ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾ ਦਾਊਵਾਲ ਨੇੜੇ ਇਕ ਗੱਡੀ ਦੀ ਚੈਕਿੰਗ ਕੀਤੀ ਗਈ। ਗੱਡੀ ਵਿਚੋਂ 13 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸ 'ਚ ਧੜੇਬੰਦੀ, ਹੋ ਸਕਦੇ ਨੇ ਵੱਡੇ ਬਦਲਾਅ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਨਾਕਾਬੰਦੀ ਦੇ ਸਬੰਧ 'ਚ ਨਾਕਾ ਦਾਊਵਾਲ ਮੌਜੂਦ ਸੀ ਕਿ ਇਕ ਗੱਡੀ ਮਾਰਕਾ ਬਰੀਜਾ ਮੁਕੇਰੀਆ ਵਾਲੀ ਸਾਇਡ ਤੋਂ ਆਉਂਦੀ ਵਿਖਾਈ ਦਿੱਤੀ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਗੱਡੀ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਗੱਡੀ ਦੀ ਡਿੱਗੀ ਵਿੱਚੋਂ 4 ਪੇਟੀਆਂ ਸ਼ਰਾਬ ਠੇਕਾ ਮਾਰਕਾ ਰਾਇਲ ਸਟੈਗ, 03 ਪੇਟੀਆਂ ਮੈਕਡਾਵਲ, 05 ਪੇਟੀਆਂ ਪੰਜਾਬ ਕਲੱਬ, 01 ਪੇਟੀ ਨੂਰੀ ਸੰਤਾਰ ਹਿਮਾਚਲ ਪ੍ਰਦੇਸ਼ (ਕੁੱਲ੍ਹ 13 ਪੇਟੀਆਂ ਸ਼ਰਾਬ ਠੇਕਾ) ਬਰਾਮਦ ਹੋਈਆਂ ਹਨ। ਉਕਤ ਦੋਸ਼ੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਮੁਲਜ਼ਮ ਰਾਕੇਸ਼ ਕੁਮਾਰ ਪੁੱਤਰ ਬਲਦੇਵ ਸਿੰਘ ਵਾਸੀ ਪ੍ਰਤਾਪ ਐਵਨਿਊ ਕਾਲੋਨੀ ਅੰਮ੍ਰਿਤਸਰ ਖ਼ਿਲਾਫ਼ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਲੇਹ ਵਿਖੇ ਡਿਊਟੀ ਦੌਰਾਨ ਪਿੰਡ ਬਿੰਦਰਖ ਦਾ ਸਰਬਜੀਤ ਸਿੰਘ ਸ਼ਹੀਦ, ਜਨਵਰੀ 'ਚ ਹੋਇਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਖ਼ਤ ਸ੍ਰੀ ਪਟਨਾ ਸਾਹਿਬ ’ਚ ਮਿਊਜ਼ੀਅਮ ਦੇ ਕੰਮ ਦੀ ਆਰੰਭਤਾ, ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੋਵੇਗਾ ਸੰਪੰਨ
NEXT STORY