXT STORY